8ਜਲੰਧਰ, (ਸੁਨੀਲ)— ਪਠਾਨਕੋਟ ਚੌਕ 'ਚੋਂ ਟਰੱਕ ਚਾਲਕਾਂ ਵਲੋਂ ਬਿਨਾਂ ਬਿੱਲ ਦੇ ਸਾਮਾਨ ਦੀ ਢੋਆ-ਢੁਆਈ ਕਰਕੇ ਸਰਕਾਰ ਦੀ ਟੈਕਸ ਪ੍ਰਣਾਲੀ ਨੂੰ ਵੱਡੇ ਪੱਧਰ 'ਤੇ ਚੂਨਾ ਲਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਆਸਪਾਸ ਦੇ ਪਿੰਡਾਂ ਦੇ ਲੋਕ ਸ਼ਹਿਰ 'ਚੋਂ ਸਟੇਸ਼ਨਰੀ, ਕੱਪੜਾ, ਵਾਲਵ ਐਂਡ ਕਾਕ, ਰਾਸ਼ਨ ਤੋਂ ਇਲਾਵਾ ਹੋਰ ਸਾਮਾਨ ਦੀ ਖਰੀਦਦਾਰੀ ਕਰਨ ਆਉਂਦੇ ਹਨ। ਇਹ ਸਾਰਾ ਸਾਮਾਨ ਬਿਨਾਂ ਕਿਸੇ ਬਿੱਲ ਦੇ ਹੀ ਖਰੀਦਿਆ ਜਾਂਦਾ ਹੈ। ਇਸ ਤੋਂ ਬਾਅਦ ਸਾਰਾ ਸਾਮਾਨ ਰਿਕਸ਼ੇ ਰਾਹੀਂ ਪਠਾਨਕੋਟ ਬਾਈਪਾਸ ਤਕ ਪਹੁੰਚਾ ਦਿੱਤਾ ਜਾਂਦਾ ਹੈ। ਸਾਮਾਨ ਦਾ ਮਾਲਕ ਫੋਨ 'ਤੇ ਟਰੱਕ ਚਾਲਕ ਨਾਲ ਸੈਟਿੰਗ ਕਰਕੇ ਉਸਦਾ ਸਾਮਾਨ ਉਸ ਤੱਕ ਪਹੁੰਚਾਉਂਦੇ ਹਨ। ਇਸ ਢੰਗ ਨਾਲ ਇਨ੍ਹਾਂ ਲੋਕਾਂ ਵਲੋਂ ਜੀ. ਐੱਸ. ਟੀ. ਦੀ ਚੋਰੀ ਕੀਤੀ ਜਾਂਦੀ ਹੈ।
ਹਾਦਸਾ ਹੋਣ 'ਤੇ ਕੌਣ ਹੋਵੇਗਾ ਜ਼ਿੰਮੇਵਾਰ?
ਇਨ੍ਹੀਂ ਦਿਨੀਂ ਸੰਘਣੀ ਧੁੰਦ ਪੈ ਰਹੀ ਹੈ ਅਤੇ ਇਹ ਟਰੱਕਾਂ ਵਾਲੇ ਇਸੇ ਧੁੰਦ 'ਚ ਸੜਕ ਕੰਢੇ ਟਰੱਕ ਖੜ੍ਹੇ ਕਰਕੇ ਸਾਮਾਨ ਦੀ ਲੋਡਿੰਗ ਸ਼ੁਰੂ ਕਰ ਦਿੰਦੇ ਹਨ, ਜਿਸ ਕਾਰਨ ਇਥੇ ਕਦੇ ਵੀ ਕੋਈ ਵੱਡਾ ਸੜਕ ਹਾਦਸਾ ਹੋ ਸਕਦਾ ਹੈ, ਜਿਸ ਨਾਲ ਭਾਰੀ ਜਾਨ-ਮਾਲ ਦਾ ਨੁਕਸਾਨ ਹੋ ਸਕਦਾ ਹੈ। ਇਸ ਚੌਕ 'ਚ ਟਰੈਫਿਕ ਪੁਲਸ ਦੇ ਮੁਲਾਜ਼ਮ ਵੀ ਤਾਇਨਾਤ ਹੁੰਦੇ ਹਨ ਪਰ ਉਹ ਵੀ ਸਭ ਕੁੱਝ ਦੇਖਦੇ ਹੋਏ ਅਣਜਾਣ ਬਣੇ ਰਹਿੰਦੇ ਹਨ।
ਕੈਪਟਨ ਸਰਕਾਰ ਪੰਜਾਬੀ ਭਾਸ਼ਾ ਨਾਲ ਵਿਤਕਰੇ ਦੀ ਨੀਤੀ ਬੰਦ ਕਰੇ : ਡਾ. ਚੀਮਾ
NEXT STORY