ਰੂਪਨਗਰ (ਚੌਵੇਸ਼ ਲੋਟਾਵਾ, ਵਿਜੇ)-ਕੇਂਦਰੀ ਯੁਵਾ ਮਾਮਲੇ ਅਤੇ ਖੇਡਾਂ ਅਤੇ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਅੱਜ ਪੰਜਾਬ ’ਚ ਆਈ. ਆਈ. ਟੀ. ਰੂਪਨਗਰ ਤੋਂ ਯੁਵਾ ਉਤਸਵ-ਇੰਡੀਆ-@2047 ਦੀ ਸ਼ੁਰੂਆਤ ਕੀਤੀ। ਇਸ ਮੌਕੇ ਅਨੁਰਾਗ ਠਾਕੁਰ ਨੇ ਯੁਵਾ ਉਤਸਵ ਦਾ ਡੈਸ਼ਬੋਰਡ ਵੀ ਲਾਂਚ ਕੀਤਾ। ਇਸ ਦੌਰਾਨ ਸੰਬੋਧਨ ਕਰਦਿਆਂ ਅਨੁਰਾਗ ਸਿੰਘ ਠਾਕੁਰ ਨੇ ਸਾਡੇ ਸੁਤੰਤਰਤਾ ਸੈਨਾਨੀਆਂ ਦੇ ਬਲੀਦਾਨਾਂ ਬਾਰੇ ਦੱਸਿਆ ਅਤੇ ਨੌਜਵਾਨਾਂ ਨੂੰ ਉਨ੍ਹਾਂ ’ਤੇ ਮਾਣ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਹ ਵੀ ਤਾਕੀਦ ਕੀਤੀ ਕਿ ਉਹ ਹਰੇਕ ਉਸ ਸਮਾਜਿਕ ਕਾਰਜ ਨੂੰ ਚੁਣਨ ਜੋ ਉਨ੍ਹਾਂ ਦੇ ਦਿਲਾਂ ਦੇ ਨੇੜੇ ਹੋਵੇ ਅਤੇ ਇਨ੍ਹਾਂ ਮੁੱਦਿਆਂ ਦੇ ਹੱਲ ਲੱਭਣ ਲਈ ਕੰਮ ਕਰਨ।
ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਸਿੱਧੂ ਮੂਸੇਵਾਲਾ ਦੇ ਪਿਤਾ ਤੇ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਮਿਲੀ ਧਮਕੀ
ਅਨੁਰਾਗ ਸਿੰਘ ਠਾਕੁਰ ਨੇ ਬਾਜਰੇ ਦੀ ਮਹੱਤਤਾ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਦੇ ਨਾਲ-ਨਾਲ ਪਾਣੀ ਦੀ ਬੱਚਤ ਕਰਨ ਅਤੇ ਮਿੱਟੀ ਦੀ ਭਰਪਾਈ ਕਰਨ ਦੀਆਂ ਸੰਭਾਵਨਾਵਾਂ ਬਾਰੇ ਵੀ ਦੱਸਿਆ। ਉਨ੍ਹਾਂ ਦੇ ਭਾਸ਼ਣ ’ਚ ਫਿੱਟ ਇੰਡੀਆ ਦਾ ਵੀ ਜ਼ਿਕਰ ਕੀਤਾ ਗਿਆ, ਜਿਸ ਮੌਕੇ ਉਨ੍ਹਾਂ ਦਾ ਨਾਅਰਾ ‘ਫਿੱਟਨੈੱਸ ਕਾ ਡੋਜ਼, ਆਧਾ ਘੰਟਾ ਰੋਜ਼’ ਹਾਲ ’ਚ ਗੂੰਜਦਾ ਰਿਹਾ।
ਇਹ ਖ਼ਬਰ ਵੀ ਪੜ੍ਹੋ : ਵਿਦੇਸ਼ ’ਚ ਬੈਠੇ ਅੱਤਵਾਦੀ ਪੰਨੂ ਨੇ ਗ੍ਰਹਿ ਮੰਤਰੀ ਸ਼ਾਹ ਅਤੇ ਮੁੱਖ ਮੰਤਰੀ ਮਾਨ ਨੂੰ ਦਿੱਤੀ ਧਮਕੀ
ਪ੍ਰੋਗਰਾਮ ਦਾ ਪਹਿਲਾ ਪੜਾਅ 150 ਜ਼ਿਲ੍ਹਿਆਂ ’ਚ ਹੋਵੇਗਾ ਆਯੋਜਿਤ
ਪ੍ਰੋਗਰਾਮ ਦਾ ਪਹਿਲਾ ਪੜਾਅ 150 ਜ਼ਿਲ੍ਹਿਆਂ ’ਚ ਆਯੋਜਿਤ ਕੀਤਾ ਜਾਣਾ ਹੈ, ਜੋ ਚਾਲੂ ਵਿੱਤੀ ਸਾਲ ’ਚ 4 ਮਾਰਚ ਤੋਂ 31 ਮਾਰਚ, 2023 ਦੇ ਸਮੇਂ ਦੌਰਾਨ ਆਯੋਜਿਤ ਕੀਤਾ ਜਾਵੇਗਾ। ਜ਼ਿਲਾ ਪੱਧਰੀ ਜੇਤੂ ਰਾਜ ਪੱਧਰੀ ਯੁਵਾ ਉਤਸਵ ’ਚ ਹਿੱਸਾ ਲੈਣਗੇ ਜੋ ਕਿ ਅਗਸਤ ਤੋਂ ਸਤੰਬਰ 2023 ਦੌਰਾਨ ਰਾਜ ਦੀਆਂ ਰਾਜਧਾਨੀਆਂ ’ਚ ਆਯੋਜਿਤ ਹੋਣ ਵਾਲਾ 2 ਦਿਨਾ ਸਮਾਗਮ ਹੈ। ਸਾਰੇ ਰਾਜ ਪੱਧਰੀ ਮੁਕਾਬਲਿਆਂ ਦੇ ਜੇਤੂ ਦਿੱਲੀ ਵਿਖੇ ਅਕਤੂਬਰ, 2023 ਦੇ ਤੀਸਰੇ/ਚੌਥੇ ਹਫਤੇ ’ਚ ਆਯੋਜਿਤ ਹੋਣ ਵਾਲੇ ਰਾਸ਼ਟਰੀ ਪੱਧਰ ਦੇ ਯੁਵਾ ਉਤਸਵ ’ਚ ਹਿੱਸਾ ਲੈਣਗੇ। ਤਿੰਨ ਪੱਧਰਾਂ ’ਤੇ ਨੌਜਵਾਨ ਕਲਾਕਾਰ, ਲੇਖਕ, ਫੋਟੋਗ੍ਰਾਫਰ, ਬੁਲਾਰੇ ਮੁਕਾਬਲਾ ਕਰਨਗੇ ਅਤੇ ਰਵਾਇਤੀ ਕਲਾਕਾਰ ਦੇਸ਼ ਦੀ ਸਮ੍ਰਿਧ ਸੱਭਿਆਚਾਰਕ ਵਿਰਾਸਤ ਦਾ ਪ੍ਰਦਰਸ਼ਨ ਕਰਨਗੇ।
ਸਰਹੱਦ ਪਾਰ : ਪਾਕਿ ’ਚ ਵਧਦੀ ਮਹਿੰਗਾਈ ਦਾ ਅਸਰ, ਰੀਟ੍ਰੀਟ ਸੈਰੇਮਨੀ ਪ੍ਰਤੀ ਪਾਕਿਸਤਾਨੀ ਜਵਾਨਾਂ ਦੀ ਘਟੀ ਦਿਲਚਸਪੀ
NEXT STORY