ਲੁਧਿਆਣਾ (ਰਾਜ) : ਯੂ. ਪੀ. ਮੇਰਠ ਦੀ ਪੁਲਸ ਨੇ ਡਾਬਾ ਇਲਾਕੇ ’ਚ ਛਾਪੇਮਾਰੀ ਕੀਤੀ ਹੈ, ਜਿੱਥੇ ਪੁਲਸ ਨੇ ਇਲਾਕੇ ਦੀਆਂ ਰਹਿਣ ਵਾਲੀਆਂ 3 ਲੜਕੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਉਕਤ ਤਿੰਨਾਂ ਲੜਕੀਆਂ ਖ਼ਿਲਾਫ਼ ਯੂ. ਪੀ. ’ਚ ਧੋਖਾਦੇਹੀ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। 22 ਸਾਲਾ ਪੀੜਤ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਟਰਾਂਸਜੈਂਡਰ ਹੈ ਅਤੇ ਮੇਰਠ ਦੀ ਰਹਿਣ ਵਾਲੀ ਹੈ। ਉਸ ਵਿਚ ਸ਼ੁਰੂ ਤੋਂ ਹੀ ਲੜਕੇ ਵਾਲੇ ਗੁਣ ਸਨ। ਇਸ ਲਈ ਉਹ ਆਪਣਾ ਲਿੰਗ ਟ੍ਰਾਂਸਪਲਾਂਟ ਕਰਵਾਉਣਾ ਚਾਹੁੰਦੀ ਸੀ। ਜੂਨ ਮਹੀਨੇ ’ਚ ਉਸ ਦੀ ਲੁਧਿਆਣਾ ਦੀ ਰਹਿਣ ਵਾਲੀ ਇਕ ਲੜਕੀ ਨਾਲ ਇੰਸਟਾਗ੍ਰਾਮ ’ਤੇ ਗੱਲਬਾਤ ਹੋਈ ਸੀ। ਉਸ ਲੜਕੀ ਨੇ ਵੀ ਆਪਣੇ ਆਪ ਨੂੰ ਟਰਾਂਸਜੈਂਡਰ ਦੱਸਿਆ ਅਤੇ ਕਿਹਾ ਕਿ ਉਸ ਦੇ ਨਾਲ ਦੋ ਹੋਰ ਲੜਕੀਆਂ ਹਨ, ਜੋ ਲਿੰਗ ਟ੍ਰਾਂਸਪਲਾਂਟ ਕਰਵਾਉਣਾ ਚਾਹੁੰਦੀਆਂ ਹਨ। ਮੈਂ ਇਕ ਡਾਕਟਰ ਨੂੰ ਜਾਣਦੀ ਹਾਂ, ਉਹ ਉਸ ਨਾਲ ਗੱਲ ਕਰ ਸਕਦੀ ਹੈ ਅਤੇ ਉਸ ਦਾ ਅਤੇ ਹੋਰ ਲੜਕੀਆਂ ਦਾ ਲਿੰਗ ਟ੍ਰਾਂਸਪਲਾਂਟ ਆਪ੍ਰੇਸ਼ਨ ਕਰਵਾ ਸਕਦੀ ਹੈ ਪਰ ਉਸ ਨੇ ਲੁਧਿਆਣੇ ਆਉਣਾ ਹੈ।
ਇਹ ਵੀ ਪੜ੍ਹੋ : ਕਿਸਾਨੀ ਸੰਘਰਸ਼ ਦੀ ਜਿੱਤ ਨੂੰ ਲੱਗਾ ਗ੍ਰਹਿਣ, ਵਾਪਸ ਪਰਤਦਿਆਂ ਪਿੰਡ ਆਸਾ ਬੁੱਟਰ ਦੇ ਦੋ ਨੌਜਵਾਨ ਕਿਸਾਨਾਂ ਦੀ ਮੌਤ
ਪੀੜਤਾ ਦਾ ਕਹਿਣਾ ਹੈ ਕਿ ਉਕਤ ਲੜਕੀ ਇਸ ਜਾਲ ’ਚ ਫਸ ਗਈ ਅਤੇ 27 ਜੂਨ ਨੂੰ 2 ਲੱਖ ਰੁਪਏ ਲੈ ਕੇ ਘਰੋਂ ਚਲੀ ਗਈ ਸੀ। ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਕੁਝ ਨਹੀਂ ਦੱਸਿਆ। ਇਸ ਤੋਂ ਬਾਅਦ ਉਕਤ ਲੜਕੀ ਉਸ ਨੂੰ ਦਿੱਲੀ ਤੋਂ ਟੈਕਸੀ ਰਾਹੀਂ ਲੁਧਿਆਣਾ ਪਿੱਪਲ ਚੌਕ ਨੇੜੇ ਸਥਿਤ ਘਰ ਲੈ ਗਈ, ਜਿੱਥੇ ਉਸ ਨਾਲ ਦੋ ਹੋਰ ਲੜਕੀਆਂ ਵੀ ਮੌਜੂਦ ਸਨ। ਉਹ ਦੋ ਦਿਨ ਉਸ ਕੋਲ ਰਹੀ। ਇਸ ਤੋਂ ਬਾਅਦ ਦੋਸ਼ੀ ਲੜਕੀਆਂ ਨੇ ਉਸ ਤੋਂ 2 ਲੱਖ ਰੁਪਏ ਲੈ ਲਏ ਅਤੇ ਕਿਹਾ ਕਿ ਹੁਣ ਉਹ ਘਰ ਵਾਪਸ ਚਲੀ ਜਾਵੇ, ਜਦੋਂ ਆਪ੍ਰੇਸ਼ਨ ਦੀ ਗੱਲ ਆਈ ਤਾਂ ਉਹ ਉਸ ਨੂੰ ਵਾਪਸ ਬੁਲਾ ਲੈਣਗੇ। ਇਸ ਲਈ ਉਹ ਆਪਣੇ ਘਰ ਵਾਪਸ ਚਲੀ ਗਈ। ਇਸ ਤੋਂ ਬਾਅਦ ਜਦੋਂ ਉਸ ਨੇ ਉਕਤ ਲੜਕੀ ਨਾਲ ਦੁਬਾਰਾ ਸੰਪਰਕ ਕੀਤਾ ਤਾਂ ਉਸ ਨੇ ਫੋਨ ਨਹੀਂ ਚੁੱਕਿਆ ਅਤੇ ਬਾਅਦ ਵਿਚ ਉਸ ਦਾ ਨੰਬਰ ਬਲਾਕ ਲਿਸਟ ਵਿਚ ਪਾ ਦਿੱਤਾ। ਫਿਰ ਉਸ ਨੂੰ ਅਹਿਸਾਸ ਹੋਇਆ ਕਿ ਉਹ ਧੋਖਾਦੇਹੀ ਦਾ ਸ਼ਿਕਾਰ ਹੋਈ ਹੈ।
ਇਹ ਵੀ ਪੜ੍ਹੋ : ਖਾਲਿਸਤਾਨੀਆਂ ਦੇ ਨਿਸ਼ਾਨੇ ’ਤੇ ਸ਼੍ਰੋਮਣੀ ਅਕਾਲੀ ਦਲ ਨੇਤਾ ਮਜੀਠੀਆ, ਰੇਕੀ ਕਰਨ ਘਰ ਤੱਕ ਪਹੁੰਚੇ ਗੁਰਗੇ
ਇਸ ਤੋਂ ਬਾਅਦ ਉਹ ਮੁੜ ਲੁਧਿਆਣਾ ਆ ਗਈ, ਫਿਰ ਆਪਣੇ ਕਿਸੇ ਰਿਸ਼ਤੇਦਾਰ ਨਾਲ ਉਹ ਮੁਲਜ਼ਮ ਲੜਕੀਆਂ ਦੇ ਘਰ ਪੈਸੇ ਵਸੂਲਣ ਗਈ, ਜਿੱਥੇ ਲੜਕੀਆਂ ਨੇ ਉਸ ਦੀ ਕੁੱਟ-ਮਾਰ ਕਰ ਕੇ ਉਸ ਨੂੰ ਬੰਧਕ ਬਣਾ ਲਿਆ ਸੀ। ਫਿਰ ਉਸ ਦੇ ਰਿਸ਼ਤੇਦਾਰ ਨੇ ਥਾਣਾ ਡਾਬਾ ਦੀ ਪੁਲਸ ਨੂੰ ਬੁਲਾ ਕੇ ਉਸ ਨੂੰ ਬੰਧਕ ਬਣਾ ਕੇ ਸਾਰਿਆਂ ਨੂੰ ਥਾਣੇ ਲੈ ਗਿਆ, ਜਿੱਥੇ ਪੁਲਸ ਨੇ ਕਾਰਵਾਈ ਕਰਨ ਦੀ ਬਜਾਏ ਉਲਟਾ ਸਮਝੌਤਾ ਕਰਕੇ ਸਾਰਿਆਂ ਨੂੰ ਵਾਪਸ ਭੇਜ ਦਿੱਤਾ ਸੀ।
ਇਹ ਵੀ ਪੜ੍ਹੋ : ਪਟਿਆਲਾ : ਆਪਣੀ ਸਹੇਲੀ ਨਾਲ ਇਤਰਾਜ਼ਯੋਗ ਹਾਲਤ ’ਚ ਦੇਖ ਭੜਕੇ ਨੌਜਵਾਨ ਨੇ ਦੋਸਤ ਨੂੰ ਲਗਾ ਦਿੱਤੀ ਅੱਗ
ਪੀੜਤਾ ਦਾ ਕਹਿਣਾ ਹੈ ਕਿ ਉਦੋਂ ਉਹ ਯੂ. ਪੀ. ਮੇਰਠ ਸਥਿਤ ਆਪਣੇ ਘਰ ਪਹੁੰਚ ਕੇ ਉਸ ਨੇ ਥਾਣੇ 'ਚ ਸ਼ਿਕਾਇਤ ਦਿੱਤੀ। ਉਸ ਤੋਂ ਬਾਅਦ ਯੂ. ਪੀ. ਪੁਲਸ ਨੇ ਉਕਤ ਮੁਲਜ਼ਮ ਲੜਕੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ। ਪੀੜਤਾ ਦਾ ਕਹਿਣਾ ਹੈ ਕਿ ਲੁਧਿਆਣਾ ਪੁਲਸ ਨੇ ਪਹਿਲਾਂ ਉਸ ਦੀ ਕੋਈ ਸੁਣਵਾਈ ਨਹੀਂ ਕੀਤੀ। ਫਿਰ ਉਹ ਯੂ. ਪੀ. ਪੁਲਸ ਦਾ ਦਰਵਾਜ਼ਾ ਖੜਕਾਇਆ ਅਤੇ ਅਦਾਲਤ ’ਚ ਪਟੀਸ਼ਨ ਦਾਇਰ ਕੀਤੀ। ਉਸ ਤੋਂ ਬਾਅਦ ਯੂ. ਪੀ. ਪੁਲਸ ਨੇ ਉਸ ਦੇ ਬਿਆਨਾਂ ’ਤੇ ਕੇਸ ਦਰਜ ਕਰ ਲਿਆ ਪਰ ਅੱਜ ਮੁਲਜ਼ਮ ਨੂੰ ਫੜਨ ਤੋਂ ਬਾਅਦ ਪੁਲਸ ਨੇ ਮੁੜ ਉਸ ’ਤੇ ਰਾਜ਼ੀਨਾਮਾ ਕਰਨ ਲਈ ਦਬਾਅ ਪਾਇਆ ਅਤੇ ਪੈਸੇ ਲੈ ਕੇ ਕੇਸ ਵਾਪਸ ਲੈਣ ਲਈ ਕਿਹਾ। ਪੀੜਤਾ ਦਾ ਕਹਿਣਾ ਹੈ ਕਿ ਉਹ ਲੁਧਿਆਣਾ ਜਾਂ ਯੂ. ਪੀ. ਪੁਲਸ ਦੋਵਾਂ ਦੀ ਕਾਰਜਸ਼ੈਲੀ ਤੋਂ ਖੁਸ਼ ਨਹੀਂ ਹੈ। ਪੁਲਸ ਪੀੜਤ ਧਿਰ ਦਾ ਪੱਖ ਸੁਣਨ ਦੀ ਬਜਾਏ ਮੁਲਜ਼ਮਾਂ ਦਾ ਸਾਥ ਦੇ ਰਹੀ ਹੈ।
ਇਹ ਵੀ ਪੜ੍ਹੋ : ਵਿਆਹ ਕਰਵਾ ਕੇ ਵਿਦੇਸ਼ ਜਾ ਵਸੀ ਪਤਨੀ ਨੇ ਚਾੜ੍ਹਿਆ ਚੰਨ, ਹੈਰਾਨ ਕਰ ਦੇਵੇਗੀ ਪੂਰੀ ਘਟਨਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਸੁਖਬੀਰ ਬਾਦਲ ਦਾ ਵੱਡਾ ਐਲਾਨ, ਸਰਕਾਰ ਬਣਨ ’ਤੇ ਬਸਪਾ ਕੋਟੇ ਤੋਂ ਹੋਵੇਗਾ ਇਕ ਡਿਪਟੀ ਸੀ.ਐੱਮ.
NEXT STORY