ਤਰਨਤਾਰਨ (ਵਿਜੇ, ਸੁਖਦੇਵ) : ਪੱਟੀ ਦੇ ਪਿੰਡ ਦੁੱਬਲੀ ਵਿਚ ਬੀਤੀ ਰਾਤ ਚਾਚੇ ਵਲੋਂ ਨੌਜਵਾਨ ਭਤੀਜੇ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਪ੍ਰਭਦਿਆਲ ਸਿੰਘ ਦੇ ਭਰਾ ਨੇ ਦੱਸਿਆ ਕਿ ਬੀਤੀ ਰਾਤ ਉਸਦੇ ਚਾਚੇ ਬਲਜੀਤ ਸਿੰਘ ਨੇ ਉਸ ਦੇ ਭਰਾ ਨੂੰ ਫੋਨ ਕਰਕੇ ਆਪਣੇ ਘਰ ਆਉਣ ਲਈ ਕਿਹਾ ਪਰ ਪ੍ਰਭਦਿਆਲ ਆਪਣੇ ਚਾਚੇ ਦੇ ਬੁਲਾਉਣ 'ਤੇ ਨਹੀਂ ਗਿਆ। ਕੁਝ ਦੇਰ ਬਾਅਦ ਬਲਜੀਤ ਸਿੰਘ ਖ਼ੁਦ ਉਨ੍ਹਾਂ ਦੇ ਘਰ ਆਇਆ ਅਤੇ ਕਹਿਣ ਲੱਗਾ ਕੇ ਉਸ ਦੇ ਘਰ ਕੁਝ ਰਿਸ਼ਤੇਦਾਰ ਆਏ ਹਨ, ਇਸ ਲਈ ਉਹ ਉਸ ਨਾਲ ਚੱਲੇ। ਜਦੋਂ ਬਲਜੀਤ ਤੇ ਪ੍ਰਭਦਿਆਲ ਘਰ ਪੁੱਜੇ ਤਾਂ ਘਰ 'ਚ ਕੋਈ ਰਿਸ਼ਤੇਦਾਰ ਮੌਜੂਦ ਨਹੀਂ ਸੀ। ਜਿਸ ਤੋਂ ਬਾਅਦ ਪ੍ਰਭਦਿਆਲ ਦੀ ਮਾਂ ਵੀ ਉਸ ਨੂੰ ਲੈਣ ਗਈ ਪਰ ਉਸ ਦੇ ਚਾਚੇ ਨੇ ਕਿਹਾ ਮੈਂ ਉਸ ਨੂੰ ਖ਼ੁਦ ਹੀ ਭੇਜ ਦੇਵਾਂਗਾ।
ਇਹ ਵੀ ਪੜ੍ਹੋ- ਲੁਧਿਆਣਾ ਜ਼ਿਲ੍ਹੇ ਦੇ 3 ਸਰਕਾਰੀ ਅਧਿਆਪਕਾਂ ਨੂੰ CM ਮਾਨ ਹੱਥੋਂ ਮਿਲੇਗਾ 'ਸਟੇਟ ਟੀਚਰਸ ਐਵਾਰਡ-2022'
ਜਾਣਕਾਰੀ ਮੁਤਾਬਕ ਜਦੋਂ ਪ੍ਰਭਦਿਆਲ ਘਰ ਜਾਣ ਲੱਗਾ ਤਾਂ ਉਸਦੇ ਚਾਚੇ ਨੇ 315 ਰਾਈਫ਼ਲ ਨਾਲ ਪ੍ਰਭਦਿਆਲ 'ਤੇ 4 ਫਾਇਰ ਕਰ ਦਿੱਤੇ। ਫਾਇਰਿੰਗ ਦੀ ਆਵਾਜ਼ ਸੁਣ ਕੇ ਪ੍ਰਭਦਿਆਲ ਦੇ ਪਰਿਵਾਰਕ ਮੈਂਬਰ ਮੌਕੇ 'ਤੇ ਪੁੱਜੇ। ਉਸ ਵੇਲੇ ਪ੍ਰਭਦਿਆਲ ਜ਼ਖ਼ਮੀ ਹਾਲਾਤ 'ਚ ਪਿਆ ਹੋਇਆ ਸੀ। ਪਰਿਵਾਰ ਵਾਲਿਆਂ ਵੱਲੋਂ ਉਸ ਨੂੰ ਜ਼ਖ਼ਮੀ ਹਾਲਾਤ 'ਚ ਹੀ ਪੱਟੀ ਦੇ ਇਕ ਹਸਪਤਾਲ ਵਿਖੇ ਲਿਆਂਦਾ ਗਿਆ ਪਰ ਹਸਪਤਾਲ ਆ ਕੇ ਉਸ ਦੀ ਮੌਤ ਹੋ ਗਈ। ਦੱਸ ਦੇਈਏ ਕਿ ਮ੍ਰਿਤਕ ਪ੍ਰਭਦਿਆਲ ਸਿੰਘ ਦਾ ਵਿਆਹ ਢਾਈ ਮਹੀਨੇ ਪਹਿਲਾਂ ਹੀ ਹੋਇਆ ਸੀ। ਦੋਸ਼ੀ ਚਾਚਾ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ ਅਤੇ ਪੁਲਸ ਵੱਲੋਂ ਉਕਤ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ। ਦੋਸ਼ੀ ਬਲਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਕੋਲੋਂ ਇਸ ਸੰਬੰਧੀ ਪੁੱਛਗਿਛ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਦੋਸ਼ੀ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਸੋਨੂੰ ਕਤਲ ਕੇਸ ’ਚ ਲਾਰੈਂਸ ਬਿਸ਼ਨੋਈ ਵਿਰੁੱਧ ਦੂਜੀ ਵਾਰ ਵਾਰੰਟ ਜਾਰੀ
NEXT STORY