ਚੰਡੀਗੜ੍ਹ (ਸੁਸ਼ੀਲ) : ਮਨੀਮਾਜਰਾ 'ਚ 4 ਅਗਸਤ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 24 ਘੰਟੇ ਪਾਣੀ ਸਪਲਾਈ ਪ੍ਰਾਜੈਕਟ ਦਾ ਉਦਘਾਟਨ ਕਰਨਗੇ। ਇਸ ਲਈ ਸ਼ਿਵਾਲਿਕ ਗਾਰਡਨ ਅੰਦਰ ਨੀਂਹ ਪੱਥਰ ਦੀ ਕੰਧ ਬਣਾਈ ਜਾ ਰਹੀ ਹੈ, ਜਦਕਿ ਪ੍ਰਾਜੈਕਟ ਦਫ਼ਤਰ ਅਤੇ ਟੈਂਕ ਸ਼ਿਵਾਲਿਕ ਗਾਰਡਨ ਦੇ ਸਾਹਮਣੇ ਬਣਾਏ ਗਏ ਹਨ। ਸ਼ਿਵਾਲਿਕ ਗਾਰਡਨ ਦੇ ਅੰਦਰ ਨੀਂਹ ਪੱਥਰ ਵਾਲੀ ਕੰਧ ਤਿਆਰ ਹੋ ਗਈ ਹੈ ਪਰ ਨੇਮ ਪਲੇਟ ਲਗਾਉਣੀ ਬਾਕੀ ਹੈ। ਨਗਰ ਨਿਗਮ ਨੇ ਸ਼ਿਵਾਲਿਕ ਗਾਰਡਨ ਦੇ ਅੰਦਰ ਹੀ ਟੈਂਟ ਲਾਉਣੇ ਸ਼ੁਰੂ ਕਰ ਦਿੱਤੇ ਹਨ। ਨੀਂਹ ਪੱਥਰ ਰੱਖਣ ਵਾਲੀ ਥਾਂ ’ਤੇ ਕਿਸੇ ਨੂੰ ਵੀ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। 24 ਘੰਟੇ ਪਾਣੀ ਸਪਲਾਈ ਪ੍ਰਾਜੈਕਟ ਲਈ ਜਿਸ ਥਾਂ ’ਤੇ ਟੈਂਕ ਬਣਾਇਆ ਗਿਆ ਹੈ, ਉਸ ਥਾਂ ’ਤੇ ਚਾਰਦੀਵਾਰੀ ਤੱਕ ਨਹੀਂ ਕੀਤੀ ਗਈ ਹੈ। ਗ੍ਰਹਿ ਮੰਤਰੀ ਨੂੰ ਦਿਖਾਉਣ ਲਈ ਨਗਰ ਨਿਗਮ ਟੁੱਟੀ ਸੜਕ ਦੀ ਆਰਜ਼ੀ ਤੌਰ ’ਤੇ ਮੁਰੰਮਤ ਕਰਨ ’ਚ ਲੱਗਾ ਹੋਇਆ ਹੈ। ਮੁਰੰਮਤ ਕੀਤੀ ਸੜਕ ਬਰਸਾਤ ਦੇ ਮੌਸਮ ਦੌਰਾਨ ਕੁੱਝ ਦਿਨ ਹੀ ਚੱਲੇਗੀ। ਇਸ ਤੋਂ ਬਾਅਦ ਫਿਰ ਟੋਏ ਪੈ ਜਾਣਗੇ। ਗ੍ਰਹਿ ਮੰਤਰੀ ਵੱਲੋਂ ਪ੍ਰਾਜੈਕਟ ਦੇ ਉਦਘਾਟਨ ਸਮੇਂ ਪਾਰਕ ਅੰਦਰ ਆਮ ਲੋਕਾਂ ਦਾ ਦਾਖ਼ਲਾ ਬੰਦ ਕਰ ਦਿੱਤਾ ਜਾਵੇਗਾ। ਉਦਘਾਟਨ ਵਾਲੀ ਥਾਂ ਚਾਰੇ ਪਾਸੇ ਲੋਹੇ ਦੀਆਂ ਪਾਈਪਾਂ ਲਾਈਆਂ ਜਾਣਗੀਆਂ।
ਇਹ ਵੀ ਪੜ੍ਹੋ : ਸਮੱਗਰ ਸਿੱਖਿਆ ਅਭਿਆਨ ਦੇ ਮੁਲਾਜ਼ਮਾਂ ਦੀ ਟਰਾਂਸਫਰ ਨੂੰ ਲੈ ਕੇ ਜ਼ਰੂਰੀ ਖ਼ਬਰ, ਜਲਦ ਕਰਨ Apply
ਸ਼ਿਵਾਲਿਕ ਗਾਰਡਨ ਦੇ ਸਾਹਮਣੇ ਟੁੱਟਿਆ ਪਿਆ ਸਫ਼ਾਈ ਕੇਂਦਰ
ਸ਼ਿਵਾਲਿਕ ਗਾਰਡਨ ਦੇ ਸਾਹਮਣੇ ਬਣੇ ਸਫ਼ਾਈ ਕੇਂਦਰ ਦੀਆਂ ਕੰਧਾਂ ਟੁੱਟ ਗਈਆਂ ਹਨ। ਕੰਧਾਂ ਟੁੱਟਣ ਕਾਰਨ ਅੰਦਰ ਪਿਆ ਕੂੜਾ ਸਾਫ਼ ਦਿਖਾਈ ਦੇ ਰਿਹਾ ਹੈ ਅਤੇ ਹਵਾ ਨਾਲ ਉੱਡ ਕੇ ਸੜਕ ਤੋਂ ਲੈ ਕੇ ਪਾਰਕਿੰਗ ਵਾਲੀ ਥਾਂ ਤੱਕ ਜਾਂਦਾ ਹੈ। ਇਸ ਤੋਂ ਇਲਾਵਾ ਟੁੱਟੀ ਕੰਧ ਦੇ ਅੰਦਰੋਂ ਗਊਆਂ ਅਤੇ ਕੁੱਤੇ ਸਫ਼ਾਈ ਕੇਂਦਰ ਅੰਦਰ ਦਾਖ਼ਲ ਹੋ ਕੇ ਕੂੜਾ ਖਾਂਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਦੀਆਂ ਨਜ਼ਰਾਂ ਤੋਂ ਬਚਾਉਣ ਵਿਚ ਲੱਗੇ ਹੋਏ ਹਨ ਤੇ ਉਨ੍ਹਾਂ ਨੂੰ ਨੇੜੇ ਤੋਂ ਲੰਘਦੀ ਸੜਕ ਰਾਹੀਂ ਲਿਜਾਇਆ ਜਾਵੇਗਾ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਪਵੇਗਾ ਭਾਰੀ ਮੀਂਹ, ਮੌਸਮ ਵਿਭਾਗ ਵਲੋਂ ਅਲਰਟ ਜਾਰੀ, ਜਾਣੋ ਕਿਵੇਂ ਰਹੇਗਾ ਮੌਸਮ
ਨਗਰ ਨਿਗਮ ਸੜਕਾਂ ਨੂੰ ਚਮਕਾਉਣ ਵਿਚ ਲੱਗੀ ਹੋਈ ਹੈ ਪਰ ਸਫ਼ਾਈ ਕੇਂਦਰ ਦੀਆਂ ਟੁੱਟੀਆਂ ਕੰਧਾਂ ਵੱਲ ਧਿਆਨ ਨਹੀਂ ਦੇ ਰਹੀ। ਇਸ ਤੋਂ ਇਲਾਵਾ ਸ਼ਾਂਤੀਨਗਰ ’ਚ ਕੂੜਾ ਚੁੱਕਣ ਵਾਲੀਆਂ ਗੱਡੀਆਂ ਦਸ ਵਜੇ ਤੋਂ ਬਾਅਦ ਆਉਂਦੀਆਂ ਹਨ, ਜਿਸ ਕਾਰਨ ਲੋਕ ਕੂੜਾ ਸੁੱਟਣ ਤੋਂ ਅਸਮਰੱਥ ਹਨ। ਲੋਕਾਂ ਦਾ ਕਹਿਣਾ ਹੈ ਕਿ ਨਿਗਮ ਹਰ ਮਹੀਨੇ ਹਰ ਘਰ ਤੋਂ ਪੈਸੇ ਲੈਂਦੀ ਹੈ ਪਰ ਕੂੜਾ ਸਮੇਂ ਸਿਰ ਨਹੀਂ ਚੁੱਕਿਆ ਜਾਂਦਾ। ਜਿਨ੍ਹਾਂ ਗਲੀਆਂ ’ਚ ਗੱਡੀ ਅੰਦਰ ਨਹੀਂ ਜਾ ਸਕਦੀ, ਉਨ੍ਹਾਂ ਲਈ ਆਟੋ ਹਾਇਰ ਕੀਤੇ ਜਾਣੇ ਚਾਹੀਦੇ ਹਨ। ਦੂਜੇ ਪਾਸੇ ਸਿਹਤ ਸੁਪਰਵਾਈਜ਼ਰ ਮਹਿੰਦਰ ਪਾਠਕ ਨੇ ਦੱਸਿਆ ਕਿ ਉਨ੍ਹਾਂ ਦੀ ਡਿਊਟੀ ਸਫ਼ਾਈ ਕੇਂਦਰ ’ਚ ਕੂੜੇ ’ਤੇ ਲੱਗੀ ਹੈ। ਟੁੱਟੀ ਕੰਧ ਲਈ ਉਨ੍ਹਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ। ਟੁੱਟੀ ਕੰਧ ਦੀ ਮੁਰੰਮਤ ਇੰਜੀਨੀਅਰਿੰਗ ਵਿਭਾਗ ਖ਼ੁਦ ਕਰੇਗਾ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਸ਼ਿਆਂ 'ਤੇ ਰੋਕ ਲਾਉਣ ਲਈ DGP ਗੌਰਵ ਯਾਦਵ ਦੀ ਸਖ਼ਤੀ, ਸੂਬੇ ਦੇ ਪਿੰਡਾਂ ਲਈ ਕਮੇਟੀਆਂ ਦਾ ਕੀਤਾ ਗਠਨ
NEXT STORY