ਅਮਰਕੋਟ (ਸੰਦੀਪ ਸ਼ਰਮਾ)-ਸਰਹੱਦੀ ਖੇਤਰ ’ਚ ਪੈਂਦੇ ਪਿੰਡ ਮੁੱਠਿਆਂਵਾਲਾ ਥਾੜ ਨਜ਼ਦੀਕ ਸਥਿਤ ਗੁਰਦੁਆਰਾ ਗੁਪਤਸਰ ’ਚ ਵਿਸਾਖੀ ਵੇਖਣ ਗਏ ਚਾਚਾ ਤੇ ਭਤੀਜਾ ਨਜ਼ਦੀਕ ਪੈਂਦੇ ਸਤਲੁਜ ਦਰਿਆ ’ਚ ਨਹਾਉਂਦੇ ਸਮੇਂ ਡੁੱਬ ਗਏ ਹਨ, ਜਿਨ੍ਹਾਂ ਦੀ ਭਾਲ ਜਾਰੀ ਹੈ। ਪਤਾ ਲੱਗਾ ਹੈ ਕਿ ਮਨਦੀਪ ਸਿੰਘ (25) ਪੁੱਤਰ ਬਖਸ਼ੀਸ਼ ਸਿੰਘ ਤੇ ਉਸ ਦਾ ਭਤੀਜਾ ਸਾਜਨ (19) ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਮੁੱਠਿਆਂਵਾਲਾ ਅੱਜ ਸਵੇਰੇ ਗੁਰਦੁਆਰਾ ਸਾਹਿਬ ਵਿਸਾਖੀ ਵੇਖਣ ਗਏ ਸਨ ਤੇ ਦੁਪਹਿਰ ਨੂੰ ਸਤਲੁਜ ਦਰਿਆ ’ਚ ਇਸ਼ਨਾਨ ਕਰਨ ਲਈ ਗਏ ਤੇ ਡੂੰਘੀ ਥਾਂ ’ਤੇ ਜਾਣ ਕਾਰਨ ਡੁੱਬ ਗਏ।
ਇਹ ਵੀ ਪੜ੍ਹੋ : ਸੁਖਬੀਰ ਬਾਦਲ ਦਾ CM ਮਾਨ ’ਤੇ ਵੱਡਾ ਇਲਜ਼ਾਮ, ਕਿਹਾ-ਸ਼ਰਾਬ ਪੀ ਕੇ ਗਏ ਤਖ਼ਤ ਸ੍ਰੀ ਦਮਦਮਾ ਸਾਹਿਬ
ਘਟਨਾ ਦਾ ਪਤਾ ਲੱਗਣ ’ਤੇ ਬੀ. ਐੱਸ. ਐੱਫ. ਦੇ ਜਵਾਨ ਤੇ ਸਥਾਨਕ ਲੋਕ ਭਾਲ ਕਰ ਰਹੇ ਹਨ ਪਰ ਅਜੇ ਤੱਕ ਕਾਮਯਾਬੀ ਨਹੀਂ ਮਿਲੀ। ਦਰਿਆ ਦੇ ਪਾਣੀ ਦਾ ਅੱਗੇ ਵਹਾਅ ਪਾਕਿਸਤਾਨ ਨੂੰ ਹੈ ਅਤੇ ਪਿੰਡ ਵਾਸੀਆਂ ਵੱਲੋਂ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਦੋਵਾਂ ਦੀਆਂ ਲਾਸ਼ਾਂ ਅੱਗੇ ਪਾਕਿਸਤਾਨ ਵਾਲੇ ਪਾਸੇ ਨਾ ਚਲੀਆਂ ਜਾਣ, ਫਿਰ ਬਹੁਤ ਮੁਸ਼ਕਿਲ ਹੋ ਜਾਵੇਗੀ।
ਇਹ ਵੀ ਪੜ੍ਹੋ : CM ਮਾਨ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਦਿਆਂ ਯਕੀਨੀ ਬਣਾਉਣ ਕਿ ਸੂਬੇ ਨੂੰ ਦਿੱਲੀ ਤੋਂ ਨਾ ਚਲਾਇਆ ਜਾਵੇ : SAD
ਸਿੱਖ ਰੈਜ਼ੀਮੈਂਟ ’ਚ ਤਾਇਨਾਤ ਫੌਜੀ ਜਸਵਿੰਦਰ ਸਿੰਘ ਨਾਲ ਵਾਪਰਿਆ ਭਾਣਾ, ਸਾਰੇ ਪਿੰਡ ’ਚ ਛਾਇਆ ਮਾਤਮ
NEXT STORY