ਪਟਿਆਲਾ, (ਜੋਸਨ)- ਪੰਜਾਬੀ ਯੂਨੀਵਰਸਿਟੀ ਵਿਖੇ ਇਕ ਵਾਰ ਫਿਰ ਘਸਮਾਨ ਮੱਚਣ ਜਾ ਰਿਹਾ ਹੈ। ਪੀ. ਯੂ. ਨਾਨ-ਟੀਚਿੰਗ ਐਡਹਾਕ ਕਮੇਟੀ ਨੇ ਅੱਜ ਇਥੇ ਐਲਾਨ ਕੀਤਾ ਹੈ ਕਿ ਜੇਕਰ ਸੇਵਾਮੁਕਤ ਅਧਿਆਪਕਾਂ ਨੂੰ ਮੁਡ਼ ਰੱਖਿਆ ਤਾਂ ਉਹ ਪੰਜਾਬੀ ਯੂਨੀਵਰਸਿਟੀ ਨੂੰ ਬੰਦ ਕਰ ਕੇ ਅਜਿਹਾ ਸੰਘਰਸ਼ ਵਿੱਢਣਗੇ ਕਿ ਪੀ. ਯੂ. ਬੰਦ ਹੋ ਕੇ ਰਹਿ ਜਾਵੇਗੀ। ਇਸ ਸੰਘਰਸ਼ ਦੀ ਜ਼ਿੰਮੇਵਾਰੀ ਅਧਿਕਾਰੀਆਂ ਦੀ ਹੋਵੇਗੀ।
ਯੂਨੀਵਰਸਿਟੀ ਐਡਹਾਕ ਕਮੇਟੀ ਕਰਮਚਾਰੀ ਸੰਘ ਦੇ ਕਨਵੀਨਰ ਅਵਤਾਰ ਸਿੰਘ, ਸੁਰਿੰਦਰ ਸਿੰਘ ਚੰਦੇਲ, ਭੁਪਿੰਦਰ ਸਿੰਘ ਢਿੱਲੋਂ, ਕਸ਼ਮੀਰ ਸਿੰਘ, ਮੁਹੰਮਦ ਜ਼ਹੀਰੇ ਲੋਰੇ, ਪਰਮਜੀਤ ਸਿੰਘ ਢਿੱਲੋਂ, ਗਗਨਦੀਪ ਸ਼ਰਮਾ, ਸੁਖਬੀਰ ਸਿੰਘ ਰੋਮੀ, ਅਮਨਦੀਪ ਸਿੰਘ, ਦਵਿੰਦਰਪਾਲ, ਚੇਅਰਮੈਨ ਬਲਬੀਰ ਸਿੰਘ ਤੇ ਕਰਮਿੰਦਰ ਸਿੰਘ ਕਲੇਰ ਨੇ ਭਰਵੀਂ ਪ੍ਰੈੈੱਸ ਕਾਨਫਰੰਸ ਦੌਰਾਨ ਆਖਿਆ ਕਿ ਐਡਹਾਕ ਕਮੇਟੀ ਨੇ ਰੀ-ਇੰਪਲਾਇਮੈਂਟ ਪਾਲਿਸੀ ਵਿਰੁੱਧ ਸੰਘਰਸ਼ ਕੀਤਾ ਸੀ। ਯੂਨੀਵਰਸਿਟੀ ਸਿੰਡੀਕੇਟ ਨੇ 31 ਮਾਰਚ 2017 ਨੂੰ ਰੀ-ਇੰਪਲਾਇਮੈਂਟ ਪਾਲਿਸੀ ਬੰਦ ਕਰ ਦਿੱਤੀ ਸੀ। ਦਸੰਬਰ 2017 ਤੱਕ ਰਿਟਾਇਰ ਹੋਣ ਵਾਲੇ ਅਧਿਆਪਕਾਂ ਨੂੰ ਇਸ ਪਾਲਿਸੀ ਤਹਿਤ ਵਾਧਾ ਨਹੀਂ ਮਿਲਿਆ ਸੀ।
ਨੇਤਾਵਾਂ ਨੇ ਕਿਹਾ ਕਿ ਹੁਣ ਯੂਨੀਵਰਸਿਟੀ ਸਿੰਡੀਕੇਟ ਦੇ ਕੀਤੇ ਫ਼ੈਸਲਿਆਂ ਨੂੰ ਲਾਗੂ ਨਹੀਂ ਕਰ ਰਹੀ ਹੈ। ਹੁਣ ਪਿਛਲੇ ਸਮੇਂ ਦੌਰਾਨ ਕੁੱਝ ਸੇਵਾ-ਮੁਕਤ ਹੋਣ ਵਾਲੇ ਅਧਿਆਪਕਾਂ ਨੇ ਮੁਡ਼ ਭਰਤੀ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਜਾਣ-ਬੁੱਝ ਕੇ ਇਸ ਮਾਮਲੇ ਵਿਚ ਢਿੱਲਮੱਠ ਕਰ ਰਹੀ ਹੈ। ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੰਜਾਬੀ ਯੂਨੀਵਰਸਿਟੀ ਸਿੰਡੀਕੇਟ ਨੇ 20 ਫਰਵਰੀ 2017 ਨੂੰ 9 ਮੈਂਬਰੀ ਕਮੇਟੀ ਬਣਾਈ ਸੀ। ਇਸ ਨੇ ਸਪੱਸ਼ਟ ਤੌਰ ’ਤੇ ਰੀ-ਇੰਪਲਾਇਮੈਂਟ ਪਾਲਿਸੀ ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ ਸੀ ਪਰ ਹਾਲੇ ਵੀ ਚੋਰੀ ਮੋਰੀਆਂ ਰਾਹੀਂ ਸੇਵਾਮੁਕਤ ਅਧਿਆਪਕ ਕੋਰਟ ਦਾ ਸਹਾਰਾ ਲੈ ਕੇ ਯੂਨੀਵਰਸਿਟੀ ਵਿਚ ਮੁਡ਼ ਨੌਕਰੀ ਕਰਨਾ ਚਾਹੁੰਦੇ ਹਨ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਨੇਤਾਵਾਂ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਜੇਕਰ ਸਪੱਸ਼ਟ ਤੌਰ ’ਤੇ ਸਿੰਡੀਕੇਟ ਦੇ ਫ਼ੈਸਲੇ ਨੂੰ ਮਜ਼ਬੂਤੀ ਨਾਲ ਰੱਖੇ ਤਾਂ ਪੰਜਾਬੀ ਯੂਨੀਵਰਸਿਟੀ ਨੂੰ ਐਡਹਾਕ ਕਮੇਟੀ ਵੱਲੋਂ ਸ਼ੁਰੂ ਕੀਤੇ ਜਾਣ ਵਾਲੇ ਵੱਡੇ ਸੰਘਰਸ਼ ਤੋਂ ਬਚਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਰੀ-ਇੰਪਲਾਇਮੈਂਟ ਕਾਰਨ ਯੂਨੀਵਰਸਿਟੀ ਨੂੰ ਕਰੋਡ਼ਾਂ ਦਾ ਘਾਟਾ ਪੈਂਦਾ ਹੈ ਪਰ ਹੁਣ ਮੁਲਾਜ਼ਮ ਇਹ ਬਰਦਾਸ਼ਤ ਨਹੀਂ ਕਰਨਗੇ। ਇਸ ਲਈ ਹੁਣ ਵੱਡਾ ਸੰਘਰਸ਼ ਉਲੀਕਆ ਜਾ ਚੁੱਕਾ ਹੈ।
ਮੁਲਾਜ਼ਮਾਂ ਦੀਆਂ ਇਹ ਹਨ ਮੰਗਾਂ
1. ਡੀ. ਏ. ਦੀਆਂ ਕਿਸ਼ਤਾਂ ਤੇ ਬਣਦਾ ਪੈਂਡਿੰਗ ਏਰੀਅਰ ਦਿੱਤਾ ਜਾਵੇ।
2. ਜਨਵਰੀ 2017 ਤੋਂ 5 ਪ੍ਰਤੀਸ਼ਤ ਅੰਤਰਿਮ ਰਿਲੀਫ ਏਰੀਅਰ ਮਿਲੇ।
3. ਕਰਮਚਾਰੀਆਂ ਦੀਆਂ ਪ੍ਰਮੋਸ਼ਨਾਂ ਸੀਨੀਆਰਤਾ ਦੇ ਆਧਾਰ ’ਤੇ ਕੀਤੀਆਂ ਜਾਣ।
4. ਡੇਲੀਵੇਜ ਕਰਮਚਾਰੀ ਵੀ ਰੈਗੂਲਰ ਹੋਣ।
5. ਠੇਕਾ ਆਧਾਰਤ ਕਰਮਚਾਰੀਆਂ ਨੂੰ ਯੂਨੀਵਰਸਿਟੀ 3 ਸਾਲ ਬਾਅਦ ਰੈਗੂਲਰ ਕਰੇ।
6. ਯੂਨੀਵਰਸਿਟੀ ਕਰਮਚਾਰੀਆਂ ਨੂੰ ਸਮੇਂ ਸਿਰ ਤਨਖਾਹ ਦੇਵੇ।
ਨਾਨ-ਟੀਚਿੰਗ ਪੋਸਟਾਂ ’ਤੇ ਕਾਬਜ਼ ਟੀਚਿੰਗ ਲਾਬੀ ਖਿਲਾਫ਼ ਵੀ ਵਧਿਆ ਰੋਸ
ਪਟਿਆਲਾ, (ਜੋਸਨ)-ਪੰਜਾਬੀ ਯੂਨੀਵਰਸਿਟੀ ਵਿਖੇ ਨਾਨ-ਟੀਚਿੰਗ ਪੋਸਟਾਂ ’ਤੇ ਕਾਬਜ਼ ਹੋਈ ਟੀਚਿੰਗ ਲਾਬੀ ਖਿਲਾਫ਼ ਵੀ ਮੁਲਾਜ਼ਮ ਵਿਚ ਰੋਸ ਵਧਦਾ ਜਾ ਰਿਹਾ ਹੈ। ਨੇਤਾਵਾਂ ਨੇ ਕਿਹਾ ਕਿ ਰਜਿਸਟਰਾਰ, ਕੰਟਰੋਲਰ ਸਮੇਤ ਸਮੁੱਚੇ ਅਹੁਦਿਆਂ ਨੂੰ ਤੁਰੰਤ ਨਾਨ-ਟੀਚਿੰਗ ਲਾਬੀ ’ਚੋਂ ਭਰਿਆ ਜਾਵੇ ਨਹੀਂ ਤਾਂ ਸੰਘਰਸ਼ ਹੋਰ ਤਿੱਖਾ ਹੋਵੇਗਾ।
ਨਾਜਾਇਜ਼ ਸ਼ਰਾਬ ਸਣੇ 6 ਨੂੰ ਪੁਲਸ ਨੇ ਕੀਤਾ ਗ੍ਰਿਫਤਾਰ, 1 ਫਰਾਰ
NEXT STORY