ਬਠਿੰਡਾ (ਸੁਖਵਿੰਦਰ) : ਤਹਿਸੀਲ ਦਫ਼ਤਰ ਵਿਖੇ ਬੀਤੇ ਦਿਨ ਲਾਇਸੈਂਸੀ ਪਿਸਤੌਲ ’ਚੋਂ ਗੋਲੀ ਚੱਲਣ ਦੇ ਮਾਮਲੇ ’ਚ ਸਿਵਲ ਲਾਈਨ ਪੁਲਸ ਵੱਲੋਂ ਅਸਲਾ ਮਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਸੁਖਪਾਲ ਸਿੰਘ ਵਾਸੀ ਗੁਰੂ ਨਾਨਕ ਕਾਲੋਨੀ ਆਪਣਾ ਅਸਲਾ ਲਾਇਸੈਂਸ ਰੀਨਿਊ ਕਰਵਾਉਣ ਲਈ ਤਹਿਸੀਲ ਦਫ਼ਤਰ ਵਿਖੇ ਆਇਆ ਸੀ। ਉਸ ਨੇ ਆਪਣਾ ਲੋਡਿਡ ਪਿਸਤੌਲ ਆਪਣੇ ਪਜਾਮੇ ’ਚ ਲਟਕਾਇਆ ਹੋਇਆ ਸੀ। ਜਿਵੇਂ ਹੀ ਉਹ ਕੁੱਝ ਕਾਰਵਾਈ ਕਰਨ ਲਈ ਕਾਊਂਟਰ ’ਤੇ ਪਹੁੰਚਿਆ, ਉਸ ਦੀ ਪਿਸਤੌਲ ਅਚਾਨਕ ਹੇਠਾਂ ਡਿੱਗ ਗਈ।
ਜਿਵੇਂ ਹੀ ਪਿਸਤੌਲ ਡਿੱਗਿਆ, ਉਸ ’ਚੋਂ ਇਕ ਗੋਲੀ ਚੱਲੀ, ਜੋ ਉਸੇ ਦੇ ਪੱਟ ’ਚ ਲੱਗੀ, ਜਿਸ ਕਾਰਨ ਉਹ ਖੂਨ ਨਾਲ ਲੱਥਪਥ ਹੋ ਗਿਆ। ਗੋਲੀ ਚੱਲਣ ਦਾ ਪਤਾ ਲੱਗਣ ’ਤੇ ਦਫ਼ਤਰ ’ਚ ਹਫੜਾ-ਦਫੜੀ ਮਚ ਗਈ। ਬਾਅਦ ’ਚ ਜ਼ਖਮੀ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ। ਪੁਲਸ ਵੱਲੋਂ ਨਿਯਮਾਂ ਅਨੁਸਾਰ ਉਕਤ ਪਿਸਤੌਲ ਦੇ ਮਾਲਕ ਖ਼ਿਲਾਫ਼ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਪੰਚਾਇਤੀ ਜ਼ਮੀਨ ਦੇ ਪਾਣੀ ਨੂੰ ਲੈ ਕੇ ਹੋਈ ਲੜਾਈ, 3 ਭਰਾਵਾਂ ਖ਼ਿਲਾਫ਼ ਮਾਮਲਾ ਦਰਜ
NEXT STORY