ਜਲੰਧਰ (ਵਰੁਣ)– ਇੰਡਸਟਰੀਅਲ ਏਰੀਆ ਵਿਚ ਯੂਕੋ ਬੈਂਕ ਵਿਚ ਹੋਈ ਲੱਖਾਂ ਦੀ ਲੁੱਟ ਨੂੰ ਟਰੇਸ ਕਰਨ ਲਈ ਦਿਨ-ਰਾਤ ਮਿਹਨਤ ਕਰ ਰਹੀ ਕਮਿਸ਼ਨਰੇਟ ਪੁਲਸ ਨੂੰ ਬੁੱਧਵਾਰ ਵੱਡੀ ਲੀਡ ਮਿਲੀ। ਪੁਲਸ ਨੇ ਵਾਰਦਾਤ ਵਿਚ ਵਰਤੀ ਬਲੈਕ ਰੰਗ ਦੀ ਐਕਟਿਵਾ ਸਮੇਤ ਇਕ ਲੁਟੇਰੇ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਤੋਂ ਵੱਡਾ ਖ਼ੁਲਾਸਾ ਹੋਇਆ, ਜਿਸ ਨੇ ਦੱਸਿਆ ਕਿ ਉਸ ਨਾਲ ਲੁੱਟ ਕਾਂਡ ਵਿਚ ਸ਼ਾਮਲ 2 ਲੁਟੇਰੇ ਨਾਮੀ ਗੈਂਗਸਟਰ ਦੇ ਸਾਥੀ ਹਨ, ਜੋ ਪ੍ਰੋਫੈਸ਼ਨਲ ਲੁਟੇਰੇ ਵੀ ਹਨ। ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਕ੍ਰਿਮੀਨਲ ਕੇਸ ਦਰਜ ਹੈ। ਪੁਲਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਆਉਣ ਵਾਲੇ ਦਿਨਾਂ ਵਿਚ ਲੁੱਟ ਦੀ ਇਸ ਵੱਡੀ ਵਾਰਦਾਤ ਨੂੰ ਟਰੇਸ ਕਰਨ ਸਬੰਧੀ ਪ੍ਰੈੱਸ ਕਾਨਫਰੰਸ ਕਰ ਸਕਦੇ ਹਨ।
ਇਹ ਵੀ ਪੜ੍ਹੋ: ਮੰਤਰੀ ਧਾਲੀਵਾਲ ਦਾ ਵੱਡਾ ਬਿਆਨ, ਮਿੱਲਾਂ ਦੀ ਪ੍ਰਾਪਰਟੀ ਵੇਚ ਕੇ ਜਲਦ ਕਰਾਂਗੇ ਕਿਸਾਨਾਂ ਦੇ ਬਕਾਏ ਦਾ ਭੁਗਤਾਨ
ਲੁਟੇਰੇ ਇੰਨੇ ਚਲਾਕ ਸਨ ਕਿ ਉਨ੍ਹਾਂ ਨੇ ਪੁਲਸ ਨੂੰ ਉਲਝਾਉਣ ਲਈ ਕੋਈ ਕਸਰ ਨਹੀਂ ਛੱਡੀ। ਕਮਿਸ਼ਨਰੇਟ ਪੁਲਸ ਦੀ ਇਕ ਸਪੈਸ਼ਲ ਟੀਮ ਨਿੱਝਰਾਂ ਨੇੜੇ ਮੋਟਰ ’ਤੇ ਲੁਟੇਰਿਆਂ ਦੇ ਕੱਪੜੇ ਅਤੇ ਜੁੱਤੀਆਂ ਬਰਾਮਦ ਕਰ ਕੇ ਲਗਾਤਾਰ ਸੀ. ਸੀ. ਟੀ. ਵੀ. ਕੈਮਰੇ ਚੈੱਕ ਕਰਦੇ ਹੋਏ ਉਨ੍ਹਾਂ ਦੇ ਰੂਟ ਟਰੈਕ ਕਰ ਰਹੀ ਸੀ। ਜਾਂਚ ਵਿਚ ਪਤਾ ਲੱਗਾ ਕਿ ਲੁਟੇਰੇ ਨਿੱਝਰਾਂ ਤੋਂ ਵਾਪਸ ਕੋਟ ਸਦੀਕ ਤੋਂ ਨਹਿਰ ਦੇ ਕੱਚੇ ਰਸਤੇ ਤੋਂ ਹੁੰਦੇ ਹੋਏ ਵਡਾਲਾ ਪਿੰਡ ਅਤੇ ਫਿਰ ਘਾਹ ਮੰਡੀ ਤੱਕ ਪਹੁੰਚੇ। ਪੁਲਸ ਕੋਲ ਲੁਟੇਰਿਆਂ ਦੀ ਆਖਰੀ ਲੋਕੇਸ਼ਨ ਘਾਹ ਮੰਡੀ ਦੀ ਹੀ ਹੈ ਪਰ ਇਸ ਦੌਰਾਨ ਪੁਲਸ ਨੂੰ ਹਿਊਮਨ ਰਿਸੋਰਸ ਤੋਂ ਵਾਰਦਾਤ ਵਿਚ ਵਰਤੀ ਬਲੈਕ ਐਕਟਿਵਾ ਨੂੰ ਲੈ ਕੇ ਵੱਡੀ ਲੀਡ ਮਿਲੀ। ਪੁਲਸ ਨੇ ਬਸਤੀਆਂ ਦੇ ਇਲਾਕੇ ਦੇ ਇਕ ਨੌਜਵਾਨ ਨੂੰ ਉਠਾ ਲਿਆ, ਜਿਸ ਤੋਂ ਵਾਰਦਾਤ ਵਿਚ ਵਰਤੀ ਐਕਟਿਵਾ ਵੀ ਬਰਾਮਦ ਕਰ ਲਈ ਗਈ। ਮੁਲਜ਼ਮ ਤੋਂ ਖੁਲਾਸਾ ਹੋਇਆ ਕਿ ਵਾਰਦਾਤ ਦੇ ਸਮੇਂ ਉਹ ਵੀ ਮੌਕੇ ’ਤੇ ਮੌਜੂਦ ਸੀ। ਹੋਰ ਲੁਟੇਰਿਆਂ ਬਾਰੇ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਾ ਕਿ ਉਹ ਲੁਟੇਰੇ ਪੰਜਾਬ ਤੋਂ ਬਾਹਰੀ ਸੂਬੇ ਦੇ ਇਕ ਵੱਡੇ ਗੈਂਗਸਟਰ ਦੇ ਸਾਥੀ ਹਨ, ਜੋ ਉਸ ਦੇ ਗੈਂਗ ਲਈ ਕੰਮ ਕਰਦੇ ਹਨ। ਫਿਲਹਾਲ ਪੁਲਸ ਨੇ ਉਨ੍ਹਾਂ ਦੇ ਘਰਾਂ ਵਿਚ ਦਬਿਸ਼ ਦਿੱਤੀ ਪਰ ਉਹ ਘਰ ਨਹੀਂ ਮਿਲੇ। ਆਉਣ ਵਾਲੇ ਦਿਨਾਂ ਵਿਚ ਪੁਲਸ ਉਨ੍ਹਾਂ ਨੂੰ ਵੀ ਜਲਦ ਹੀ ਗ੍ਰਿਫ਼ਤਾਰ ਕਰ ਸਕਦੀ ਹੈ।
ਗ੍ਰਿਫ਼ਤਾਰ ਹੋਏ ਇਸ ਲੁਟੇਰੇ ਤੋਂ ਕੈਸ਼ ਤਾਂ ਨਹੀਂ ਮਿਲਿਆ ਪਰ ਉਸ ਦਾ ਕਹਿਣਾ ਹੈ ਕਿ ਕੈਸ਼ ਉਸਦੇ ਹੋਰ ਸਾਥੀਆਂ ਕੋਲ ਹੀ ਹੈ। ਸੂਤਰਾਂ ਦੀ ਮੰਨੀਏ ਤਾਂ ਮੁਲਜ਼ਮਾਂ ਕੋਲ 2 ਹਥਿਆਰਾਂ ਵਿਚੋਂ ਇਕ ਹਥਿਆਰ ਨਕਲੀ ਸੀ। ਉਨ੍ਹਾਂ ਨੇ ਬੈਂਕ ਮਹਿਲਾ ਕਰਮਚਾਰੀ ਨੂੰ ਨਕਲੀ ਪਿਸਤੌਲ ਦਿਖਾ ਕੇ ਉਸਦੇ ਗਹਿਣੇ ਲੁੱਟੇ ਸਨ, ਜਦਕਿ ਜਿਸ ਪਿਸਤੌਲ ਦੇ ਬਟ ਨਾਲ ਕੈਸ਼ ਰੂਮ ਦਾ ਸ਼ੀਸ਼ਾ ਤੋੜਿਆ ਗਿਆ ਸੀ, ਉਹ ਅਸਲੀ ਸੀ। ਪੁਲਸ ਜਲਦ ਹੀ ਹੋਰ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਤੋਂ ਲੁੱਟ ਦੇ ਪੈਸੇ ਅਤੇ ਗਹਿਣੇ ਬਰਾਮਦ ਕਰ ਸਕਦੀ ਹੈ।
ਇਹ ਵੀ ਪੜ੍ਹੋ: ਅਹਿਮ ਖ਼ਬਰ: ਪੰਜਾਬ ਪੁਲਸ ’ਚ ਸਬ ਇੰਸਪੈਕਟਰਾਂ ਦੀ ਭਰਤੀ ਦਾ ਨੋਟੀਫਿਕੇਸ਼ਨ ਜਾਰੀ, ਇੰਝ ਹੋਵੇਗੀ ਪ੍ਰੀਖਿਆ
ਡੀ. ਸੀ. ਪੀ. ਤੇਜਾ ਖੁਦ ਸਵੇਰੇ 5 ਵਜੇ ਸਰਚ ਲਈ ਨਿਕਲੇ
ਸੂਤਰਾਂ ਦੀ ਮੰਨੀਏ ਤਾਂ ਇਸ ਲੁੱਟ ਕਾਂਡ ਨੂੰ ਟਰੇਸ ਕਰਨ ਲਈ ਡੀ. ਸੀ. ਪੀ. ਇਨਵੈਸਟੀਗੇਸ਼ਨ ਜਸਕਿਰਨਜੀਤ ਸਿੰਘ ਤੇਜਾ ਵੀ ਆਪਣੀਆਂ ਟੀਮਾਂ ਨਾਲ ਦਿਨ-ਰਾਤ ਟਚ ਵਿਚ ਰਹੇ। ਪੁਲਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਇਸ ਮਾਮਲੇ ਨੂੰ ਟਰੇਸ ਕਰਨ ਲਈ ਨਿੱਝਰਾਂ ਪਹੁੰਚੇ ਸਨ ਪਰ ਡੀ. ਸੀ. ਪੀ. ਤੇਜਾ ਬੁੱਧਵਾਰ ਸਵੇਰੇ 5 ਵਜੇ ਹੀ ਕਾਦੀਆਂ ਪਿੰਡ ਵਿਚ 500 ਮੁਲਾਜ਼ਮਾਂ ਨਾਲ ਪਹੁੰਚੇ, ਜਿਨ੍ਹਾਂ ਨੇ ਆਸ-ਪਾਸ ਦੇ ਪਿੰਡਾਂ ਵਿਚ ਵੀ ਸਰਚ ਮੁਹਿੰਮ ਚਲਾਈ। ਇਸ ਲੁੱਟ ਕਾਂਡ ਨੂੰ ਟਰੇਸ ਕਰਨ ਲਈ ਵੀ ਡੀ. ਸੀ. ਪੀ. ਤੇਜਾ ਦੀ ਸਪੈਸ਼ਲ ਗਠਿਤ ਕੀਤੀ ਗਈ ਟੀਮ ਨੇ ਅਹਿਮ ਰੋਲ ਨਿਭਾਇਆ, ਜਿਨ੍ਹਾਂ ਨੇ ਦਿਨ-ਰਾਤ 700 ਤੋਂ ਵੀ ਜ਼ਿਆਦਾ ਸੀ. ਸੀ. ਟੀ. ਵੀ. ਕੈਮਰੇ ਚੈੱਕ ਕਰ ਕੇ ਲੁੱਟ ਕਾਂਡ ਨੂੰ ਟਰੇਸ ਕੀਤਾ।
ਇਹ ਵੀ ਪੜ੍ਹੋ: ਜਲੰਧਰ: ਰੱਖੜੀ ਦੇ ਤਿਉਹਾਰ ਮੌਕੇ ਉਜੜਿਆ ਪਰਿਵਾਰ, ਭਿਆਨਕ ਸੜਕ ਹਾਦਸੇ 'ਚ 8 ਸਾਲਾ ਬੱਚੇ ਦੀ ਮੌਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
'ਜੇ ਸਮਾਜ ਸੇਵਾ ਕਰਨੀ ਹੈ ਤਾਂ ਰਾਜ ਸਭਾ ਵੀ ਇਕ ਮੰਚ ਹੈ', ਸੁਣੋ ਸੰਤ ਸੀਚੇਵਾਲ ਨਾਲ ਖ਼ਾਸ ਗੱਲਬਾਤ
NEXT STORY