ਲੁਧਿਆਣਾ (ਵਿੱਕੀ) : ਕੋਰੋਨਾ ਵਾਇਰਸ ਕਾਰਣ ਦੇਸ਼ ਭਰ 'ਚ ਲਾਗੂ 21 ਦਿਨਾਂ ਦੇ ਲਾਕਡਾਊਨ ਕਾਰਣ ਲੋਕਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੇਂਦਰੀ ਸਿਹਤ ਮੰਤਰਾਲਾ ਨੇ ਲੋਕਾਂ ਦੀ ਹੈਲਥ ਨਾਲ ਜੁੜੀਆਂ ਸਮੱਸਿਆਵਾਂ ਦਾ ਹੱਲ ਇਕ ਹੀ ਕਾਲ 'ਤੇ ਕਰਨ ਲਈ ਜਿਥੇ ਇਕ ਟੋਲ ਫ੍ਰੀ ਨੰਬਰ ਜਾਰੀ ਕੀਤਾ ਹੈ, ਉਥੇ ਹੁਣ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ (ਯੂ. ਜੀ. ਸੀ.) ਨੇ ਦੇਸ਼ ਦੀਆਂ ਸਾਰੀਆਂ ਯੂਨੀਵਰਸਿਟੀਜ਼ ਅਤੇ ਕਾਲਜਾਂ ਨੂੰ ਇਕ ਨਵੀਂ ਮੈਂਟਲ ਹੈਲਥ ਹੈਲਪਲਾਈਨ ਸ਼ੁਰੂ ਕਰਨ ਦਾ ਨਿਰਦੇਸ਼ ਦਿੱਤਾ ਹੈ।
ਇਹ ਵੀ ਪੜ੍ਹੋ ► ਸੀ. ਬੀ. ਐੱਸ. ਈ. ਸਖਤ : ਸੋਸ਼ਲ ਮੀਡੀਆ 'ਤੇ ਐਗਜ਼ਾਮ ਦੀ ਫਰਜ਼ੀ ਸੂਚਨਾ ਦੇਣ ਵਾਲਿਆਂ 'ਤੇ ਹੋਵੇਗੀ FIR
ਪ੍ਰਿੰਸੀਪਲ ਵਿਦਿਆਰਥੀਆਂ ਨਾਲ ਕਰਨ ਗੱਲ
ਯੂ. ਜੀ. ਸੀ. ਨੇ ਕਿਹਾ ਕਿ ਰਾਸ਼ਟਰ ਵਿਆਪੀ ਲਾਕਡਾਊਨ ਦੇ ਇਸ ਮਾਹੌਲ 'ਚ ਵਿਦਿਆਰਥੀਆਂ ਦੇ ਮਾਨਸਿਕ ਸਿਹਤ ਅਤੇ ਮਾਨਸਿਕ ਪਰੇਸ਼ਾਨੀਆਂ ਦਾ ਖਿਆਲ ਰੱਖਣਾ ਵੀ ਬੇਹਦ ਜ਼ਰੂਰੀ ਹੈ। ਕੋਰੋਨਾ ਵਾਇਰਸ ਕਾਰਣ ਲਾਕਡਾਊਨ ਦੇ ਦੌਰਾਨ ਅਤੇ ਇਸਦੇ ਬਾਅਦ ਵੀ ਵਿਦਿਆਰਥੀਆਂ ਨੂੰ ਕਿਸੇ ਵੀ ਤਰ੍ਹਾਂ ਦੇ ਸਟ੍ਰੈਸ ਨਾਲ ਸਬੰਧਤ ਪਰੇਸ਼ਾਨੀਆਂ ਦਾ ਹੱਲ ਉਪਲੱਬਧ ਕਰਵਾਉਣਾ ਜ਼ਰੂਰੀ ਹੈ। ਇਹ ਹੀ ਨਹੀਂ ਕਮਿਸ਼ਨ ਨੇ ਯੂਨੀਵਰਸਿਟੀਜ਼ ਅਤੇ ਕਾਲਜਾਂ ਨੂੰ ਕਿਹਾ ਕਿ ਉਹ ਵਿਦਿਆਰਥੀਆਂ ਨਾਲ ਜਿੰਨਾ ਹੋ ਸਕੇ ਇੰਟਰੈਕਸ਼ਨ ਕਰਨ। ਉਨ੍ਹਾਂ ਦੀਆਂ ਪਰੇਸ਼ਾਨੀਆਂ ਸਮਝਣ ਦੀ ਕੋਸ਼ਿਸ਼ ਕਰਨ ਅਤੇ ਉਨ੍ਹਾਂ ਨੂੰ ਸਟ੍ਰੈਸ ਫ੍ਰੀ ਰਹਿਣ ਦੇ ਤਰੀਕੇ ਦੱਸਣ।
ਵਿਦਿਆਰਥੀ ਖੁੱਲ੍ਹ ਕੇ ਕਹਿ ਸਕਣਗੇ ਆਪਣੀ ਗੱਲ
ਯੂ. ਜੀ. ਸੀ. ਦੇ ਸਕੱਤਰ ਰਜਨੀਸ਼ ਜੈਨ ਨੇ ਇਸ ਸਬੰਧ 'ਚ ਸਾਰੀਆਂ ਯੂਨੀਵਰਸਿਟੀਜ਼ ਦੇ ਕੁਲਪਤੀਆਂ ਤੇ ਕਾਲਜ ਪ੍ਰਿੰਸੀਪਲਾਂ ਨੂੰ ਚਿੱਠੀ ਭੇਜੀ ਹੈ। ਪੱਤਰ 'ਚ ਕਿਹਾ ਗਿਆ ਹੈ ਕਿ ਇਹ ਹੈਲਪਲਾਈਨ ਖਾਸ ਤੌਰ 'ਤੇ ਵਿਦਿਆਰਥੀਆਂ ਦੀ ਮਦਦ ਲਈ ਹੋਵੇਗੀ। ਕਮਿਸ਼ਨ ਨੇ ਕਿਹਾ ਕਿ ਵਿਦਿਆਰਥੀ ਆਪਣੇ ਮਨ ਦੀ ਗੱਲ ਕਿਸੇ ਨਾਲ ਖੁੱਲ੍ਹ ਕੇ ਕਹਿ ਸਕਣ ਜਾਂ ਆਪਣੀ ਹਰ ਪ੍ਰੇਸ਼ਾਨੀ ਸਾਂਝਾ ਕਰ ਸਕਣ। ਇਸ ਲਈ ਸਾਰੀਆਂ ਯੂਨੀਵਰਸਿਟੀਜ਼ ਅਤੇ ਕਾਲਜ ਇਕ ਮੈਂਟਲ ਹੈਲਥ ਹੈਲਪਲਾਈਨ ਸ਼ੁਰੂ ਕਰ ਸਕਦੇ ਹਨ। ਇਸ ਹੈਲਪਲਾਈਨ ਨੂੰ ਲਗਾਤਾਰ ਕਾਲਜ ਦੇ ਕੌਂਸਲਰ ਅਤੇ ਫੈਕਲਟੀ ਮੈਂਬਰਜ਼ ਵੱਲੋਂ ਮਨੀਟਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ ► ਅੰਮ੍ਰਿਤਸਰ ਜ਼ਿਲ੍ਹੇ 'ਚ ਸਾਹਮਣੇ ਆਇਆ ਸਭ ਤੋਂ ਘੱਟ ਉਮਰ ਵਾਲਾ ਕੋਰੋਨਾ ਪਾਜ਼ੇਟਿਵ ਦਾ ਮਾਮਲਾ ► ਕੋਰੋਨਾ ਵਾਇਰਸ : ਆਖਰ ਮੌਤ ਤੋਂ ਬਾਅਦ ਸਸਕਾਰ ਦਾ ਡਰ ਕਿਉਂ? '
ਮੋਗਾ ਵਾਸੀਆਂ ਲਈ ਸੋਨੂੰ ਸੂਦ ਨੇ ਕੀਤੀ ਇਹ ਅਪੀਲ
NEXT STORY