ਅੰਮ੍ਰਿਤਸਰ, (ਨੀਰਜ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਗੈਰ-ਕਾਨੂੰਨੀ ਬੱਸਾਂ ਖਿਲਾਫ 10 ਦਿਨਾਂ ਦੇ ਅੰਦਰ ਕਾਰਵਾਈ ਕਰਨ ਦੇ ਹੁਕਮ ਮਿਲਣ ਤੋਂ ਬਾਅਦ ਟਰਾਂਸਪੋਰਟ ਵਿਭਾਗ, ਵਿਜੀਲੈਂਸ ਅਤੇ ਟ੍ਰੈਫਿਕ ਪੁਲਸ ਵੱਲੋਂ ਲਗਾਤਾਰ 4 ਦਿਨਾਂ ਤੋਂ ਚਲਾਏ ਜਾ ਰਹੇ ਜੁਆਇੰਟ ਆਪ੍ਰੇਸ਼ਨ ਨਾਲ ਟਰਾਂਸਪੋਰਟ ਮਾਫੀਆ ਵਿਚ ਭਾਜੜ ਪਈ ਹੋਈ ਹੈ ਅਤੇ ਜ਼ਿਆਦਾਤਰ ਗੈਰ-ਕਾਨੂੰਨੀ ਬੱਸਾਂ ਚਲਾਉਣ ਵਾਲੇ ਟਰਾਂਸਪੋਰਟਰਾਂ ਨੇ ਆਪਣੀਆਂ ਬੱਸਾਂ ਨੂੰ ਅੰਡਰਗਰਾਊਂਡ ਕਰ ਲਿਆ ਹੈ। ਹੁਣ ਜ਼ਿਲਾ ਅੰਮ੍ਰਿਤਸਰ ਦੀਆਂ ਸਾਰੀਆਂ ਮੁੱਖ ਸੜਕਾਂ 'ਤੇ ਗੈਰ-ਕਾਨੂੰਨੀ ਬੱਸਾਂ ਭੱਜਦੀਆਂ ਨਜ਼ਰ ਨਹੀਂ ਆਉਂਦੀਆਂ ਕਿਉਂਕਿ ਗੈਰ-ਕਾਨੂੰਨੀ ਬੱਸ ਮਾਲਕਾਂ ਨੂੰ ਪਤਾ ਹੈ ਕਿ ਜੁਆਇੰਟ ਆਪ੍ਰੇਸ਼ਨ ਚਲਾਏ ਜਾਣ ਦੌਰਾਨ ਜੇਕਰ ਕੋਈ ਬੱਸ ਫੜੀ ਗਈ ਤਾਂ ਉਸ ਨੂੰ ਛੁਡਾਉਣਾ ਕਿਸੇ ਦੇ ਵੱਸ ਦੀ ਗੱਲ ਨਹੀਂ ਹੋਵੇਗੀ, ਉਂਝ ਵੀ ਡੀ. ਟੀ. ਓ. ਵੱਲੋਂ ਦਿਨ-ਰਾਤ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਸਾਰੇ ਐਂਟਰੀ ਪੁਆਇੰਟਾਂ 'ਤੇ ਨਾਕਾਬੰਦੀ ਕੀਤੀ ਗਈ ਹੈ।
ਡੀ. ਟੀ. ਓ. ਕੰਵਲਜੀਤ ਸਿੰਘ ਨੇ ਦੱਸਿਆ ਕਿ ਹੁਣ ਤੱਕ 50 ਤੋਂ ਵੱਧ ਬੱਸਾਂ ਦੇ ਚਲਾਨ ਕੀਤੇ ਜਾ ਚੁੱਕੇ ਹਨ, ਜਦੋਂ ਕਿ 12 ਬੱਸਾਂ ਨੂੰ ਬੰਦ ਕੀਤਾ ਜਾ ਚੁੱਕਾ ਹੈ। ਜੋ ਟਰਾਂਸਪੋਰਟਰ ਠੀਕ ਦਸਤਾਵੇਜ਼ਾਂ ਨਾਲ ਬੱਸਾਂ ਚਲਾ ਰਹੇ ਹਨ, ਉਨ੍ਹਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾ ਰਹੀ ਪਰ ਬਿਨਾਂ ਦਸਤਾਵੇਜ਼ ਚੱਲਣ ਵਾਲੀਆਂ ਬੱਸਾਂ ਅਤੇ ਅਣਰਜਿਸਟਰਡ ਬੱਸਾਂ ਨੂੰ ਤੁਰੰਤ ਬੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਵੀ ਇਹੀ ਇੱਛਾ ਹੈ ਕਿ ਸੜਕਾਂ 'ਤੇ ਠੀਕ ਦਸਤਾਵੇਜ਼ਾਂ ਵਾਲੀਆਂ ਰਜਿਸਟਰਡ ਅਤੇ ਪਰਮਿਟ ਵਾਲੀਆਂ ਬੱਸਾਂ ਹੀ ਚੱਲਣ। ਇਸ ਕੰਮ ਵਿਚ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਜਨਵਾਦੀ ਇਸਤਰੀ ਸਭਾ ਨੇ ਫੂਕਿਆ ਕੈਪਟਨ ਸਰਕਾਰ ਦਾ ਪੁਤਲਾ
NEXT STORY