ਦੋਰਾਹਾ (ਧੀਰਾ)-ਦੋਰਾਹਾ ਸ਼ਹਿਰ ਨੇੜੇ ਜੀ. ਟੀ. ਰੋਡ ’ਤੇ ਵਾਪਰੇ ਇਕ ਭਿਆਨਕ ਸੜਕ ਹਾਦਸੇ ’ਚ ਦੋ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਤਿੰਨ ਵਿਅਕਤੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਪੁਲਸ ਥਾਣਾ ਦੋਰਾਹਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਨਵਨੀਤ ਸਿੰਘ ਲੱਕੀ ਵਾਸੀ ਕੋਟ ਮੰਗਲ ਸਿੰਘ ਨੇੜੇ ਜਨਤਾ ਨਗਰ ਲੁਧਿਆਣਾ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਸਾਹਿਲ ਗਰੋਵਰ ਪੁੱਤਰ ਅਸ਼ੋਕ ਗਰੋਵਰ, ਅਮਨਦੀਪ ਸਿੰਘ ਪੁੱਤਰ ਜਸਪਾਲ ਸਿੰਘ, ਪਰਮੀਤ ਸਿੰਘ ਪੀਤੂ ਪੁੱਤਰ ਗੁਰਸ਼ਰਨ ਸਿੰਘ ਅਤੇ ਗਗਨਦੀਪ ਸਿੰਘ ਪੁੱਤਰ ਚਰਨਜੀਤ ਸਿੰਘ (ਸਾਰੇ ਵਾਸੀ ਕੋਟ ਮੰਗਲ ਸਿੰਘ ਨੇੜੇ ਜਨਤਾ ਨਗਰ ਲੁਧਿਆਣਾ) ਨਾਲ ਸਵਿਫ਼ਟ ਕਾਰ ਰਾਹੀਂ ਲੁਧਿਆਣਾ ਤੋਂ ਫ਼ਨਸਿਟੀ ਚੰਡੀਗੜ੍ਹ ਵਿਖੇ ਗਏ ਅਤੇ ਜਦੋਂ ਉਹ ਰਾਤ ਨੂੰ ਵਾਪਸ ਰਾਜਪੁਰਾ, ਖੰਨਾ ਤੋਂ ਹੁੰਦੇ ਹੋਏ ਦੋਰਾਹਾ ਜੀ. ਟੀ. ਰੋਡ ’ਤੇ ਜਾ ਰਹੇ ਸਨ ਤਾਂ ਸੜਕ ਵਿਚਕਾਰ ਬਿਨਾਂ ਇੰਡੀਕੇਟਰਾਂ ਤੋਂ ਇਕ ਗੱਡੀ ਖੜ੍ਹੀ ਸੀ, ਜਿਸ ਵਿਚ ਉਨ੍ਹਾਂ ਦੀ ਕਾਰ ਟਕਰਾ ਗਈ।
ਇਹ ਵੀ ਪੜ੍ਹੋ : ਕਣਕ ਦੀ ਬਰਾਮਦ ’ਤੇ ਪਾਬੰਦੀ ਨੂੰ ਲੈ ਕੇ ਸੁੁਖਬੀਰ ਬਾਦਲ ਵੱਲੋਂ ਕੇਂਦਰ ਦੀ ਨਿਖੇਧੀ, ਕਿਸਾਨਾਂ ਲਈ ਕੀਤੀ ਇਹ ਮੰਗ
ਇਹ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਚਾਲਕ ਸਾਹਿਲ ਗਰੋਵਰ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਕਾਰ ’ਚ ਸਵਾਰ ਦੂਸਰੇ ਵਿਅਕਤੀਆਂ ਅਮਨਦੀਪ ਸਿੰਘ, ਨਵਨੀਤ ਸਿੰਘ ਲੱਕੀ, ਪਰਮੀਤ ਸਿੰਘ ਪੀਤੂ ਅਤੇ ਗਗਨਦੀਪ ਸਿੰਘ ਨੂੰ ਜ਼ਖ਼ਮੀ ਹਾਲਤ ਵਿਚ ਵੱਖ-ਵੱਖ ਹਸਪਤਾਲਾਂ ’ਚ ਦਾਖਲ ਕਰਵਾਇਆ, ਜਿੱਥੇ ਗਗਨਦੀਪ ਸਿੰਘ ਵੀ ਦਮ ਤੋੜ ਗਿਆ। ਦੋਰਾਹਾ ਪੁਲਸ ਨੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ ਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਲੁਧਿਆਣਾ ਭੇਜ ਦਿੱਤਾ ਗਿਆ ਹੈ।
ਟੈਕਸਦਾਤਾਵਾਂ ਲਈ ਅਹਿਮ ਖ਼ਬਰ- ਈ-ਇਨਵਾਇਸਿੰਗ ਨਾ ਕੀਤੀ ਤਾਂ ਖਰੀਦਦਾਰ ਨੂੰ ਨਹੀਂ ਮਿਲੇਗਾ ITC
NEXT STORY