ਜਲੰਧਰ (ਪੁਨੀਤ)–ਬੱਸ ਸਟੈਂਡ ਦਾ ਸੰਚਾਲਨ ਕਰਨ ਵਾਲੀ ਕੰਪਨੀ ਆਰ. ਆਰ. ਕੇ. ਕੇ. ਨੂੰ ਨਿਲਾਮੀ ਪ੍ਰਕਿਰਿਆ ਵਿਚ ਹਿੱਸਾ ਲੈਣ ਤੋਂ ਰੋਕਣ ਲਈ ਹੰਗਾਮਾ ਹੋਣ ਜਾਣ ਨਾਲ ਪੰਜਾਬ ਰੋਡਵੇਜ਼ ਵੱਲੋਂ ਬੋਲੀ ਨੂੰ ਅਗਲੇ ਹੁਕਮਾਂ ਤਕ ਮੁਲਤਵੀ ਕਰ ਦਿੱਤਾ ਗਿਆ ਹੈ, ਜਿਸ ਕਾਰਨ ਬੋਲੀ ਦੇਣ ਦੇ ਇੱਛੁਕ ਬਿਨੈਕਾਰਾਂ ਨੂੰ ਬੋਲੀ ਪ੍ਰਕਿਰਿਆ ਦੀ ਉਡੀਕ ਕਰਨੀ ਪਵੇਗੀ। ਵਿਭਾਗ ਵੱਲੋਂ ਇਸ ਵਾਰ ਬੱਸ ਸਟੈਂਡ ਦੀ ਵੱਖ-ਵੱਖ ਢੰਗ ਨਾਲ ਨਿਲਾਮੀ ਕਰਵਾਈ ਜਾ ਰਹੀ ਹੈ। ਇਸ ਵਿਚ ਦੁਕਾਨਾਂ, ਪਾਰਕਿੰਗ, ਫੂਡ ਕੋਰਟ ਲਈ ਵੱਖ-ਵੱਖ ਬੋਲੀ ਦੇਣੀ ਹੋਵੇਗੀ। ਉਥੇ ਹੀ ਬੱਸ ਅੱਡੇ ਦੀ ਸਾਫ਼-ਸਫ਼ਾਈ, ਰੱਖ-ਰਖਾਅ ਅਤੇ ਅੱਡਾ ਫੀਸ ਲਈ ਵੀ ਅਲੱਗ ਤੋਂ ਬੋਲੀ ਕਰਵਾਈ ਜਾਵੇਗੀ।
ਬੱਸ ਅੱਡੇ ਦਾ ਠੇਕਾ ਖ਼ਤਮ ਹੋ ਜਾਣ ਕਾਰਨ ਪੰਜਾਬ ਰੋਡਵੇਜ਼ ਦੇ ਜਲੰਧਰ ਡਿਪੂ-1 ਵੱਲੋਂ ਜਲੰਧਰ ਬੱਸ ਸਟੈਂਡ ਦੀਆਂ ਦੁਕਾਨਾਂ ਆਦਿ ਦੀ ਨਿਲਾਮੀ ਪ੍ਰਕਿਰਿਆ ਸ਼ੁਰੂ ਕਰਵਾਈ ਗਈ। ਇਸ ਦੌਰਾਨ ਟੈਕਨੀਕਲ ਬਿੱਡ ਨੂੰ ਖੋਲ੍ਹਿਆ ਗਿਆ ਅਤੇ ਸ਼ਰਤਾਂ ਪੂਰੀਆਂ ਕਰਨ ਵਾਲਿਆਂ ਨੂੰ ਬੋਲੀ ਵਿਚ ਸ਼ਾਮਲ ਹੋਣ ਦਾ ਮੌਕਾ ਦਿੱਤਾ ਗਿਆ। ਇਸ ਦੌਰਾਨ ਬੱਸ ਅੱਡੇ ਦਾ ਸੰਚਾਲਨ ਕਰਨ ਵਾਲੀ ਕੰਪਨੀ ਆਰ. ਆਰ. ਕੇ. ਕੇ. ਨੂੰ ਡਿਫਾਲਟਰ ਐਲਾਨਦਿਆਂ ਬੋਲੀ ਵਿਚ ਹਿੱਸਾ ਲੈਣ ਤੋਂ ਰੋਕ ਦਿੱਤਾ ਗਿਆ, ਜਿਸ ਕਾਰਨ ਬੋਲੀ ਦੌਰਾਨ ਹੰਗਾਮਾ ਸ਼ੁਰੂ ਹੋ ਗਿਆ। ਅਧਿਕਾਰੀ ਇਸ ਸਥਿਤੀ ਨਾਲ ਨਜਿੱਠਣ ਦੀ ਕੋਸ਼ਿਸ਼ ਕਰਦੇ ਰਹੇ ਪਰ ਅਖੀਰ ਬੋਲੀ ਨੂੰ ਅਗਲੇ ਹੁਕਮਾਂ ਤਕ ਮੁਲਤਵੀ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ- ਜਲੰਧਰ: ਸੁਸਾਈਡ ਨੋਟ ਲਿਖ ਲਾਪਤਾ ਹੋਇਆ ਵਿਅਕਤੀ, ਜਦ ਪਰਿਵਾਰ ਨੇ ਵੇਖਿਆ ਤਾਂ ਪੜ੍ਹ ਕੇ ਉੱਡੇ ਹੋਸ਼
ਸ਼ੁੱਕਰਵਾਰ ਵਿਭਾਗ ਵੱਲੋਂ ਬੱਸ ਅੱਡੇ ਵਿਚ ਸਥਿਤ ਦੋਵਾਂ ਪਾਸਿਆਂ ਦੀ ਪਾਰਕਿੰਗ, ਸਾਫ਼-ਸਫ਼ਾਈ, 4 ਫੂਡ ਕੋਰਟ, 80 ਦੁਕਾਨਾਂ ਸਮੇਤ ਬੱਸਾਂ ਨੂੰ ਦਾਖਲ ਕਰਨ ਵਾਲੀ ਅੱਡਾ ਫ਼ੀਸ ਦੀ ਨਿਲਾਮੀ ਕਰਵਾਈ ਜਾ ਰਹੀ ਸੀ। ਇਸ ਲਈ ਹੈੱਡ ਆਫਿਸ ਤੋਂ ਡਿਪਟੀ ਕੰਟਰੋਲਰ ਫਾਈਨਾਂਸ, ਐਕਸੀਅਨ ਸਿਵਲ, ਲਾਅ ਆਫਿਸਰ ਸਮੇਤ ਸਥਾਨਕ ਅਧਿਕਾਰੀਆਂ ਵਿਚ ਜੀ. ਐੱਮ.-1 ਮਨਿੰਦਰਪਾਲ ਸਿੰਘ, ਡਿਪੂ-1 ਦੇ ਅਕਾਊਂਟ ਅਧਿਕਾਰੀ, ਅਸਿਸਟੈਂਟ ਮਕੈਨੀਕਲ ਇੰਜੀਨੀਅਰ, ਡਿਪੂ-2 ਤੋਂ ਅਕਾਊਂਟ ਅਧਿਕਾਰੀ ਸਮੇਤ ਹੋਰ ਅਧਿਕਾਰੀ ਮੌਜੂਦ ਸਨ। ਵਿਭਾਗੀ ਅਧਿਕਾਰੀਆਂ ਨੇ ਦੱਸਿਆ ਕਿ ਨਿਲਾਮੀ ਪ੍ਰਕਿਰਿਆ ਨੂੰ ਲੈ ਕੇ ਟੈਂਡਰ ਹੋ ਚੁੱਕਾ ਹੈ ਅਤੇ ਹੈੱਡ ਆਫਿਸ ਵਿਚ ਟੈਕਨੀਕਲ ਬਿੱਡ ਖੋਲ੍ਹੀ ਜਾ ਚੁੱਕੀ ਹੈ, ਜਿਸ ਕਾਰਨ ਜਲੰਧਰ ਬੱਸ ਅੱਡੇ ਦੀ ਨਿਲਾਮੀ ਕਰਵਾਈ ਜਾ ਰਹੀ ਸੀ। ਨਿਲਾਮੀ ਪ੍ਰਕਿਰਿਆ ਮੁਤਾਬਕ 51 ਸ਼ਰਤਾਂ ਪੜ੍ਹ ਕੇ ਸੁਣਾਈਆਂ ਜਾ ਰਹੀਆਂ ਸਨ ਕਿ ਅੰਤਿਮ ਸ਼ਰਤ ਸੁਣਦੇ ਹੀ ਵਿਵਾਦ ਸ਼ੁਰੂ ਹੋ ਗਿਆ ਕਿਉਂਕਿ ਵਿਭਾਗ ਵੱਲੋਂ ਬੱਸ ਅੱਡੇ ਦਾ ਸੰਚਾਲਨ ਕਰ ਰਹੀ ਕੰਪਨੀ ਆਰ .ਆਰ. ਕੇ. ਕੇ. ਨੂੰ ਡਿਫਾਲਟਰ ਦੱਸਦਿਆਂ ਬੋਲੀ ਵਿਚ ਹਿੱਸਾ ਲੈਣ ਤੋਂ ਰੋਕ ਦਿੱਤਾ ਗਿਆ। ਮਾਮਲਾ ਵਿਗੜਦਾ ਵੇਖ ਵਿਭਾਗ ਨੇ ਅਗਲੇ ਹੁਕਮਾਂ ਤਕ ਬੋਲੀ ਨੂੰ ਮੁਲਤਵੀ ਕਰ ਦਿੱਤਾ।
ਹੈੱਡ ਆਫਿਸ ਨੇ ਆਰ. ਆਰ. ਕੇ. ਕੇ. ਨੂੰ ਐਲਾਨਿਆ ਡਿਫਾਲਟਰ : ਮਨਿੰਦਰਪਾਲ ਸਿੰਘ
ਜੀ. ਐੱਮ. ਮਨਿੰਦਰਪਾਲ ਸਿੰਘ ਨੇ ਕਿਹਾ ਕਿ ਹੈੱਡ ਆਫਿਸ ਦੇ ਹੁਕਮਾਂ ਮੁਤਾਬਕ ਮੌਜੂਦਾ ਸਮੇਂ ਵਿਚ ਬੱਸ ਅੱਡੇ ਦਾ ਸੰਚਾਲਨ ਕਰ ਰਹੀ ਆਰ. ਆਰ. ਕੇ. ਕੇ. ਇਕ ਡਿਫਾਲਟਰ ਕੰਪਨੀ ਐਲਾਨੀ ਜਾ ਚੁੱਕੀ ਹੈ, ਜਿਸ ਨੇ ਨਿਯਮਾਂ ਮੁਤਾਬਕ ਰਾਸ਼ੀ ਦਾ ਭੁਗਤਾਨ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਡਿਫਾਲਟਰ ਕੰਪਨੀ ਬੋਲੀ ਵਿਚ ਹਿੱਸਾ ਨਹੀਂ ਲੈ ਸਕਦੀ। ਇਸ ਕਾਰਨ ਆਰ. ਆਰ. ਕੇ. ਕੇ. ਨੂੰ ਸ਼ੁੱਕਰਵਾਰ ਦੀ ਨਿਲਾਮੀ ਵਿਚ ਭਾਗ ਲੈਣ ਤੋਂ ਰੋਕ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਨਿਲਾਮੀ ਦੌਰਾਨ ਹੋਏ ਘਟਨਾਕ੍ਰਮ ਸਬੰਧੀ ਰਿਪੋਰਟ ਚੰਡੀਗੜ੍ਹ ਭੇਜ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਨਵਾਂਸ਼ਹਿਰ ਵਿਖੇ ਛੱਪੜ 'ਚ ਡੁੱਬਣ ਕਾਰਨ 12 ਸਾਲਾ ਬੱਚੇ ਦੀ ਮੌਤ, ਚਾਰ ਭੈਣਾਂ ਦਾ ਸੀ ਇਕਲੌਤਾ ਭਰਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਵੀਡੀਓ ਵਾਇਰਲ ਹੋਣ ਮਗਰੋਂ ‘ਖਾਕੀ’ ’ਤੇ ਡਿੱਗੀ ਗਾਜ਼, 5 ਪੁਲਸ ਇੰਸਪੈਕਟਰਾਂ ਖ਼ਿਲਾਫ਼ ਸਖ਼ਤ ਐਕਸ਼ਨ
NEXT STORY