ਲੁਧਿਆਣਾ (ਰਾਜ) : ਇਕ ਪ੍ਰਾਈਵੇਟ ਸਕੂਲ ’ਚ ਸਹਿਪਾਠੀ ਨੇ 6 ਸਾਲ ਦੀ ਬੱਚੀ ਦੀ ਅੱਖ ’ਚ ਪੈਂਸਲ ਮਾਰ ਦਿੱਤੀ, ਜਿਸ ਕਾਰਨ ਬੱਚੀ ਦੀ ਅੱਖ ਦੀ ਰੌਸ਼ਨੀ ਚਲੀ ਗਈ। ਪਰਿਵਾਰ ਨੇ ਇਲਜ਼ਾਮ ਲਾਇਆ ਕਿ ਅਧਿਆਪਕ ਨੇ ਉਨ੍ਹਾਂ ਨੂੰ ਕਾਲ ਕਰ ਕੇ ਕਿਹਾ ਕਿ ਬੱਚੀ ਦੀ ਅੱਖ ’ਚ ਉਂਗਲੀ ਲੱਗੀ ਹੈ। ਉਹ ਉਸ ਨੂੰ ਘਰ ਲੈ ਜਾਣ। ਜਦੋਂ ਬੱਚੀ ਨੂੰ ਪਰਿਵਾਰ ਘਰ ਲੈ ਕੇ ਗਿਆ ਤਾਂ ਉਸ ਦੀ ਹਾਲਤ ਵਿਗੜ ਗਈ ਅਤੇ ਉਸ ਨੂੰ ਡੀ. ਐੱਮ. ਸੀ. ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਚੈੱਕਅਪ ਤੋਂ ਬਾਅਦ ਡਾਕਟਰਾਂ ਨੇ ਦੱਸਿਆ ਕਿ ਬੱਚੀ ਦੀ ਅੱਖ ਦੀ ਪੁਤਲੀ ਫਟ ਗਈ ਹੈ, ਜਿਸ ਕਾਰਨ ਉਹ ਉਸ ਅੱਖ ਨਾਲ ਵੇਖ ਨਹੀਂ ਸਕੇਗੀ, ਜਿਸ ਤੋਂ ਬਾਅਦ ਵੀਰਵਾਰ ਦੀ ਸਵੇਰ ਪਰਿਵਾਰ ਵਾਲੇ ਸਕੂਲ ਪੁੱਜੇ ਤਾਂ ਸਕੂਲ ਵਾਲਿਆਂ ਨੇ ਉਨ੍ਹਾਂ ਨੂੰ ਅੰਦਰ ਨਹੀਂ ਜਾਣ ਦਿੱਤਾ। ਇਸ ਤੋਂ ਬਾਅਦ ਗੁੱਸੇ ’ਚ ਆਏ ਪਰਿਵਾਰ ਵਾਲੇ ਸਕੂਲ ਦੇ ਬਾਹਰ ਹੀ ਧਰਨੇ ’ਤੇ ਬੈਠ ਗਏ।
ਇਹ ਵੀ ਪੜ੍ਹੋ - ਸਿਹਤ ਅਤੇ ਸਿੱਖਿਆ ਦੇ ਖੇਤਰ 'ਚ ਸੁਧਾਰ ਲਈ ਪੰਜਾਬ ਸਰਕਾਰ ਨੇ ਲੱਭਿਆ ਨਵਾਂ ਰਾਹ
ਸਮਾਜਸੇਵੀ ਰਾਹੁਲ ਮਲਹੋਤਰਾ ਨੇ ਦੱਸਿਆ ਕਿ ਉਨ੍ਹਾਂ ਦੇ ਦੋਸਤ ਸ਼ਰਦ ਸੂਦ ਦੀ 6 ਸਾਲ ਦੀ ਬੱਚੀ ਸ਼ਨਾਇਆ ਸਕੂਲ ਦੀ ਪਹਿਲੀ ਕਲਾਸ ’ਚ ਪੜ੍ਹਦੀ ਹੈ। ਕਲਾਸ ਟੀਚਰ ਦੀ ਸ਼ਰਦ ਨੂੰ ਕਾਲ ਆਈ ਸੀ ਕਿ ਉਸ ਦੀ ਧੀ ਦੀ ਅੱਖ ’ਚ ਸਹਿਪਾਠੀ ਦੀ ਉਂਗਲੀ ਲੱਗੀ ਹੈ। ਉਹ ਉਸ ਨੂੰ ਆ ਕੇ ਘਰ ਲੈ ਜਾਣ। ਸ਼ਰਦ ਬੱਚੀ ਨੂੰ ਸਕੂਲ ਤੋਂ ਘਰ ਲੈ ਗਏ ਅਤੇ ਬੱਚੀ ਘਰ ਪੁੱਜ ਕੇ ਸੌਂ ਗਈ ਸੀ। ਸ਼ਰਦ ਦਾ ਕਹਿਣਾ ਹੈ ਕਿ ਜਦੋਂ ਬੱਚੀ ਉੱਠੀ ਤਾਂ ਉਸ ਦੀ ਅੱਖ ’ਚ ਪ੍ਰੇਸ਼ਾਨੀ ਹੋ ਰਹੀ ਸੀ। ਇਸ ਲਈ ਉਹ ਉਸ ਨੂੰ ਡੀ. ਐੱਮ. ਸੀ. ਹਸਪਤਾਲ ਲੈ ਗਏ, ਜਿੱਥੇ ਜਾ ਕੇ ਡਾਕਟਰਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਬੱਚੀ ਦੀ ਅੱਖ ਦੀ ਪੁਤਲੀ ਫਟ ਗਈ ਹੈ, ਜਿਸ ਕਾਰਨ ਰੌਸ਼ਨੀ ਚਲੀ ਗਈ ਹੈ।
ਇਹ ਵੀ ਪੜ੍ਹੋ: ਹੁਣ ਦੋਨਾ ਇਲਾਕੇ ਦੇ ਕਿਸਾਨਾਂ ਨੂੰ ਮਿਲੇਗਾ ਬਿਸਤ ਦੋਆਬ ਨਹਿਰ ਦਾ ਪਾਣੀ, ਸਰਵੇ ਸ਼ੁਰੂ
ਰਾਹੁਲ ਨੇ ਦੋਸ਼ ਲਾਇਆ ਕਿ ਟੀਚਰ ਨੇ ਉਨ੍ਹਾਂ ਨੂੰ ਸੱਚ ਦੱਸਣ ਦੀ ਬਜਾਏ ਝੂਠ ਬੋਲਿਆ ਅਤੇ ਬੱਚੀ ਨੂੰ ਡਰਾਇਆ ਕਿ ਕਿਸੇ ਨੂੰ ਕੁਝ ਨਾ ਦੱਸੇ। ਰਾਹੁਲ ਨੇ ਕਿਹਾ ਕਿ ਵੀਰਵਾਰ ਨੂੰ ਉਹ ਸਾਰੇ ਪਰਿਵਾਰ ਵਾਲਿਆਂ ਨੂੰ ਨਾਲ ਲੈ ਕੇ ਸਕੂਲ ਗੱਲਬਾਤ ਕਰਨ ਲਈ ਗਏ ਤਾਂ ਪਹਿਲਾਂ ਉਨ੍ਹਾਂ ਨੂੰ ਅੰਦਰ ਹੀ ਨਹੀਂ ਜਾਣ ਦਿੱਤਾ, ਫਿਰ ਬੱਚੀ ਦੇ ਪਿਤਾ ਨੂੰ ਇਕੱਲਾ ਅੰਦਰ ਬੁਲਾ ਕੇ ਸ਼ਿਕਾਇਤ ਨਾ ਕਰਨ ਦਾ ਦਬਾਅ ਪਾਇਆ ਗਿਆ।
ਇਹ ਵੀ ਪੜ੍ਹੋ: ਕ੍ਰਿਕਟਰ ਹਰਮਨਪ੍ਰੀਤ ਦੇ ਘਰ ਨੂੰ ਜਾਂਦੀ ਸੜਕ ਦੇ ਉਦਘਾਟਨ ਮੌਕੇ ਵਿਧਾਇਕਾ ਅਤੇ ਮੇਅਰ ਧੜਾ ‘ਆਹਮੋ-ਸਾਹਮਣੇ’
ਰਾਹੁਲ ਨੇ ਕਿਹਾ ਕਿ ਇਸੇ ਗੱਲ ਕਰ ਕੇ ਉਹ ਧਰਨੇ ’ਤੇ ਬੈਠੇ ਸਨ ਕਿ ਪਰਿਵਾਰ ਦੇ ਨਾਲ ਝੂਠ ਬੋਲਣ ਵਾਲੀ ਅਧਿਆਪਕ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਰਾਹੁਲ ਨੇ ਦੱਸਿਆ ਕਿ ਏ. ਸੀ. ਪੀ. ਅਸ਼ੋਕ ਕੁਮਾਰ ਮੌਕੇ ’ਤੇ ਪੁੱਜੇ ਅਤੇ ਉਨ੍ਹਾਂ ਨੇ ਪੁਲਸ ਕਮਿਸ਼ਨਰ ਤੱਕ ਸੁਨੇਹਾ ਪਹੁੰਚਾਇਆ ਅਤੇ ਪਰਿਵਾਰ ਨੂੰ ਕਾਰਵਾਈ ਦਾ ਭਰੋਸਾ ਦਿੱਤਾ।
ਨੋਟ : ਇਸ ਘਟਨਾ ਦੇ ਜ਼ਿੰਮੇਵਾਰ ਖ਼ਿਲਾਫ਼ ਕੀ ਹੋਣੀ ਚਾਹੀਦੀ ਹੈ ਕਾਰਵਾਈ ? ਕੁਮੈਂਟ ਕਰਕੇ ਦੱਸੋ
ਡੀ. ਐੱਸ. ਪੀ. ਗਗਨਦੀਪ ਭੁੱਲਰ ਦੀ ਸ਼ੱਕੀ ਹਾਲਾਤ ’ਚ ਹੋਈ ਮੌਤ ਦੇ ਮਾਮਲੇ ’ਚ ਵੱਡਾ ਖ਼ੁਲਾਸਾ
NEXT STORY