ਅਬੋਹਰ, (ਸੁਨੀਲ)- ਥਾਣਾ ਸਦਰ ਅਬੋਹਰ ਪੁਲਸ ਨੇ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰਕੇ ਵੱਡੀ ਗਿਣਤੀ 'ਚ ਨਾਜਾਇਜ਼ ਸ਼ਰਾਬ ਬਰਾਮਦ ਕਰਕੇ ਅੱਧਾ ਦਰਜਨ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਸਹਾਇਕ ਸਬ-ਇੰਸਪੈਕਟਰ ਰਣਜੀਤ ਸਿੰਘ ਬੀਤੀ ਸ਼ਾਮ ਪਿੰਡ ਕੁੰਡਲ ਦੇ ਨੇੜੇ ਗਸ਼ਤ ਕਰ ਰਹੇ ਸਨ ਕਿ ਉਨ੍ਹਾਂ ਨੂੰ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਦੌਲਤਪੁਰਾ ਵਾਸੀ ਭਲਿੰਦਰ ਸਿੰਘ ਉਰਫ ਭਿੰਦਾ, ਸ਼ਰਾਬ ਠੇਕੇਦਾਰ ਤਾਜ਼ਾ ਪੱਟੀ ਵਾਸੀ ਗੁਰਬਚਨ ਸਿੰਘ ਤੇ ਰਾਜ ਸਿੰਘ ਪੁੱਤਰ ਬਲਦੇਵ ਸਿੰਘ ਨਾਲ ਪਿੰਡ ਕੁੰਡਲ 'ਚ ਨਾਜਾਇਜ਼ ਸ਼ਰਾਬ ਵੇਚਦੇ ਹਨ, ਜਿਸ 'ਤੇ ਪੁਲਸ ਨੇ ਮੁਖ਼ਬਰ ਦੇ ਦੱਸੇ ਅਨੁਸਾਰ ਛਾਪੇਮਾਰੀ ਕਰਕੇ 22 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।
ਇਸੇ ਤਰ੍ਹਾਂ ਹਵਲਦਾਰ ਭਗਵਾਨ ਸਿੰਘ ਨੇ ਪਿੰਡ ਗੋਬਿੰਦਗੜ੍ਹ 'ਚ ਮੁਖ਼ਬਰ ਦੀ ਸੂਚਨਾ 'ਤੇ 16 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕਰਕੇ ਭਲਿੰਦਰ ਸਿੰਘ, ਗੁਰਬਚਨ ਸਿੰਘ ਤੇ ਗੋਬਿੰਦਗੜ੍ਹ ਵਾਸੀ ਰਾਜੂ ਪੁੱਤਰ ਸੰਤ ਲਾਲ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਇਸੇ ਤਰ੍ਹਾਂ ਇਕ ਹੋਰ ਮਾਮਲੇ 'ਚ ਸਹਾਇਕ ਸਬ ਇੰਸਪੈਕਟਰ ਗੁਰਚਰਨ ਸਿੰਘ ਨੇ ਪਿੰਡ ਨਿਹਾਲਖੇੜਾ 'ਚ ਛਾਪੇਮਾਰੀ ਕਰਕੇ 23 ਪੇਟੀਆਂ ਸ਼ਰਾਬ ਬਰਾਮਦ ਕਰ ਕੇ ਭਲਿੰੰਦਰ ਸਿੰਘ, ਮੋਹਨ ਲਾਲ ਪੁੱਤਰ ਸੋਹਨ ਲਾਲ ਵਾਸੀ ਪਿੰਡ ਨਿਹਾਲਖੇੜਾ ਤੇ ਪ੍ਰੇਮ ਕੁਮਾਰ ਵਾਸੀ ਅਬੋਹਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਇਸੇ ਤਰ੍ਹਾਂ ਸਹਾਇਕ ਸਬ ਇੰਸਪੈਕਟਰ ਜਸਵੀਰ ਸਿੰਘ ਨੇ ਪਿੰਡ ਡੰਗਰਖੇੜਾ ਤੋਂ 50 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕਰਕੇ ਭਲਿੰਦਰ ਸਿੰਘ ਤੇ ਦੋ ਨਾਮਾਲੂਮ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਰੇਤ ਦੀਆਂ ਆਸਮਾਨ ਨੂੰ ਛੂੰਹਦੀਆਂ ਕੀਮਤਾਂ ਵਿਰੁੱਧ ਰਾਜ ਮਿਸਤਰੀਆਂ ਤੇ ਮਜ਼ਦੂਰਾਂ ਕੀਤੀ ਨਾਅਰੇਬਾਜ਼ੀ
NEXT STORY