ਮੁਕੇਰੀਆਂ, (ਬਲਵੀਰ)- ਸਥਾਨਕ ਕਾਲਾ ਮੰਝ ਕਾਲੋਨੀ ਕੋਲ ਇਕ ਸਕਾਰਪੀਓ ਜੀਪ ਅੱਗੇ ਅਚਾਨਕ ਕੁੱਤਾ ਆ ਜਾਣ ਕਾਰਨ ਉਹ ਬੇਕਾਬੂ ਹੋ ਕੇ ਸੜਕ ਕਿਨਾਰੇ ਦੁਕਾਨ 'ਚ ਜਾ ਵੱਜੀ, ਜਿਸ ਦੇ ਸਿੱਟੇ ਵਜੋਂ ਦੁਕਾਨ 'ਤੇ ਕੰਮ ਕਰਦਾ ਇਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕੁਲਦੀਪ ਪੁਰੀ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਅਤੇ ਕੁਝ ਹੋਰ ਵਿਅਕਤੀਆਂ ਨਾਲ ਆਪਣੀ ਸਕਾਰਪੀਓ ਜੀਪ 'ਤੇ ਮੁਰਾਦਾਬਾਦ ਤੋਂ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾ ਰਹੇ ਸਨ ਕਿ ਉਕਤ ਸਥਾਨ 'ਤੇ ਅਚਾਨਕ ਅੱਗੇ ਆਵਾਰਾ ਕੁੱਤਾ ਆ ਗਿਆ, ਜਿਸ ਨੂੰ ਬਚਾਉਂਦਿਆਂ ਸਕਾਰਪੀਓ ਬੇਕਾਬੂ ਹੋ ਕੇ ਡਿਵਾਈਡਰ ਨੂੰ ਟੱਪਦਿਆਂ ਸੜਕ ਕਿਨਾਰੇ ਇਕ ਹਲਵਾਈ ਦੀ ਦੁਕਾਨ 'ਚ ਜਾ ਵੱਜੀ।
ਇਸ ਦੌਰਾਨ ਦੁਕਾਨ 'ਤੇ ਕੰਮ ਕਰ ਰਿਹਾ ਰਾਜ ਕੁਮਾਰ ਪੁੱਤਰ ਦੇਸ ਰਾਜ ਗੰਭੀਰ ਜ਼ਖ਼ਮੀ ਹੋ ਗਿਆ। ਹਾਦਸੇ 'ਚ ਸਕਾਰਪੀਓ ਸਵਾਰਾਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਬਾਅਦ ਵਿਚ ਸਰਕਾਰੀ ਹਸਪਤਾਲ ਮੁਕੇਰੀਆਂ 'ਚ ਦਾਖ਼ਲ ਕਰਵਾਇਆ ਗਿਆ ਹੈ।
ਟ੍ਰੈਫਿਕ ਪੁਲਸ ਨੇ ਵਾਹਨਾਂ 'ਤੇ ਲਾਏ ਰਿਫਲੈਕਟਰ
NEXT STORY