ਗੜ੍ਹਸ਼ੰਕਰ, (ਬੈਜ ਨਾਥ)- ਨੰਗਲ ਰੋਡ 'ਤੇ ਪਿੰਡ ਸ਼ਾਹਪੁਰ, ਕੰਢੀ ਨਹਿਰ ਲਾਗੇ ਇਕ ਰੋੜੀ ਨਾਲ ਲੱਦਿਆ ਬੇਕਾਬੂ ਟਿੱਪਰ ਸੜਕ ਕਿਨਾਰੇ ਢਾਬੇ 'ਤੇ ਖੜ੍ਹੀ ਗੱਡੀ ਟਾਟਾ 407 ਨਾਲ ਟਕਰਾਅ ਕੇ ਪਲਟ ਗਿਆ, ਜਿਸ ਕਾਰਨ ਟਿੱਪਰ ਚਾਲਕ ਜ਼ਖਮੀ ਹੋ ਗਿਆ। ਘਟਨਾ ਦੇਰ ਰਾਤ ਦੀ ਦੱਸੀ ਜਾਂਦੀ ਹੈ। ਜਾਣਕਾਰੀ ਮੁਤਾਬਕ ਰਾਤ ਵੇਲੇ ਰੋੜੀ ਨਾਲ ਲੱਦਿਆ ਟਿੱਪਰ ਨੰਬਰ ਪੀ ਬੀ 05 ਵੀ 9679, ਜਿਸ ਨੂੰ ਗੁਰਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਨਿਵਾਸੀ ਧੂਰੀ ਚਲਾ ਰਿਹਾ ਸੀ। ਜਦੋਂ ਕੰਢੀ ਨਹਿਰ ਦੇ ਪੁਲ ਨੇੜੇ ਪੁੱਜਾ ਤਾਂ ਆਵਾਰਾ ਪਸ਼ੂ ਅੱਗੇ ਆ ਗਏ। ਡਰਾਈਵਰ ਨੇ ਆਵਾਰਾ ਪਸ਼ੂਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਟਿੱਪਰ ਬੇਕਾਬੂ ਹੋ ਗਿਆ ਤੇ ਟਾਇਰਾਂ ਨੂੰ ਅੱਗ ਲੱਗ ਗਈ।
ਬੇਕਾਬੂ ਟਿੱਪਰ ਨੇੜੇ ਢਾਬੇ 'ਤੇ ਖੜ੍ਹੀ ਗੱਡੀ ਟਾਟਾ 407 ਨੰਬਰ ਐੱਚ ਪੀ 72-0670 ਨਾਲ ਟਕਰਾਅ ਕੇ ਪਲਟ ਗਿਆ। ਅੱਗ ਲੱਗਣ ਨਾਲ ਟਿੱਪਰ ਦੇ ਟਾਇਰ ਸੜ ਕੇ ਸੁਆਹ ਹੋ ਗਏ ਅਤੇ ਡਰਾਈਵਰ ਗੁਰਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਨਿਵਾਸੀ ਧੂਰੀ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਇਸ ਘਟਨਾ ਨਾਲ ਟਿੱਪਰ ਪਿੱਛੇ ਆ ਰਹੀਆਂ ਦੋ ਹੋਰ ਗੱਡੀਆਂ ਵੀ ਨੁਕਸਾਨੀਆਂ ਗਈਆਂ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।ਬੇਕਾਬੂ ਟਿੱਪਰ ਨੂੰ ਲੱਗੀ ਅੱਗ
ਗੜ੍ਹਸ਼ੰਕਰ, (ਬੈਜ ਨਾਥ)- ਨੰਗਲ ਰੋਡ 'ਤੇ ਪਿੰਡ ਸ਼ਾਹਪੁਰ, ਕੰਢੀ ਨਹਿਰ ਲਾਗੇ ਇਕ ਰੋੜੀ ਨਾਲ ਲੱਦਿਆ ਬੇਕਾਬੂ ਟਿੱਪਰ ਸੜਕ ਕਿਨਾਰੇ ਢਾਬੇ 'ਤੇ ਖੜ੍ਹੀ ਗੱਡੀ ਟਾਟਾ 407 ਨਾਲ ਟਕਰਾਅ ਕੇ ਪਲਟ ਗਿਆ, ਜਿਸ ਕਾਰਨ ਟਿੱਪਰ ਚਾਲਕ ਜ਼ਖਮੀ ਹੋ ਗਿਆ। ਘਟਨਾ ਦੇਰ ਰਾਤ ਦੀ ਦੱਸੀ ਜਾਂਦੀ ਹੈ। ਜਾਣਕਾਰੀ ਮੁਤਾਬਕ ਰਾਤ ਵੇਲੇ ਰੋੜੀ ਨਾਲ ਲੱਦਿਆ ਟਿੱਪਰ ਨੰਬਰ ਪੀ ਬੀ 05 ਵੀ 9679, ਜਿਸ ਨੂੰ ਗੁਰਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਨਿਵਾਸੀ ਧੂਰੀ ਚਲਾ ਰਿਹਾ ਸੀ। ਜਦੋਂ ਕੰਢੀ ਨਹਿਰ ਦੇ ਪੁਲ ਨੇੜੇ ਪੁੱਜਾ ਤਾਂ ਆਵਾਰਾ ਪਸ਼ੂ ਅੱਗੇ ਆ ਗਏ। ਡਰਾਈਵਰ ਨੇ ਆਵਾਰਾ ਪਸ਼ੂਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਟਿੱਪਰ ਬੇਕਾਬੂ ਹੋ ਗਿਆ ਤੇ ਟਾਇਰਾਂ ਨੂੰ ਅੱਗ ਲੱਗ ਗਈ।
ਬੇਕਾਬੂ ਟਿੱਪਰ ਨੇੜੇ ਢਾਬੇ 'ਤੇ ਖੜ੍ਹੀ ਗੱਡੀ ਟਾਟਾ 407 ਨੰਬਰ ਐੱਚ ਪੀ 72-0670 ਨਾਲ ਟਕਰਾਅ ਕੇ ਪਲਟ ਗਿਆ। ਅੱਗ ਲੱਗਣ ਨਾਲ ਟਿੱਪਰ ਦੇ ਟਾਇਰ ਸੜ ਕੇ ਸੁਆਹ ਹੋ ਗਏ ਅਤੇ ਡਰਾਈਵਰ ਗੁਰਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਨਿਵਾਸੀ ਧੂਰੀ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਇਸ ਘਟਨਾ ਨਾਲ ਟਿੱਪਰ ਪਿੱਛੇ ਆ ਰਹੀਆਂ ਦੋ ਹੋਰ ਗੱਡੀਆਂ ਵੀ ਨੁਕਸਾਨੀਆਂ ਗਈਆਂ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਮੋਹਲੇਧਾਰ ਮੀਂਹ ਨਾਲ ਹੁਸ਼ਿਆਰਪੁਰ ਸ਼ਹਿਰ ਹੋਇਆ ਜਲ-ਥਲ
NEXT STORY