ਮਾਨਸਾ, (ਸੰਦੀਪ ਮਿੱਤਲ)- ਅਾਜ਼ਾਦੀ ਦਿਵਸ ’ਤੇ ਬੇਰੋਜ਼ਗਾਰ ਆਰਟ ਐਂਡ ਕਰਾਫਟ ਅਧਿਆਪਕ ਯੂਨੀਅਨ, ਬੇਰੋਜ਼ਗਾਰ ਬੀ. ਐੱਡ. ਟੈੱਟ ਪਾਸ ਯੂਨੀਅਨ, ਈ. ਟੀ. ਟੀ. ਟੈੱਟ ਪਾਸ ਯੂਨੀਅਨ ਵੱਲੋਂ ਪੰਜਾਬ ਸਰਕਾਰ ਦਾ ਪਿੱਠ ਸਿਆਪਾ ਕੀਤਾ ਗਿਆ। ਮਾਨਸਾ ਵਿਖੇ ਕਿਸੇ ਵੀ ਮੰਤਰੀ ਨੇ ਝੰਡੇ ਦੀ ਰਸਮ ਅਦਾ ਨਾ ਕਰਨ ਦੇ ਕਾਰਨ ਮੰਤਰੀ ਨੂੰ ਘੇਰਨ ਦੀ ਥਾਂ ’ਤੇ ਚੋਣ ਮਨੋਰਥ ਪੱਤਰ ਦੀਆਂ ਕਾਪੀਆਂ ਸਾਡ਼ ਕੇ ਵਿਰੋਧ ਕੀਤਾ ਗਿਆ। ਯੂਨੀਅਨ ਨੇ ਖਰਾਬ ਮੌਸਮ ’ਚ ਵੀ ਮੁੱਖ ਬਾਜ਼ਾਰ ’ਚੋਂ ਹੁੰਦਿਆਂ ਹੋਇਆਂ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਅੰਤ ਠੀਕਰੀਵਾਲਾ ਚੌਕ ਮਾਨਸਾ ਵਿਖੇ ਰੈਲੀ ਕੀਤੀ ਗਈ ਤੇ ਚੋਣ ਮਨੋਰਥ ਪੱਤਰ ਦੀਆਂ ਕਾਪੀਆਂ ਸਾਡ਼ੀਆਂ ਗਈਆਂ। ਸੂਬਾ ਪ੍ਰਧਾਨ ਗੁਰਜਿੰਦਰ ਸਿੰਘ ਨੇ ਪੰਜਾਬ ਸਰਕਾਰ ’ਤੇ ਵਾਅਦਾ ਖਿਲਾਫੀ ਦਾ ਦੋਸ਼ ਲਾਇਆ। ਇਸ ਸਮੇਂ ਜ਼ਿਲਾ ਕਮੇਟੀ ਦੇ ਸਰਪ੍ਰਸਤ ਕੁਲਵੰਤ ਸਿੰਘ ਬੰਗਡ਼ ਨੇ ਵੱਖ-ਵੱਖ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਤੇ ਸਾਥੀਆਂ ਦਾ ਧੰਨਵਾਦ ਕੀਤਾ।ਇਸ ਮੌਕੇ ਗੁਰਪ੍ਰੀਤ ਸਿੰਘ ਲਾਲਿਆਂਵਾਲੀ, ਜਸਵਿੰਦਰ ਸਿੰਘ ਬਰ੍ਹੇ, ਹਰਪ੍ਰੀਤ ਕੌਰ ਮਾਨਸਾ, ਅਰਵਿੰਦ ਕੌਰ ਮਾਨਸਾ, ਨਿਰਮਲ ਸਿੰਘ ਧੰਜਲ, ਸੰਗਰੂਰ ਦੇ ਜ਼ਿਲਾ ਪ੍ਰਧਾਨ ਰਛਪਾਲ ਸਿੰਘ ਰਟੋਲ, ਰਾਜਾ ਸਿੰਘ ਝੰਡੂਕੇ, ਸੁਖਚੈਨ ਸਿੰਘ ਸੁਨਾਮ, ਜਗਜੀਤ ਸਿੰਘ ਰਾਏਪੁਰ, ਬਲਰਾਮ ਗੋਇਲ ਆਦਿ ਹਾਜ਼ਰ ਸਨ।
ਅਾਜ਼ਾਦੀ ਦਿਹਾਡ਼ੇ ਨੂੰ ਅੰਗਹੀਣਾਂ ਨੇ ਕਾਲੇ ਦਿਵਸ ਮਨਾਉਂਦਿਆਂ ਘਡ਼ੇ ਭੰਨ ਕੇ ਕੀਤਾ ਰੋਸ ਪ੍ਰਦਰਸ਼ਨ
NEXT STORY