Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, OCT 01, 2026

    9:44:05 AM

  • indian pilot smit machchhar  pm modi  hero

    ਭਾਰਤੀ ਪਾਇਲਟ ਨੇ ਮਸੀਹਾ ਬਣ ਬਚਾਈ 174 ਯਾਤਰੀਆਂ ਦੀ...

  • bathinda  lover  wife incident

    ਬਠਿੰਡਾ 'ਚ ਵੱਡੀ ਵਾਰਦਾਤ : ਆਸ਼ਕ ਨਾਲ ਮਿਲ ਪਤਨੀ ਨੇ...

  • girl marriage man  tied rakhi  15 years

    ਜਿਸ ਨੂੰ ਭਰਾ ਮੰਨ 15 ਸਾਲ ਬੰਨ੍ਹੀ ਰੱਖੜੀ, ਉਸੇ ਨਾਲ...

  • major accident in zimbabwe

    ਜ਼ਿੰਬਾਬਵੇ 'ਚ ਹੈਲੀਕਾਪਟਰ ਕ੍ਰੈਸ਼: ਮਸ਼ਹੂਰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਵਿਸ਼ੇਸ਼ ਗੱਲਬਾਤ 'ਚ ਬੋਲੇ ਗਜੇਂਦਰ ਸਿੰਘ ਸ਼ੇਖਾਵਤ, ਹੁਣ ਭਾਜਪਾ ਹੀ ਪੰਜਾਬ ’ਚ ਆਸ ਦੀ ਕਿਰਨ

PUNJAB News Punjabi(ਪੰਜਾਬ)

ਵਿਸ਼ੇਸ਼ ਗੱਲਬਾਤ 'ਚ ਬੋਲੇ ਗਜੇਂਦਰ ਸਿੰਘ ਸ਼ੇਖਾਵਤ, ਹੁਣ ਭਾਜਪਾ ਹੀ ਪੰਜਾਬ ’ਚ ਆਸ ਦੀ ਕਿਰਨ

  • Edited By Shivani Attri,
  • Updated: 04 May, 2023 04:32 PM
Jalandhar
union water power minister gajendra singh shekhawat interview
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਅਨਿਲ ਪਾਹਵਾ)-ਜਲੰਧਰ ਲੋਕ ਸਭਾ ਜ਼ਿਮਨੀ ਚੋਣ ਭਾਵੇਂ ਇੰਨੀ ਵੱਡੀ ਚੋਣ ਨਹੀਂ ਹੈ ਅਤੇ ਇਹ ਸਿਰਫ਼ ਇਕ ਲੋਕਸਭਾ ਸੀਟ ਤਕ ਹੀ ਸੀਮਿਤ ਹੈ ਪਰ ਇਸ ਦੇ ਬਾਵਜੂਦ ਭਾਰਤੀ ਜਨਤਾ ਪਾਰਟੀ ਇਸ ਚੋਣ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਪਾਰਟੀ ਚੋਣ ਜਿੱਤਣ ਦੇ ਦਾਅਵੇ ਵੀ ਕਰ ਰਹੀ ਹੈ ਅਤੇ ਪਾਰਟੀ ਨੂੰ ਭਰੋਸਾ ਹੈ ਕਿ ਪੰਜਾਬ ’ਚ ਆਉਣ ਵਾਲੇ ਸਮੇਂ ’ਚ ਭਾਜਪਾ ਇਕ ਵੱਡੀ ਪਾਰਟੀ ਦੇ ਤੌਰ 'ਤੇ ਸਥਾਪਤ ਹੋ ਜਾਵੇਗੀ। ਇਸ ਤਰ੍ਹਾਂ ਦੇ ਕਈ ਦਾਅਵਿਆਂ ’ਤੇ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਨਾ ਸਿਰਫ਼ ਖੁੱਲ੍ਹ ਕੇ ਗੱਲ ਕੀਤੀ ਸਗੋਂ ਨਾਲ ਹੀ ਇਹ ਵੀ ਖ਼ੁਲਾਸਾ ਕੀਤਾ ਕਿ ਪੰਜਾਬ ’ਚ ਲੋਕ ਭਾਜਪਾ ਨੂੰ ਅਹਿਮੀਅਤ ਕਿਉਂ ਦੇਣ ਲੱਗੇ ਹਨ। ਪੇਸ਼ ਹਨ ਉਨ੍ਹਾਂ ਨਾਲ ਕੀਤੀ ਗਈ ਗੱਲਬਾਤ ਦੇ ਖ਼ਾਸ-ਖ਼ਾਸ ਹਿੱਸੇ:

ਜਲੰਧਰ ਚੋਣ ’ਚ ਭਾਜਪਾ ਦੀ ਸਥਿਤੀ ਕੀ ਹੈ?
ਅਸੀਂ ਕਿਸਾਨ ਅੰਦੋਲਨ ਦੌਰਾਨ ਇਕ ਉਹ ਦੌਰ ਵੇਖਿਆ ਸੀ ਜਦੋਂ ਪਿੰਡ ਤਾਂ ਦੂਰ ਸ਼ਹਿਰਾਂ ’ਚ ਵੀ ਲੋਕ ਭਾਜਪਾ ਦੇ ਲੋਕਾਂ ਤੋਂ ਕੰਨੀ ਕਤਰਾਉਣ ਲੱਗੇ ਸਨ। ਉਸ ਸਮੇਂ ਭਾਜਪਾ ਦੇ ਖਿਲਾਫ ਇਕ ਵੱਡਾ ਮਾਹੌਲ ਪੈਦਾ ਕੀਤਾ ਗਿਆ ਸੀ, ਜੋ ਕਿ ਵਿਰੋਧੀ ਪਾਰਟੀਆਂ ਦੀ ਚਾਲ ਸੀ। ਉਸ ਸਮੇਂ ’ਚ ਕਿਸਾਨ ਅੰਦੋਲਨ ਨੂੰ ਖਤਮ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਡਾ ਦਿਲ ਵਿਖਾਇਆ ਅਤੇ ਕਿਸਾਨਾਂ ਦੀ ਗੱਲ ਮੰਨਦਿਆਂ ਕਾਨੂੰਨ ਵਾਪਸ ਲੈ ਲਏ। 2022 ਦੀਆਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਨੂੰ ਲੋਕ ਕਿਸੇ ਹੱਦ ਤਕ ਸਵੀਕਾਰ ਕਰਨ ਲੱਗੇ ਸਨ ਪਰ ਹੁਣ ਪੰਜਾਬ ਦੇ ਲੋਕਾਂ ’ਚ ਭਾਜਪਾ ਸਬੰਧੀ ਵੱਡਾ ਸਕਾਰਾਤਮਕ (ਹਾਂ ਪੱਖੀ) ਰਵੱਈਆ ਵੇਖਣ ਨੂੰ ਮਿਲ ਰਿਹਾ ਹੈ। ਜਿੱਥੇ ਸਾਨੂੰ ਘਰਾਂ ’ਚ ਵੜਨ ਨਹੀਂ ਸੀ ਦਿੱਤਾ ਜਾਂਦਾ, ਉੱਥੇ ਹੁਣ ਲੋਕ ਸਾਨੂੰ ਬਿਠਾ ਕੇ ਪਰੌਂਠੇ ਖਵਾਉਂਦੇ ਤੇ ਲੱਸੀ ਵੀ ਪਿਆਉਂਦੇ ਹਨ ਅਤੇ ਸਾਡੀ ਗੱਲ ਵੀ ਸੁਣਦੇ ਹਨ । ਇਹ ਇਕ ਵੱਡੀ ਤਬਦੀਲੀ ਹੈ।

ਇਹ ਵੀ ਪੜ੍ਹੋ : ਸੰਦੀਪ ਨੰਗਲ ਅੰਬੀਆਂ ਕਤਲ ਕੇਸ 'ਚ ਪੁਲਸ ਦੀ ਵੱਡੀ ਕਾਰਵਾਈ, ਸੁਰਜਨ ਚੱਠਾ ਗ੍ਰਿਫ਼ਤਾਰ

‘ਆਪ’ ਦੇ ਦਾਅਵਿਆਂ ਦਾ ਸਾਹਮਣਾ ਕਿਵੇਂ ਕਰੇਗੀ ਭਾਜਪਾ?
ਪੰਜਾਬ ਦੇ ਲੋਕਾਂ ਨੇ ਸੁਨਾਮੀ ਵਾਂਗ ਆਮ ਆਦਮੀ ਪਾਰਟੀ ਨੂੰ ਸੱਤਾ ਸੌਂਪੀ। 92 ਸੀਟਾਂ ਲੈ ਕੇ ਪਾਰਟੀ ਨੇ ਸੂਬੇ ’ਚ ਸਰਕਾਰ ਬਣਾਈ ਪਰ ਹੁਣ ਤਕਰੀਬਨ ਇਕ ਸਾਲ ਦੇ ਕਾਰਜਕਾਲ ਤੋਂ ਬਾਅਦ ਲੋਕਾਂ ਦਾ ਭਰੋਸਾ ‘ਆਪ’ ਸਰਕਾਰ ਪ੍ਰਤੀ ਟੁੱਟਣ ਲੱਗਾ ਹੈ। ਉਂਝ ਤਾਂ ‘ਆਪ’ ਦੇ ਪ੍ਰਤੀ ਲੋਕਾਂ ’ਚ ਜੋ ਭਰੋਸਾ ਸੀ ਉਹ ਸੰਗਰੂਰ ਦੀ ਚੋਣ ’ਚ ਹੀ ਪਤਾ ਲੱਗ ਗਿਅ ਸੀ, ਜਿਸ ਤਰ੍ਹਾਂ ਹੁਣ ਪੰਜਾਬ ’ਚ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਧੋਖਾ ਦਿੱਤਾ ਹੈ ਉਸ ਤੋਂ ਬਾਅਦ ਭਾਜਪਾ ਹੀ ਇਕੋ-ਇਕ ਆਸ ਦੀ ਕਿਰਨ ਲੋਕਾਂ ਲਈ ਬਚੀ ਹੈ । ਬਾਕੀ ਪਾਰਟੀਆਂ ਨੂੰ ਪੰਜਾਬ ਦੇ ਲੋਕ ਪਹਿਲਾ ਹੀ ਅਜ਼ਮਾ ਚੁੱਕੇ ਹਨ। ਇਸ ਲਈ ਮੈਨੂੰ ਹੁਣ ਭਰੋਸਾ ਹੈ ਕਿ ਜਲੰਧਰ ’ਚ ਭਾਜਪਾ ਪ੍ਰਤੀ ਲੋਕਾਂ ਦਾ ਰੁਝਾਨ ਤੇਜ਼ੀ ਨਾਲ ਵਧਿਆ ਹੈ ਅਤੇ ਪਾਰਟੀ ਸਫ਼ਲਤਾ ਹਾਸਲ ਕਰੇਗੀ।

ਅਕਾਲੀ ਦਲ ਨਾਲ ਗਠਜੋੜ ’ਤੇ ਤੁਸੀਂ ਕੀ ਕਹੋਗੇ?
ਸ਼੍ਰੋਮਣੀ ਅਕਾਲੀ ਦਲ ਨੂੰ ਅਸੀਂ ਨਹੀਂ ਛੱਡਿਆ ਸਗੋਂ ਉਹ ਪਾਰਟੀ ਖੁਦ ਸਾਨੂੰ ਛੱਡ ਕੇ ਗਈ ਸੀ। ਪੰਜਾਬ ’ਚ ਗਠਜੋੜ ਦੇ ਦੌਰਾਨ ਛੋਟੇ ਤੇ ਵੱਡੇ ਭਰਾ ਦੀ ਭੂਮਿਕਾ ਦੇ ਤੌਰ ’ਤੇ ਅਸੀਂ ਨਾਲ ਰਹੇ। ਹੁਣ ਜਿਹੜੀ ਗਠਜੋੜ ਸਬੰਧੀ ਚਰਚੇ ਚੱਲ ਰਹੇ ਹਨ ਉਹ ਜਾਂ ਤਾਂ ਮੀਡੀਆ ਦੇ ਅੰਦਾਜ਼ੇ ਹਨ ਜਾਂ ਫਿਰ ਉਨ੍ਹਾਂ ਲੋਕਾਂ ਵੱਲੋਂ ਇਹ ਚਰਚੇ ਚਲਾਏ ਜਾ ਰਹੇ ਹਨ ਜਿਨ੍ਹਾਂ ਦਾ ਇਸ ’ਚ ਕੋਈ ਨਿੱਜੀ ਮੁਫਾਦ ਹੈ। ਮੈਂ ਤਾਂ ਇਹ ਸਾਫ ਕਹਾਂਗਾ ਕਿ ਅਕਾਲੀ ਦਲ ਨਾਲ ਗਠਜੋੜ ਨੂੰ ਲੈ ਕੇ ਨਾ ਤਾਂ ਕੋਈ ਚਰਚਾ ਹੈ, ਨਾ ਚਿੰਤਨ ਹੈ ਅਤੇ ਨਾ ਹੀ ਵਿਚਾਰ।

ਕਾਂਗਰਸ ’ਚੋਂ ਭਾਜਪਾ ’ਚ ਆਏ ਦਿੱਗਜ ਕਿਤੇ ਨਹੀਂ ਦਿਸ ਰਹੇ?
ਅਜਿਹਾ ਨਹੀਂ ਹੈ। ਪਿਛਲੇ ਦਿਨਾਂ ’ਚ ਕਾਂਗਰਸ ਦੇ ਕਈ ਆਗੂਆਂ ਨੇ ਭਾਜਪਾ ਜੁਆਇਨ ਕੀਤੀ, ਜਿਸ ’ਚ ਕੈਪਟਨ ਅਮਰਿੰਦਰ ਸਿੰਘ ਵੀ ਸ਼ਾਮਲ ਹਨ। ਕੈਪਟਨ ਕੱਲ ਤੋਂ ਜਲੰਧਰ ’ਚ ਆ ਕੇ ਪ੍ਰਚਾਰ ਸ਼ੁਰੂ ਕਰ ਰਹੇ ਹਨ। ਭਾਜਪਾ ਦੀ ਪੂਰੀ ਟੀਮ ਕੰਮ ਕਰ ਰਹੀ ਹੈ ਅਤੇ ਜ਼ਮੀਨੀ ਪੱਧਰ ’ਤੇ ਹਰ ਤਰ੍ਹਾਂ ਦੀ ਰਿਪੋਰਟ ਲੈ ਕੇ ਉਸ ’ਤੇ ਕੰਮ ਕੀਤਾ ਜਾ ਰਿਹਾ ਹੈ।

ਅਮਰੀਕਾ ਤੋਂ ਵੱਡੀ ਖ਼ਬਰ, ਕਪੂਰਥਲਾ ਦੇ 2 ਸਕੇ ਭਰਾਵਾਂ ਦਾ ਗੋਲੀਆਂ ਮਾਰ ਕੇ ਕਤਲ

ਜਲੰਧਰ ਵਰਗੀ ਜ਼ਿਮਨੀ ਚੋਣ ’ਤੇ ਇੰਨਾ ਫੋਕਸ ਕਿਉਂ?
ਪੰਜਾਬ ’ਚ ਭਾਜਪਾ ਸ਼੍ਰੋਮਣੀ ਅਕਾਲੀ ਦਲ ਨਾਲ ਮਿਲ ਕੇ ਪਹਿਲਾਂ ਚੋਣਾਂ ਲੜਦੀ ਰਹੀ ਹੈ। 2022 ਦੀਆਂ ਚੋਣਾਂ ਪਾਰਟੀ ਨੇ ਇਕੱਲਿਆਂ ਲੜੀਆਂ ਅਤੇ ਹੁਣ ਲੋਕ ਸਭਾ ਦੀ ਇਹ ਜ਼ਿਮਨੀ ਚੋਣ ਪਾਰਟੀ ਇਕੱਲਿਆਂ ਲੜ ਰਹੀ ਹੈ। ਅਸੀਂ ਪਹਿਲਾਂ ਵਿਧਾਨ ਸਭਾ ਦੀਆਂ 23 ਸੀਟਾਂ ਤੱਕ ਸੀਮਤ ਸੀ, ਜਿਹੜੀਆਂ ਜ਼ਿਆਦਾਤਰ ਸ਼ਹਿਰੀ ਸੀਟਾਂ ਸਨ। ਹੁਣ ਪਾਰਟੀ ਨੇ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ’ਚ ਵੀ ਖੁਦ ਨੂੰ ਸਥਾਪਿਤ ਕਰਨ ਦਾ ਕੰਮ ਤੇਜ ਕੀਤਾ ਹੈ। ਅਸੀਂ ਹਰ ਚੋਣ ਨੂੰ ਓਨੀ ਹੀ ਗੰਭੀਰਤਾ ਨਾਲ ਲੈਂਦੇ ਹਾਂ, ਫਿਰ ਭਾਵੇਂ ਉਹ ਇਕ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਹੋਵੇ ਜਾਂ ਦੇਸ਼ ਦੀਆਂ ਆਮ ਚੋਣਾਂ।

‘ਆਪ’ ’ਤੇ ਵੱਖਵਾਦ ਨੂੰ ਵਧਾਉਣ ਦੇ ਤੁਹਾਡੇ ਦੋਸ਼ਾਂ ਦਾ ਆਧਾਰ ਕੀ ਹੈ?
ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਸੂਬੇ ਦੀ ਅੰਦਰੂਨੀ ਸੁਰੱਖਿਆ ਨੂੰ ਲੈ ਕੇ ਕਈ ਵਾਅਦੇ ਕੀਤੇ ਸਨ। ਪਰ ਅੱਜ ਤੁਸੀਂ ਪੰਜਾਬ ਦੀ ਹਾਲਤ ਵੇਖ ਸਕਦੇ ਹੋ। ਸੁਰੱਖਿਆ ਨਾਂ ਦੀ ਕੋਈ ਚੀਜ਼ ਹੀ ਨਹੀਂ ਰਹਿ ਗਈ। ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਲੋਕਾਂ ਨੂੰ ਸੁਰੱਖਿਅਤ ਜ਼ਿੰਦਗੀ ਮੁਹੱਈਆ ਕਰਵਾਉਣ ਵਿਚ ਅਸਫਲ ਰਹੀ ਹੈ। ਸੂਬੇ ’ਚ ਵੱਖਵਾਦੀ ਸਰਗਰਮੀਆਂ ’ਚ ਕੋਈ ਕਮੀ ਨਹੀਂ ਆਈ, ਉਲਟਾ ਵੱਖਵਾਦ ਨਾਲ ਸਬੰਧਿਤ ਮਾਮਲੇ ਵੱਧ ਰਹੇ ਹਨ ਅਤੇ ਇਹ ਪੂਰੀ ਤਰ੍ਹਾਂ ਸੂਬਾ ਸਰਕਾਰ ਦੀ ਅਸਫ਼ਲਤਾ ਹੈ।

ਐੱਸ. ਵਾਈ. ਐੱਲ. ਨੂੰ ਲੈ ਕੇ ਭਾਜਪਾ ’ਤੇ ਸਿਆਸਤ ਕਰਨ ਦਾ ਦੋਸ਼ ਕਿਉਂ ਲੱਗ ਰਿਹਾ ਹੈ?
ਇਸ ਵਿਚ ਸਿਆਸਤ ਕੋਈ ਨਹੀਂ ਹੈ। ਇਹ ਤਾਂ ਅਦਾਲਤ ’ਚ ਵਿਚਾਰ ਅਧੀਨ ਮਾਮਲਾ ਹੈ। ਮੈਨੂੰ ਮਾਣਯੋਗ ਅਦਾਲਤ ਨੇ ਜ਼ਿੰਮੇਵਾਰੀ ਸੌਂਪੀ ਸੀ ਅਤੇ ਇਸ ਹੁਕਮ ਤੋਂ ਬਾਅਦ ਮੈਂ ਪੰਜਾਬ ਅਤੇ ਹਰਿਆਣਾ ਦੋਵਾਂ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਕੀਤੀ ਪਰ ਉਸ ਦਾ ਕੋਈ ਨਤੀਜਾ ਨਹੀਂ ਨਿਕਲਿਆ। ਮੇਰਾ ਇਹ ਖਿਆਲ ਹੈ ਕਿ ਇਸ ਮੁੱਦੇ ਨਾਲੋਂ ਜ਼ਿਆਦਾ ਸਾਨੂੰ ਇਸ ਗੱਲ ਦੀ ਚਿੰਤਾ ਕਰਨੀ ਚਾਹੀਦੀ ਹੈ ਕਿ ਆਉਣ ਵਾਲੇ ਸਮੇਂ ’ਚ ਪਾਣੀ ਦੀ ਮੰਗ ਵਧਣ ਵਾਲੀ ਹੈ ਅਤੇ ਇਹ ਇਕ ਵੱਡੀ ਚੁਣੌਤੀ ਹੈ। ਸਾਡੇ ਦੇਸ਼ ਦੇ ਕਈ ਹਿੱਸਿਆਂ ’ਚ ਹਰ ਸਾਲ ਹੜ੍ਹ ਆਉਂਦੇ ਹਨ ਅਤੇ ਇਕ ਉਹ ਦੌਰ ਵੀ ਹੁੰਦਾ ਹੈ ਜਦੋਂ ਕਈ ਹਿੱਸਿਆਂ ’ਚ ਸੋਕਾ ਪੈਂਦਾ ਹੈ। ਸਾਨੂੰ ਕੁਝ ਇਸ ਤਰ੍ਹਾਂ ਦਾ ਪ੍ਰਬੰਧ ਕਰਨਾ ਪਵੇਗਾ ਕਿ ਸਰਪਲੱਸ (ਵਾਧੂ) ਪਾਣੀ ਨੂੰ ਇਕੱਠਾ ਕਰਕੇ ਉਸ ਨੂੰ ਸੋਕੇ ਦੇ ਦੌਰ ਲਈ ਬਚਾ ਕੇ ਰੱਖਿਆ ਜਾਵੇ। ਇਸ ਲਈ ਵੱਡੇ ਪੱਧਰ ’ਤੇ ਸਾਰਿਆਂ ਨੂੰ ਮਿਲ ਕੇ ਯੋਜਨਾ ਬਣਾਉਣ ਦੀ ਲੋੜ ਹੈ। ਜਲਵਾਯੂ ’ਚ ਪਰਿਵਰਤਨ ਕਾਰਨ ਇਸ ਪੂਰੀ ਵਿਵਸਥਾ ’ਤੇ ਦੁਬਾਰਾ ਵਿਚਾਰ ਕਰਨ ਦੀ ਬੇਹੱਦ ਲੋੜ ਹੈ।

ਇਹ ਵੀ ਪੜ੍ਹੋ : ਸੁਲਤਾਨਪੁਰ ਲੋਧੀ ਵਿਖੇ ਸਾਬਕਾ ਸਰਪੰਚ ਦੇ ਘਰ 'ਚ ਚੱਲੀਆਂ ਗੋਲੀਆਂ, ਖੂਨੀ ਖੇਡ 'ਚ ਬਦਲੀ ਮਾਮੂਲੀ ਤਕਰਾਰ

ਨਦੀਆਂ ਨੂੰ ਜੋੜਨ ਦੀ ਕੀ ਯੋਜਨਾ ਹੈ?
ਹੜ੍ਹ ਅਤੇ ਸੋਕੇ ਦੇ ਸਥਾਨਕ ਹੱਲ ਲਈ ਨਦੀਆਂ ਨੂੰ ਜੋੜਨਾ ਸਮੇਂ ਦੀ ਲੋੜ ਹੈ। ਇਹ ਤੱਦ ਹੀ ਸੰਭਵ ਹੋ ਸਕਦਾ ਹੈ ਜੇ ਸੂਬਿਆਂ ਵਲੋਂ ਸਹਿਯੋਗ ਮਿਲੇ ਤਾਂ। ਦੇਸ਼ ਭਰ ’ਚ ਸਰਕਾਰ ਨੇ ਤਕਰੀਬਨ 31 ਲਿੰਕ ਲੱਭੇ ਹਨ ਜਿਨ੍ਹਾਂ ’ਤੇ ਕੰਮ ਹੋਣਾ ਜ਼ਰੂਰੀ ਹੈ। ਨਦੀਆਂ ਨੂੰ ਜੋੜਨ (ਲਿੰਕ ਕਰਨ) ਦੇ 14 ਪ੍ਰਾਜੈਕਟਾਂ ’ਤੇ ਕੰਮ ਸ਼ੁਰੂ ਹੋ ਗਿਆ ਹੈ। ਇਸ ਲਈ ਸੂਬਿਆਂ ਤੋਂ ਸਹਿਮਤੀ ਮੰਗੀ ਗਈ ਹੈ। ਜਿਉਂ ਹੀ ਸੂਬੇ ਆਪਣੀ ਸਹਿਮਤੀ ਦੇਣਗੇ ਇਨ੍ਹਾਂ ’ਤੇ ਕੰਮ ਸ਼ੁਰੂ ਹੋ ਜਾਵੇਗਾ। ਉਂਝ ਇਨ੍ਹਾਂ ਪ੍ਰਾਜੈਕਟਾਂ ਲਈ ਸਵਰਗੀ ਅਟਲ ਬਿਹਾਰੀ ਵਾਜਪਾਈ ਦੇ ਸਮੇਂ ਤੋਂ ਕੰਮ ਸ਼ੁਰੂ ਹੋਇਆ ਸੀ ਪਰ ਅਜੇ ਵੀ ਜਿਸ ਰਫਤਾਰ ਨਾਲ ਕੰਮ ਚੱਲ ਰਿਹਾ ਹੈ ਉਹ ਤਸੱਲੀਬਖਸ਼ ਨਹੀਂ ਹੈ।

ਭਾਜਪਾ ਅਤੇ ਦੇਸ਼ ਨੂੰ ਵੰਡਣ ਦੇ ਦੋਸ਼ ਲੱਗ ਰਹੇ ਹਨ, ਕਿੰਨੀ ਸੱਚਾਈ ਹੈ?
ਜਿਹੜੇ ਲੋਕ ਭਾਜਪਾ ’ਤੇ ਦੋਸ਼ ਲਾ ਰਹੇ ਹਨ ਦਰਅਸਲ ਉਹੀ ਲੋਕ ਇਸ ਕੰਮ ਵਿਚ ਵਰ੍ਹਿਆਂ ਤੋਂ ਲੱਗੇ ਹੋਏ ਹਨ। ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਉਹ ਗਰੀਬ, ਪੱਛੜੇ ਵਰਗ ਨੂੰ ਵੰਡ ਕੇ ਜੁੜਾਉਣ ਦਾ ਕੰਮ ਕਰਦੀ ਰਹੀ ਹੈ ਅਤੇ ਇਹ ਕਾਂਗਰਸ ਦੀ ਇਕ ਸੋਚੀ-ਸਮਝੀ ਸਾਜ਼ਿਸ਼ ਹੁੰਦੀ ਹੈ। ਜੱਦ ਵੀ ਚੋਣਾਂ ਦਾ ਦੌਰ ਆਉਂਦਾ ਹੈ ਕਾਂਗਰਸ ਫਿਰਕੂ ਧਰੁਵੀਕਰਨ ਦੀ ਕੋਸ਼ਿਸ਼ ਕਰਦੀ ਹੈ। ਖਾਸਕਰ ਉਨ੍ਹਾਂ ਇਲਾਕਿਆਂ ’ਚ ਜਿਥੇ ਘੱਟ ਗਿਣਤੀ ਵੋਟ ਬੈਂਕ ਟੁੱਟ ਰਿਹਾ ਹੋਵੇ ਉੱਥੇ ਇਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਨੂੰ ਕਾਂਗਰਸ ਅੰਜਾਮ ਦਿੰਦੀ ਹੈ। ਤਾਜ਼ੀ ਉਦਾਹਰਣ ਕਰਨਾਟਕ ਦੀ ਹੈ ਜਿਥੇ ਕਾਂਗਰਸ ਨੇ ਬਜਰੰਗ ਦਲ ’ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ।

ਗਹਿਲੋਤ ’ਤੇ ‘ਸਿਆਸਤ ਦਾ ਰਾਵਣ’ ਵਾਲੀ ਟਿੱਪਣੀ ਦਾ ਕੀ ਮਤਲਬ ਸੀ?
ਦਰਅਸਲ ਇਸ ਮਾਮਲੇ ’ਚ ਮੇਰੀ ਪੂਰੀ ਗੱਲ ਨੂੰ ਨਹੀਂ ਸੁਣਿਆ ਗਿਆ। ਚਿਤੌੜਗੜ੍ਹ ’ਚ ਮੈਂ ਇਹ ਗੱਲ ਕਹੀ ਸੀ ਪਰ ਉਸ ਤੋਂ ਬਾਅਦ ਸੀਕਰ ’ਚ ਮੈਂ ਇਸ ਨੂੰ ਵਿਸਥਾਰ ’ਚ ਦੱਸਿਆ ਸੀ। ਦਰਅਸਲ ਰਾਮਾਇਣ ’ਚ ਭਗਵਾਨ ਸ਼ਿਵ ਅਤੇ ਰਾਵਣ ਦਾ ਜ਼ਿਕਰ ਹੁੰਦਾ ਹੈ। ਰਾਵਣ ਨੂੰ ਸਿਆਸਤ ਦਾ ਗੂੜ੍ਹ ਪੰਡਿਤ ਵੀ ਕਿਹਾ ਜਾਂਦਾ ਹੈ ਪਰ ਇਸ ਦੇ ਦਸ ਔਗੁਣ ਜਿਨ੍ਹਾਂ ਨੂੰ ਦਸ ਸਿਰਾਂ ਦੇ ਰੂਪ ’ਚ ਦਰਸਾਇਆ ਜਾਂਦਾ ਹੈ, ਉਸ ਦੇ ਪਤਨ ਦਾ ਕਾਰਨ ਬਣੇ। ਅਸ਼ੋਕ ਗਹਿਲੋਤ ਦੇ ਸੰਦਰਭ ’ਚ ਵੀ ਮੈਂ ਇਹੀ ਕਿਹਾ ਸੀ ਕਿ ਉਸ ਦੀ ਸਰਕਾਰ ’ਚ ਮਾਫੀਆ ਰਾਜ, ਜਬਰਨ ਵਸੂਲੀ, ਗਊ-ਹੱਤਿਆ, ਭ੍ਰਿਸ਼ਟਾਚਾਰ, ਪੇਪਰ ਲੀਕ, ਦਹਿਸ਼ਤ, ਹਫ਼ੜਾ-ਦਫ਼ੜੀ, ਦੁਸ਼ਕਰਮ, ਬੇਰੁਜ਼ਗਾਰੀ, ਲਾਲਚ ਵਰਗੇ ਕੰਮ ਹੋ ਰਹੇ ਨੇ, ਜੋ ਇਸ ਰਾਵਣ ਦੇ ਦਸ ਸਿਰ ਹਨ। ਇਸ ਵਿਚ ਸ਼ਾਇਦ ਕੁਝ ਵੀ ਗਲਤ ਨਹੀਂ ਸੀ।

ਇਹ ਵੀ ਪੜ੍ਹੋ : ਡੇਰਾ ਬਾਬਾ ਮੁਰਾਦ ਸ਼ਾਹ ਨਤਮਸਤਕ ਹੋਏ CM ਭਗਵੰਤ ਮਾਨ, ਗਾਇਕ ਗੁਰਦਾਸ ਮਾਨ ਨੇ ਕੀਤਾ ਸਨਮਾਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ

  • Union Water Power Minister
  • Gajendra Singh Shekhawat
  • interview
  • ਗਜੇਂਦਰ ਸਿੰਘ ਸ਼ੇਖਾਵਤ
  • ਭਾਜਪਾ
  • ਆਸ
  • ਕਿਰਨ

ਪੰਜਾਬ 'ਚ ਲੱਕੀ ਡਰਾਅ ਸਕੀਮਾਂ ਪਾਉਣ ਵਾਲਿਆਂ ਲਈ ਜ਼ਰੂਰੀ ਖ਼ਬਰ, ਸਰਕਾਰ ਨੇ ਜਾਰੀ ਕਰ ਦਿੱਤੇ ਇਹ ਹੁਕਮ

NEXT STORY

Stories You May Like

  • kewal singh dhillon s statement drug free punjab yatra
    'ਨਸ਼ਾ ਮੁਕਤ ਪੰਜਾਬ ਯਾਤਰਾ' ਮੌਕੇ ਬੋਲੇ ਕੇਵਲ ਢਿੱਲੋਂ, ਸਿਰਫ਼ ਭਾਜਪਾ ਹੀ ਪੰਜਾਬ ਨੂੰ ਕਰ ਸਕਦੀ ਹੈ ਨਸ਼ਾ ਮੁਕਤ
  • kewal singh dhillon
    ਪੰਜਾਬ 'ਚ ਨਸ਼ਿਆਂ ਦੇ ਮੁੱਦੇ 'ਤੇ ਕੇਵਲ ਸਿੰਘ ਢਿੱਲੋਂ ਦਾ ਵੱਡਾ ਬਿਆਨ, ਪੜ੍ਹੋ ਕੀ ਬੋਲੇ
  • kewal singh dhillon statement
    ਪੰਜਾਬ 'ਚ ਨਸ਼ਿਆਂ ਖ਼ਿਲਾਫ਼ ਭਾਜਪਾ ਨੇ ਸ਼ੁਰੂ ਕੀਤਾ ਜਨ ਅੰਦੋਲਨ : ਕੇਵਲ ਸਿੰਘ ਢਿੱਲੋਂ
  • bjp leader rp singh raises questions regarding police security
    ਭਾਜਪਾ ਆਗੂ RP ਸਿੰਘ ਨੇ ਪੰਜਾਬ ਪੁਲਸ ਦੀ ਸੁਰੱਖਿਆ ਨੂੰ ਲੈ ਕੇ ਚੁੱਕੇ ਸਵਾਲ, ਪੜ੍ਹੋ ਕੀ ਕੀਤਾ ਟਵੀਟ
  • pargat singh pc
    ਪੰਜਾਬ 'ਚ ਨਸ਼ਿਆਂ ਦੀ ਮੁੱਦੇ 'ਤੇ ਬੋਲੇ ਪਰਗਟ ਸਿੰਘ, ਚੁੱਕੇ ਵੱਡੇ ਸਵਾਲ
  • kewal singh dhillon interview
    ਪੰਜਾਬ ’ਚ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇਵੇਗੀ ਭਾਜਪਾ : ਕੇਵਲ ਸਿੰਘ ਢਿੱਲੋਂ
  • bjp  s   double engine   government will eradicate drugs  baldev singh aulakh
    ਭਾਜਪਾ ਦੀ ਡਬਲ ਇੰਜਣ ਸਰਕਾਰ ਪੰਜਾਬ ਵਿੱਚ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕਰੇਗੀ: ਬਲਦੇਵ ਸਿੰਘ ਔਲਖ
  • punjab bjp assembly elections punjab elections
    ਪੰਜਾਬ ’ਚ ਭਾਜਪਾ ਦੀ ਨਵੀਂ ਬਿਸਾਤ, ਸੱਤਾ ਦੀ ਲੜਾਈ ਲਈ ਬਦਲੀ ਰਣਨੀਤੀ
  • due to construction work at phagwara station
    ਫਗਵਾੜਾ ਸਟੇਸ਼ਨ ’ਚ ਨਿਰਮਾਣ ਕਾਰਜਾਂ ਕਾਰਨ 5 ਤੋਂ 7 ਅਕਤੂਬਰ ਤੱਕ ਲੁਧਿਆਣਾ ਤੋਂ...
  • operations at the automated driving test center were disrupted
    ਆਟੋਮੇਟਿਡ ਡ੍ਰਾਈਵਿੰਗ ਟੈਸਟ ਸੈਂਟਰ ’ਚ ਸਰਵਰ ’ਚ ਆਈ ਖਰਾਬੀ ਨਾਲ ਲਗਭਗ 3 ਘੰਟੇ...
  • amit shah in jalandhar rally
    2027 ਲਈ ਭਾਜਪਾ ਨੇ ਵਜਾਇਆ ਚੋਣ ਬਿਗੁਲ! ਜਲੰਧਰ 'ਚ ਅਮਿਤ ਸ਼ਾਹ ਨੇ ਕੀਤੇ ਵੱਡੇ...
  • ashok mittal s first statement on lpu controversy
    LPU ਮਾਮਲੇ 'ਤੇ ਅਸ਼ੋਕ ਮਿੱਤਲ ਦਾ ਪਹਿਲਾ ਬਿਆਨ ਆਇਆ ਸਾਹਮਣੇ
  • amit shah rally
    ਭਾਜਪਾ ਸਰਕਾਰ ਬਣੀ ਤਾਂ 31 ਦਸੰਬਰ 2029 ਤੋਂ ਪਹਿਲਾਂ ਪੰਜਾਬ ਹੋਵੇਗਾ ਨਸ਼ਾ ਮੁਕਤ:...
  • punjab weather raining season
    ਪੰਜਾਬ 'ਚੋਂ ਹੋਣ ਲੱਗੀ ਮਾਨਸੂਨ ਦੀ ਵਿਦਾਇਗੀ! ਜਾਣੋ ਅਗਲੇ 5 ਦਿਨਾਂ ਦੀ ਤਾਜ਼ਾ...
  • punjab bjp jalandhar rally
    ਵੱਡੀ ਖ਼ਬਰ: ਜਲੰਧਰ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਦੌਰਾਨ ਭਾਜਪਾ ਆਗੂ ਦੀ...
  • kewal singh dhillon speach
    ਭਾਜਪਾ ਨੇ ਯੂ.ਪੀ. ਦਾ ਗੈਂਗਸਟਰਵਾਦ ਖ਼ਤਮ ਕੀਤਾ, ਹੁਣ ਪੰਜਾਬ ਦੇ ਨਸ਼ੇ ਦਾ ਕਰੇਗੀ...
Trending
Ek Nazar
rebels targeted

ਗੁਆਂਢੀ ਮੁਲਕ ਤੋਂ ਦਾਖਲ ਹੋਣ ਵਾਲੇ 41 ਬਾਗੀ ਕਰ'ਤੇ ਢੇਰ ! ਅਫਗਾਨਿਸਤਾਨ ਦਾ ਵੱਡਾ...

renaming of ai

ਟਰੰਪ ਨੇ AI ਦਾ ਨਾਮ ਬਦਲ ਕੇ "ਸੁਪਰ ਇੰਟੈਲੀਜੈਂਸ" ਰੱਖਣ ਦਾ ਦੇ'ਤਾ ਹੁਕਮ

hiv cases

ਲਹਿੰਦੇ ਪੰਜਾਬ ’ਚ HIV ਦਾ ਕਹਿਰ,  ਇਕੱਲੇ ਲਾਹੌਰ ’ਚ 7,041 ਮਰੀਜ਼

case registered

ਦੋ ਭਾਰਤੀ ਨਾਗਰਿਕਾਂ 'ਤੇ ਅਮਰੀਕਾ 'ਚ ਨਕਲੀ ਓਜ਼ੈਂਪਿਕ ਵੇਚਣ ਦਾ ਦੋਸ਼

rubio addressed meeting

ਰੂਬੀਓ ਨੇ ਨਵੀਂ ਦਿੱਲੀ 'ਚ ਅਮਰੀਕੀ ਰਾਜਦੂਤਾਂ ਦੀ ਮੀਟਿੰਗ ਨੂੰ ਕੀਤਾ ਸੰਬੋਧਨ

tanker hijacked

ਸੋਮਾਲੀ ਫੌਜਾਂ ਨੇ ਅਗਵਾ ਕੀਤੇ ਟੈਂਕਰ ਨੂੰ ਮੁੜ ਕਬਜ਼ੇ 'ਚ ਲਿਆ, ਇੱਕ ਭਾਰਤੀ ਸਮੇਤ...

mark carney in headlines

'Nobel' ਅਤੇ 'Person of the Year' ਲਈ ਕੈਨੇਡੀਅਨ ਪੀਐਮ ਕਾਰਨੀ ਦੇ ਨਾਮ 'ਤੇ...

quota reform effect

ਬੰਗਲਾਦੇਸ਼ 'ਚ ਕੋਟਾ ਪ੍ਰਣਾਲੀ ਖ਼ਤਮ, ਸਰਕਾਰੀ ਸੇਵਾਵਾਂ 'ਚ ਘਟੀ ਔਰਤਾਂ ਦੀ ਭਰਤੀ

shipping containers

ਇਸਲਾਮਾਬਾਦ 'ਚ ਸੜਕਾਂ 'ਤੇ ਦਿਸੇ 'ਸ਼ਿਪਿੰਗ ਕੰਟੇਨਰ', ਵਿਰੋਧ ਪ੍ਰਦਰਸ਼ਨਾਂ ਦਾ...

unique tortoise abcd yellow markings video viral

ਅਨੋਖਾ ਕੱਛੂਕੁੰਮਾ; ਪਿੱਠ 'ਤੇ ABCD ਦੇਖ ਹੈਰਾਨ ਹੋਏ ਲੋਕ, ਵੀਡੀਓ ਵਾਇਰਲ

south asian american caucus

ਰੀਪਬਲਕਿਨ ਪਾਰਟੀ ਵੱਲੋਂ ਸਾਊਥ ਏਸ਼ੀਅਨ ਅਮਰੀਕਨ ਕੋਕਸ ਦੀ ਸਥਾਪਨਾ, ਸੰਜੀਵ ਜ਼ਿੰਦਲ...

letter to canadian pm

ਮਨਿੰਦਰ ਗਿੱਲ ਨੇ ਕੈਨੇਡੀਅਨ PM ਨੂੰ ਲਿਖਿਆ ਪੱਤਰ; ਵੱਖਵਾਦੀਆਂ ਦੇ ਵਧਦੇ ਪ੍ਰਭਾਵ...

interest rate hike

ਆਸਟ੍ਰੇਲੀਆ 'ਚ ਵਿਆਜ ਦਰਾਂ 'ਚ ਵਾਧਾ, 15 ਸਾਲਾਂ ਦੇ ਉੱਚ ਪੱਧਰ ’ਤੇ

russia ukrinec conflict

ਰੂਸ ਕੀਵ 'ਤੇ ਬੈਲਿਸਟਿਕ ਮਿਜ਼ਾਈਲਾਂ ਅਤੇ ਜੈੱਟ-ਸੰਚਾਲਿਤ ਡਰੋਨਾਂ ਨਾਲ ਕਰ ਰਿਹੈ...

trump denied claim

ਟਰੰਪ ਨੇ ਅਮਰੀਕੀ ਹਥਿਆਰ ਖਰੀਦਣ ਬਾਰੇ ਸ਼ੀ ਨਾਲ ਗੱਲਬਾਤ ਬਾਰੇ ਦਾਅਵੇ ਨੂੰ ਨਕਾਰਿਆ

falkland oil fields

ਅਰਜਨਟੀਨਾ ਨੇ ਫਾਕਲੈਂਡ ਤੇਲ ਖੇਤਰਾਂ 'ਤੇ ਅੰਤਰਰਾਸ਼ਟਰੀ ਕਾਨੂੰਨੀ ਕਾਰਵਾਈ ਦੀ...

namal rajapaksa

ਸ਼੍ਰੀਲੰਕਾ : ਵਿਰੋਧੀ ਧਿਰ ਦਾ ਆਗੂ ਨਮਲ ਰਾਜਪਕਸੇ ਤੀਜੀ ਵਾਰ ਹਿਰਾਸਤ 'ਚ

rain in thailand

ਥਾਈਲੈਂਡ 'ਚ ਮੀਂਹ ਰੁਕਿਆ, ਪਰ ਹਜ਼ਾਰਾਂ ਲੋਕਾਂ ਨੂੰ ਛੱਡਣਾ ਪਿਆ ਘਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • punjab politics congress high command
      ਵੱਡੀ ਖ਼ਬਰ: ਪੰਜਾਬ ਕਾਂਗਰਸ ਦਾ ਬਦਲਿਆ ਜਾ ਰਿਹਾ ਪ੍ਰਧਾਨ
    • robbery case solved
      ਬਡਰੁੱਖਾਂ ਗੁਰੂ ਵਿਖੇ ਹੋਈ ਲੁੱਟ-ਖੋਹ ਦੀ ਗੁੱਥੀ ਸੁਲਝੀ! 3 ਮੁਲਜ਼ਮ ਗ੍ਰਿਫ਼ਤਾਰ
    • daljit kaur team india
      ਜੈਤੋ ਖੇਤਰ ਦੀ ਪੇਸਾਪਾਲੋ ਖਿਡਾਰਨ ਦਲਜੀਤ ਕੌਰ ਦਬੜੀਖਾਨਾ ਦੀ ਭਾਰਤੀ ਟੀਮ ‘ਚ ਹੋਈ...
    • majithia summoned in punjab  s multi crore drug case
      ਪੰਜਾਬ ਦੇ ਬਹੁ-ਕਰੋੜੀ ਡਰੱਗ ਮਾਮਲੇ 'ਚ ਬਿਕਰਮ ਮਜੀਠੀਆ ਨੂੰ ਸੰਮਨ, 5 ਅਕਤੂਬਰ ਨੂੰ...
    • amit shah in jalandhar rally
      2027 ਲਈ ਭਾਜਪਾ ਨੇ ਵਜਾਇਆ ਚੋਣ ਬਿਗੁਲ! ਜਲੰਧਰ 'ਚ ਅਮਿਤ ਸ਼ਾਹ ਨੇ ਕੀਤੇ ਵੱਡੇ...
    • inspector arrest moga court
      'ਆਲ ਇਜ਼ ਵੈੱਲ' ਕਹਿਣ ਵਾਲੀ ਗ੍ਰਿਫ਼ਤਾਰ ਇੰਸਪੈਕਟਰ ਸੁਨੀਤਾ ਬਾਵਾ ਪੁਲਸ ਰਿਮਾਂਡ...
    • ashok mittal s first statement on lpu controversy
      LPU ਮਾਮਲੇ 'ਤੇ ਅਸ਼ੋਕ ਮਿੱਤਲ ਦਾ ਪਹਿਲਾ ਬਿਆਨ ਆਇਆ ਸਾਹਮਣੇ
    • amit shah rally
      ਭਾਜਪਾ ਸਰਕਾਰ ਬਣੀ ਤਾਂ 31 ਦਸੰਬਰ 2029 ਤੋਂ ਪਹਿਲਾਂ ਪੰਜਾਬ ਹੋਵੇਗਾ ਨਸ਼ਾ ਮੁਕਤ:...
    • big crime incident in punjab
      ਪੰਜਾਬ: 1 ਲੱਖ ਰੁਪਏ ਦੇ ਪਿੱਛੇ ਔਰਤ ਦਾ ਕਤਲ! ਚੱਕੀ ਦਰਿਆ 'ਚ ਸੁੱਟੀ ਲਾਸ਼
    • punjab weather raining season
      ਪੰਜਾਬ 'ਚੋਂ ਹੋਣ ਲੱਗੀ ਮਾਨਸੂਨ ਦੀ ਵਿਦਾਇਗੀ! ਜਾਣੋ ਅਗਲੇ 5 ਦਿਨਾਂ ਦੀ ਤਾਜ਼ਾ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +