ਸੰਗਰੂਰ (ਵਿਜੈ ਕੁਮਾਰ ਸਿੰਗਲਾ)-ਸੰਗਰੂਰ ਤੋਂ ਪਟਿਆਲਾ ਰੋਡ ’ਤੇ ਖੁਰਾਣਾ ਨੇੜੇ ਪੈਂਦੇ ਫਲਾਈਓਵਰ ਹੇਠਾਂ ਮੋਟਰਸਾਈਕਲ ਸਵਾਰਾਂ ਨਾਲ ਵਾਪਰੇ ਭਿਆਨਕ ਸੜਕ ਹਾਦਸੇ ’ਚ ਦੋ ਨੌਜਵਾਨਾਂ ਦੀ ਮੌਕੇ ’ਤੇ ਹੀ ਦਰਦਨਾਕ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਥਾਣਾ ਸਦਰ ਸੰਗਰੂਰ ਦੇ ਏ. ਐੱਸ. ਆਈ. ਕਮਲਜੀਤ ਸਿੰਘ ਅਤੇ ਹੌਲਦਾਰ ਅਮਨਦੀਪ ਸਿੰਘ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਆਈ. ਐੱਲ. ਫੈਕਟਰੀ ਘਾਬਦਾਂ ਵਿਖੇ ਕੰਮ ਕਰਦੇ ਸਨ ਅਤੇ ਇਹ ਅੱਜ ਸ਼ਾਮ ਨੂੰ ਸੰਗਰੂਰ ਤੋਂ ਵਾਪਸ ਭਵਾਨੀਗੜ੍ਹ ਵੱਲ ਜਾ ਰਹੇ ਸਨ। ਇਹ ਨੌਜਵਾਨ ਜਦੋਂ ਫਲਾਈਓਵਰ ਨਜ਼ਦੀਕ ਪਹੁੰਚ ਕੇ ਇਨ੍ਹਾਂ ਦਾ ਮੋਟਰਸਾਈਕਲ ਹਾਦਸੇ ਦਾ ਸ਼ਿਕਾਰ ਹੋ ਗਿਆ।
ਇਹ ਵੀ ਪੜ੍ਹੋ : ਰੰਧਾਵਾ ਦਾ ਵੱਡਾ ਬਿਆਨ, ਕਿਹਾ-ਜਦੋਂ ਤੋਂ ਮੈਂ ਗ੍ਰਹਿ ਮੰਤਰੀ ਬਣਿਆ, ਉਦੋਂ ਤੋਂ ਸਿੱਧੂ ਨਾਰਾਜ਼
ਉਨ੍ਹਾਂ ਦੱਸਿਆ ਕਿ ਮੌਕੇ ਤੋਂ ਮਿਲੇ ਕਾਗਜ਼ਾਂ ਅਨੁਸਾਰ ਮ੍ਰਿਤਕਾਂ ਦੀ ਸ਼ਮੀਮ ਅਖ਼ਤਰ (22 ਸਾਲ) ਪੁੱਤਰ ਫਿਆਜ਼ ਆਲਮ ਵਾਸੀ ਪੱਛਮੀ ਬੰਗਾਲ ਹਾਲ ਆਬਾਦ ਭਵਾਨੀਗੜ੍ਹ ਅਤੇ ਕੁਤਬ ਅਲੀ (30 ਸਾਲ) ਵਾਸੀ ਭਵਾਨੀਗੜ੍ਹ ਵਜੋਂ ਸ਼ਨਾਖਤ ਕੀਤੀ ਗਈ ਹੈ। ਇਹ ਸੜਕ ਹਾਦਸਾ ਇਨ੍ਹਾਂ ਨੌਜਵਾਨਾਂ ਨਾਲ ਕਿਵੇਂ ਵਾਪਰਿਆ, ਇਸ ਬਾਰੇ ਅਜੇ ਕੁਝ ਵੀ ਜਾਣਕਾਰੀ ਪ੍ਰਾਪਤ ਨਹੀਂ ਹੋਈ। ਇਸ ਸੰਬੰਧੀ ਏ. ਐੱਸ. ਆਈ. ਕਮਲਜੀਤ ਸਿੰਘ ਨੇ ਦੱਸਿਆ ਕਿ ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਲਿਆ ਕੇ ਸਿਵਲ ਹਸਪਤਾਲ ਸੰਗਰੂਰ ਦੀ ਮੋਰਚਰੀ ’ਚ ਰੱਖਿਆ ਗਿਆ ਹੈ, ਜਿੱਥੇ ਮ੍ਰਿਤਕਾਂ ਦੀਆਂ ਲਾਸ਼ਾਂ ਦਾ ਕੱਲ੍ਹ ਸਵੇਰ ਨੂੰ ਪੋਸਟਮਾਰਟਮ ਕਰਵਾਉਣ ਤੋਂ ਉਪਰੰਤ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ : ਨੌਜਵਾਨਾਂ ਨੂੰ ਲੈ ਕੇ CM ਚੰਨੀ 4 ਜਨਵਰੀ ਨੂੰ ਕਰਨਗੇ ਵੱਡਾ ਐਲਾਨ
ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ
ਸ਼ਹੀਦ ਵਰਿੰਦਰ ਸਿੰਘ ਨੂੰ ਸਰਕਾਰੀ ਸਨਮਾਨਾਂ ਨਾਲ ਦਿੱਤੀ ਅੰਤਿਮ ਵਿਦਾਇਗੀ
NEXT STORY