ਦੀਨਾਨਗਰ (ਦੀਪਕ)— ਇਥੋਂ ਦੇ ਦੋ ਪਿੰਡਾਂ ਨੂੰ ਅੱਜ ਦੇਰ ਸ਼ਾਮ ਪੁਲਸ ਨੇ ਛਾਉਣੀ 'ਚ ਤਬਦੀਲ ਕਰ ਦਿੱਤਾ। ਪੁਲਸ ਨੂੰ ਸ਼ੱਕ ਹੈ ਕਿ ਕੋਈ ਵੱਡਾ ਗੈਂਗਸਟਰ ਪਿੰਡ ਪੰਡੋਰੀ ਮਹੰਤਾ ਤੇ ਤਾਲਪੁਰ 'ਚ ਲੁਕਿਆ ਹੋਇਆ ਹੈ। ਪੁਲਸ ਵਲੋਂ ਇਲਾਕੇ ਦਾ ਚੱਪਾ-ਚੱਪਾ ਛਾਣਿਆ ਜਾ ਰਿਹਾ ਹੈ। ਵੱਡੀ ਗਿਣਤੀ 'ਚ ਪਿੰਡ 'ਚ ਆਏ ਪੁਲਸ ਅਧਿਕਾਰੀਆਂ, ਕਰਮਚਾਰੀਆਂ ਤੇ ਗੈਂਗਸਟਰ ਦੀ ਸ਼ੱਕੀ ਮੌਜੂਦਗੀ ਕਾਰਨ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਹੈ। ਇਹ ਵੀ ਪਤਾ ਲੱਗਾ ਹੈ ਕਿ ਪੁਲਸ ਵਲੋਂ ਇਹ ਕਾਰਵਾਈ ਫੋਨ ਲੋਕੇਸ਼ਨ ਦੇ ਅਧਾਰ 'ਤੇ ਕੀਤੀ ਜਾ ਰਹੀ ਹੈ।

ਦੱਸਣਯੋਗ ਹੈ ਕਿ ਅੱਜ ਇਸ ਤੋਂ ਕੁਝ ਦੇਰ ਪਹਿਲਾਂ ਹੀ ਗੈਂਗਸਟਰ ਵਿੱਕੀ ਗੌਂਡਰ ਦੇ ਫਗਵਾੜਾ 'ਚ ਦਿਖਾਈ ਦਿੱਤੇ ਜਾਣ ਦੀਆਂ ਖਬਰਾਂ ਤੋਂ ਬਾਅਦ ਪੰਜਾਬ ਪੁਲਸ ਹੱਥਾਂ-ਪੈਰਾਂ ਦੀ ਪੈ ਗਈ ਸੀ ਤੇ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਸੀ।

ਚੰਡੀਗੜ੍ਹ ਦੇ ਸੈਕਟਰ-26 'ਚ ਇਕ ਗੋਦਾਮ ਨੂੰ ਲੱਗੀ ਅੱਗ
NEXT STORY