ਗੁਰਦਾਸਪੁਰ/ਅੰਮ੍ਰਿਤਸਰ (ਵਿਨੋਦ, ਸੋਨੀ) : ਪਾਕਿਸਤਾਨ ’ਚ ਵੱਧ ਰਹੀ ਮਹਿੰਗਾਈ ਅਤੇ ਸੁਰੱਖਿਆ ਚਿੰਤਾਵਾਂ ਕਾਰਨ ਪਾਕਿਸਤਾਨ ’ਚ ਵਾਹਗਾ ਬਾਰਡਰ ਦੀ ਸ਼ਾਨ ਪ੍ਰਭਾਵਿਤ ਹੋ ਰਹੀ ਹੈ। ਵਾਹਗਾ ਬਾਰਡਰ 1947 ਦੀ ਭਾਰਤ-ਪਾਕਿ ਵੰਡ ਦੀ ਇਕ ਨਿਸ਼ਾਨੀ ਹੈ ਕਿਉਂਕਿ ਰੋਜ਼ਾਨਾ ਸ਼ਾਮ ਨੂੰ ਵਾਹਗਾ ਬਾਰਡਰ ’ਤੇ ਹੋਣ ਵਾਲੀ ਦੋਵਾਂ ਦੇਸ਼ਾਂ ਦੀ ਸੰਯੁਕਤ ਪਰੇਡ ਵਿੱਚ ਪਾਕਿਸਤਾਨ ਵਾਲੇ ਪਾਸੇ ਸ਼ਾਮਲ ਹੋਣ ਵਾਲਿਆਂ ਦੀ ਗਿਣਤੀ ਭਾਰਤ ਦੇ ਮੁਕਾਬਲੇ ਦਿਨ ਪ੍ਰਤੀਦਿਨ ਘੱਟ ਹੁੰਦੀ ਜਾ ਰਹੀ ਹੈ।
ਇਹ ਵੀ ਪੜ੍ਹੋ : SGPC ਪ੍ਰਧਾਨ ਐਡਵੋਕੇਟ ਧਾਮੀ ਦੀ ਅਗਵਾਈ ’ਚ ਅੰਤ੍ਰਿੰਗ ਕਮੇਟੀ ਵੱਲੋਂ ਕਈ ਅਹਿਮ ਫ਼ੈਸਲਿਆਂ ’ਤੇ ਮੋਹਰ
ਸੂਤਰਾਂ ਅਨੁਸਾਰ ਜਦ ਕੋਰੋਨਾ ਦਾ ਕਹਿਰ ਖਤਮ ਹੋਇਆ ਤਾਂ ਸਾਰੇ ਦੇਸ਼ਾਂ ਅਤੇ ਵਿਸ਼ੇਸ਼ ਕਰਕੇ ਭਾਰਤ ਅਤੇ ਪਾਕਿਸਤਾਨ 'ਚ ਸਾਰੇ ਕੰਮ ਆਮ ਹੋ ਗਏ। ਵਾਹਗਾ ਬਾਰਡਰ ’ਤੇ ਵੀ ਇਹ ਪਰੇਡ ਫਿਰ ਸ਼ੁਰੂ ਹੋਈ ਪਰ ਇਸ ਪਰੇਡ ਵਿੱਚ ਪਾਕਿਸਤਾਨ ਵੱਲ ਉਹ ਉਤਸ਼ਾਹ ਨਹੀਂ ਵੇਖਣ ਨੂੰ ਮਿਲਿਆ, ਜੋ ਪਹਿਲਾਂ ਵੇਖਣ ਨੂੰ ਮਿਲਦਾ ਸੀ। ਪਾਕਿਸਤਾਨੀ ਮਾਹਿਰ ਇਸ ਨੂੰ ਪਾਕਿਸਤਾਨ 'ਚ ਵੱਧ ਰਹੀ ਲੱਕਤੋੜਵੀਂ ਮਹਿੰਗਾਈ ਅਤੇ ਨੌਜਵਾਨ ਵਰਗ 'ਚ ਇਸ ਪਰੇਡ ਪ੍ਰਤੀ ਉਦਾਸੀਨਤਾ ਦੱਸ ਰਹੇ ਹਨ।
ਇਹ ਵੀ ਪੜ੍ਹੋ : CM ਮਾਨ ਨੇ ਪੁਗਾਇਆ ਵਾਅਦਾ, ਪੱਲੇਦਾਰੀ ਕਰਨ ਨੂੰ ਮਜਬੂਰ ਕੌਮੀ ਹਾਕੀ ਖਿਡਾਰੀ ਨੂੰ ਦਿੱਤੀ ਕੋਚ ਦੀ ਨੌਕਰੀ
ਪਾਕਿਸਤਾਨ ਵੱਲੋਂ ਬਣੇ ਸਟੇਡੀਅਮ 'ਚ 10 ਹਜ਼ਾਰ ਲੋਕਾਂ ਦੇ ਬੈਠਣ ਦੀ ਸਮਰੱਥਾ ਹੈ ਪਰ ਇਸ ਸਮੇਂ ਸਿਰਫ 1000-1200 ਪਾਕਿਸਤਾਨੀ ਨਾਗਰਿਕ ਹੀ ਇਸ ਪਰੇਡ ਨੂੰ ਵੇਖਣ ਲਈ ਆਉਂਦੇ ਹਨ, ਜਦਕਿ ਭਾਰਤੀ ਇਲਾਕੇ ਵਿੱਚ ਇਹ ਗਿਣਤੀ 20 ਹਜ਼ਾਰ ਤੋਂ ਵੱਧ ਹੁੰਦੀ ਹੈ। ਪਾਕਿਸਤਾਨ ਵੱਲੋਂ ਐਤਵਾਰ ਨੂੰ ਗਿਣਤੀ ਲਗਭਗ 2 ਹਜ਼ਾਰ ਹੁੰਦੀ ਹੈ, ਜਦਕਿ ਦਿਨੋ-ਦਿਨ ਪਾਕਿਸਤਾਨ ਵੱਲ ਇਹ ਹਾਜ਼ਰੀ ਘੱਟ ਹੁੰਦੀ ਜਾ ਰਹੀ ਹੈ। ਪਾਕਿਸਤਾਨੀ ਰੇਂਜਰ ਭਾਰਤੀ ਜਵਾਨਾਂ ਦੇ ਮੁਕਾਬਲੇ ਮਨੋਬਲ ਪੱਖੋਂ ਬਹੁਤ ਹੀ ਕਮਜ਼ੋਰ ਦਿਖਾਈ ਦਿੰਦੇ ਹਨ। ਪਾਕਿਸਤਾਨ 'ਚ 10 ਕਿੱਲੋ ਆਟੇ ਲਈ ਲੋਕ ਇਕ-ਦੂਜੇ ਦੀ ਜਾਨ ਦੇ ਪਿਆਸੇ ਹੋ ਰਹੇ ਹਨ ਤਾਂ ਫਿਰ ਇਸ ਤਰ੍ਹਾਂ ਦੀ ਪਰੇਡ ਉਨ੍ਹਾਂ ਲਈ ਕੀ ਮਾਇਨੇ ਰੱਖਦੀ ਹੈ।
ਇਹ ਵੀ ਪੜ੍ਹੋ : ਅਮਰੀਕੀ ਰਾਸ਼ਟਰਪਤੀ ਬਾਈਡੇਨ ਦੀ ਚਮੜੀ ਤੋਂ ਹਟਾਏ ਗਏ ਕੈਂਸਰ ਦੇ ਜ਼ਖ਼ਮ
ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਪਾਕਿਸਤਾਨ ਵੱਲ ਬੈਠਣ ਲਈ ਸੀਟ ਨਹੀਂ ਮਿਲਦੀ ਸੀ, ਜਦਕਿ ਹੁਣ ਸਾਰਾ ਸਟੇਡੀਅਮ ਖਾਲੀ ਪਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਲਾਹੌਰ ਤੋਂ ਇਸ ਪਰੇਡ ਨੂੰ ਵੇਖਣ ਲਈ ਜਾਣ ਵਾਲੇ ਲੋਕਾਂ ਲਈ ਡਬਲ ਡੈਕਰ ਬੱਸਾਂ ਲਗਾਈਆਂ ਗਈਆਂ ਹਨ ਅਤੇ ਇਸ ਸਮੇਂ ਲਾਹੌਰ ਤੋਂ ਵਾਹਗਾ ਬਾਰਡਰ ਆਉਣ-ਜਾਣ ਦਾ ਕਿਰਾਇਆ 600 ਰੁਪਏ ਪ੍ਰਤੀ ਵਿਅਕਤੀ ਹੈ, ਜਿਸ ਦਾ ਲੋਕਾਂ ’ਤੇ ਅਸਰ ਦਿਖਾਈ ਦੇ ਰਿਹਾ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਲੁਧਿਆਣਾ 'ਚ ਕਾਰੋਬਾਰੀ ਨੇ ਚੁੱਕਿਆ ਖ਼ੌਫ਼ਨਾਕ ਕਦਮ, ਸੁਸਾਈਡ ਨੋਟ 'ਚ ਕੀਤੇ ਅਹਿਮ ਖੁਲਾਸੇ
NEXT STORY