ਮੂਨਕ (ਗਰਗ) : ਲਹਿਰਾਂ ਹਲਕੇ ਦੇ ਮੂਨਕ ਅਤੇ ਖਨੌਰੀ ਇਲਾਕੇ ’ਚੋਂ ਗੁਜ਼ਰਦੇ ਘੱਗਰ ਦਰਿਆ ’ਚ ਆਏ ਹੜ੍ਹਾਂ ਦੀ ਸਥਿਤੀ ਬੇਕਾਬੂ ਹੋ ਗਈ ਹੈ, ਪਾਣੀ ਦੇ ਵਧ ਰਹੇ ਪੱਧਰ ਅੱਗੇ ਪ੍ਰਸ਼ਾਸਨ ਵੀ ਬੇਵਸ ਦਿਖਾਈ ਦੇ ਰਿਹੈ। ਅੱਜ ਦੇਹਲਾ ਰੋਡ ’ਤੇ ਇੱਕ ਫੈਕਟਰੀ ’ਚ ਕੰਮ ਕਰਦੇ ਕੁਝ ਮਜ਼ਦੂਰ ਪਾਣੀ ਦੀ ਲਪੇਟ ’ਚ ਆ ਕੇ ਰੁੜ ਗਏ। ਕੁਝ ਨੂੰ ਤਾਂ ਐੱਨ. ਡੀ. ਆਰ. ਐੱਫ. ਦੀ ਟੀਮ ਨੇ ਰੈਸਕਿਊ ਕਰਕੇ ਬਚਾ ਲਿਆ ਗਿਆ ਪਰ ਨੂਰ ਖਾਨ ਪੁੱਤਰ ਸਦੀਕ ਖਾਨ ਪਿੰਡ ਬੱਲਰਾਂ ਦੀ ਇਸ ਹਾਦਸੇ ’ਚ ਮੌਤ ਹੋ ਗਈ ਅਤੇ ਇੱਕ ਮਜ਼ਦੂਰ ਦੇ ਲਾਪਤਾ ਹੋਣ ਦੀ ਸੂਚਨਾ ਹੈ।
ਪਤਾ ਚੱਲਦੇ ਹੀ ਹਲਕਾ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਮੌਕੇ ’ਤੇ ਪਹੁੰਚੇ। ਉਨ੍ਹਾਂ ਵਲੋਂ ਮ੍ਰਿਤਕ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਹਰ ਮਦਦ ਦਾ ਭਰੋਸਾ ਦਿੱਤਾ। ਦੂਜੇ ਪਾਸੇ ਪੁਲਸ ਨੇ ਮ੍ਰਿਤਕ ਦੇ ਚਾਚਾ ਦੇ ਬਿਆਨ ’ਤੇ ਫੈਕਟਰੀ ਮਾਲਕ ਵਿਰੁੱਧ ਕੇਸ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : 18 ਸਿੱਖ ਰੈਜੀਮੈਂਟ ਨੇ ਫਿਰ ਸੰਕਟ ’ਚ ਨਿਭਾਈ ਅਹਿਮ ਭੂਮਿਕਾ, ਹੜ੍ਹ ’ਚ ਫਸੇ ਪਰਿਵਾਰਾਂ ਨੂੰ ਕੱਢਿਆ ਸੁਰੱਖਿਅਤ ਬਾਹਰ
ਲੋਕਾਂ ’ਚ ਡਰ ਅਤੇ ਦਹਿਸ਼ਤ ਦਾ ਮਾਹੌਲ
ਲੋਕਾਂ ਵੱਲੋਂ ਹੜ੍ਹਾਂ ਦੇ ਪਾਣੀ ਨੂੰ ਪਿੰਡਾਂ ਸ਼ਹਿਰਾਂ ’ਚ ਜਾਣ ਤੋਂ ਰੋਕਣ ਲਈ ਬੰਨ੍ਹਾ ਨੂੰ ਉੱਚਾ ਅਤੇ ਮਜਬੂਤ ਕੀਤਾ ਜਾ ਰਿਹਾ ਹੈ। ਘੱਗਰ ਦਰਿਆ ਦੇ ਕਿਨਾਰਿਆਂ ਦੇ ਵਿੱਚ ਜੋ ਪਾੜ ਪੈ ਗਏ ਸਨ, ਉਨ੍ਹਾਂ ਨੂੰ ਪੂਰਾ ਕਰਨਾ ਅਸੰਭਵ ਦਿਖਾਈ ਦੇਣ ਲੱਗਾ ਹੈ। ਜਿਸ ਦੇ ਚਲਦੇ ਸਥਿਤੀ ਬੇਕਾਬੂ ਹੁੰਦੀ ਨਜ਼ਰ ਆ ਰਹੀ ਹੈ।
ਜ਼ਿਲ੍ਹਾ ਪ੍ਰਸ਼ਾਸਨ ਨੇ ਹੜ੍ਹਾਂ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੂਨਕ ਅਤੇ ਪਿੰਡਾਂ ਅੰਦਰ ਰੈਡ ਅਲਰਟ ਜਾਰੀ ਕਰਦਿਆਂ ਲੋਕਾਂ ਨੂੰ ਪਹਿਲੀ ਮੰਜ਼ਿਲ /ਚੁਬਾਰੇ ’ਚ ਜਾਣ ਦੀ ਅਪੀਲ ਕੀਤੀ ਹੈ। ਉੱਥੇ ਹੀ 30 ਤੋਂ ਵੱਧ ਪਿੰਡਾਂ ਅੰਦਰ ਪਾਣੀ ਦਾਖ਼ਲ ਹੋਣ ਦੀ ਸੂਚਨਾ ਹੈ ਅਤੇ ਪਿੰਡਾਂ ਦਾ ਆਪਸੀ ਸੰਪਰਕ ਟੁੱਟ ਚੁੱਕਾ ਹੈ। ਹੜ੍ਹਾਂ ਦੇ ਪਾਣੀ ’ਚ ਕਈ ਥਾਵਾਂ ’ਤੇ ਪਸ਼ੂ ਧਨ ਘਿਰੇ ਦਿਖਾਈ ਦਿੱਤੇ। ਕੁਝ ਥਾਵਾਂ ’ਤੇ ਮਗਰਮੱਛ ਆਉਣ ਦੀਆਂ ਸੂਚਨਾਵਾਂ ਵੀ ਹਨ। ਪ੍ਰਸ਼ਾਸਨ ਵੱਲੋਂ ਕਿਸੇ ਵੀ ਮੁਸ਼ਕਲ ’ਚ ਮਦਦ ਲਈ ਹੈਲਪ ਲਾਈਨ ਨੰਬਰ 01672-234196 ਜਾਰੀ ਕੀਤਾ ਗਿਆ ਹੈ।
ਹਲਕਾ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਦੇ ਨਾਲ-ਨਾਲ ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਾਵਲ, ਐੱਸ. ਐੱਸ. ਪੀ. ਸੁਰਿੰਦਰ ਲਾਂਬਾ ਲਗਾਤਾਰ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰ ਰਹੇ ਹਨ ਅਤੇ ਕਿਸ਼ਤੀ ਰਾਹੀਂ ਲੋਕਾਂ ਨੂੰ ਰਾਸ਼ਨ ਸਮੱਗਰੀ ਪਹੁੰਚਾ ਰਹੇ ਹਨ। ਹੜ੍ਹਾਂ ’ਚ ਫਸੇ ਲੋਕਾਂ ਵੱਲੋਂ ਐੱਨ. ਡੀ. ਆਰ. ਐੱਫ. ਦੀਆਂ ਟੀਮਾਂ ਵੱਲੋਂ ਰੈਸਕਿਊ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਹੜ੍ਹ ਦੌਰਾਨ ਸਤਲੁਜ ਕੰਢੇ ਝੌਂਪੜੀ ’ਚ ਨਵੀਂ ਜ਼ਿੰਦਗੀ ਨੇ ਲਿਆ ਜਨਮ, ਫਰਿਸ਼ਤਾ ਬਣ ਬਹੁੜੀ ਸ਼੍ਰੋਮਣੀ ਕਮੇਟੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਰਾਈ ਜਨਾਨੀ ਨਾਲ ਕੋਠੀ ’ਚ ਵੜੇ ਪਤੀ ਨੂੰ ਪਤਨੀ ਨੇ ਰੰਗੇ ਹੱਥੀਂ ਕੀਤਾ ਕਾਬੂ, ਫਿਰ ਜੋ ਹੋਇਆ...
NEXT STORY