ਚੰਡੀਗੜ੍ਹ : ਪੰਜਾਬ 'ਚ ਅਧਿਆਪਕਾਂ ਦੀਆਂ 80 ਫੀਸਦੀ ਤੋਂ ਜ਼ਿਆਦਾ ਆਸਾਮੀਆਂ ਖਾਲੀ ਪਈਆਂ ਹਨ। 'ਜ਼ਿਲਾ ਸਿੱਖਿਆ ਤੇ ਸਿਖਲਾਈ ਸੰਸਥਾਨਾਂ' 'ਚ ਤਾਂ ਹਾਲਾਤ ਹੋਰ ਵੀ ਖਰਾਬ ਹਨ ਕਿਉਂਕਿ ਉੱਥੇ ਅਧਿਆਪਕਾਂ ਦੀਆਂ 5 ਸੀਟਾਂ 'ਚੋਂ 4 ਮਤਲਬ ਕਿ 82 ਫੀਸਦੀ ਖਾਲੀ ਪਈਆਂ ਹਨ, ਜਦੋਂ ਕਿ 'ਸਟੇਟ ਕੌਂਸਲ ਆਫ ਐਜੂਕੇਸ਼ਨਲ ਰੀਸਰਚ ਐਂਡ ਟ੍ਰੇਨਿੰਗ' 'ਚ ਇਹ ਕਮੀ 55 ਫੀਸਦੀ ਹੈ। ਇਹ ਪ੍ਰਗਟਾਵਾ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੀ ਸੰਸਥਾ 'ਐਜੂਕੇਸ਼ਨਲ ਕੰਸਲਟੈਂਟਸ ਆਫ ਇੰਡੀਆ ਲਿਮਟਿਡ' ਵਲੋਂ ਜਾਰੀ ਇਕ ਰਿਪੋਰਟ 'ਚ ਕੀਤਾ ਗਿਆ ਹੈ।
ਰਿਪੋਰਟ ਕੇਂਦਰ ਦੀ ਸੱਮਗਰ ਸਿਖਸ਼ਾ ਅਭਿਆਨ ਦੀ ਸਮੀਖਿਆ ਲਈ ਤਿਆਰ ਕੀਤੀ ਗਈ ਸੀ। ਪੰਜਾਬ ਦੇ 17 ਜ਼ਿਲਿਆਂ ਦੇ ਸਿੱਖਿਆ ਤੇ ਸਿਖਲਾਈ ਸੰਸਥਾਨਾਂ ਨੂੰ ਸਰਕਾਰੀ ਹਦਾਇਤਾਂ ਮੁਤਾਬਕ 525 ਅਧਿਆਪਕਾਂ ਦੀ ਲੋੜ ਹੈ ਪਰ ਸਕੂਲ ਸਿੱਖਿਆ ਵਿਭਾਗ ਨੇ 264 ਆਸਾਮੀਆਂ ਨੂੰ ਮਨਜ਼ੂਰੀ ਦਿੱਤੀ ਹੋਈ ਹੈ ਪਰ ਇਨ੍ਹਾਂ ਜ਼ਿਲਾ ਪੱਧਰੀ ਸੰਸਥਾਨਾਂ 'ਚ ਸਿਰਫ 76 ਅਧਿਆਪਕ ਹੀ ਇਸ ਵੇਲੇ ਕੰਮ ਕਰ ਰਹੇ ਹਨ ਅਤੇ ਬਾਕੀ ਦੀਆਂ 349 ਆਸਾਮੀਆਂ ਖਾਲੀ ਪਈਆਂ ਹਨ। ਪੰਜਾਬ ਦੇ ਸਰਕਾਰੀ ਸੈਕੰਡਰੀ ਸਕੂਲਾਂ 'ਚ ਇਸ ਵੇਲੇ ਕੁੱਲ 29,187 ਅਧਿਆਪਕ ਹਨ, ਜਿਨ੍ਹਾਂ 'ਚੋਂ 21 ਫੀਸਦੀ ਮਤਲਬ ਕਿ 6527 ਅਧਿਆਪਕ ਅਨਟ੍ਰੇਂਡ ਭਾਵ ਸਿਖਲਾਈ ਵਿਹੂਣੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅਧਿਆਪਕਾਂ ਦੀ ਘਾਟ ਦੇ ਬਾਵਜੂਦ ਆਮ ਕੰਮਕਾਜ 'ਤੇ ਇਸ ਦਾ ਕੋਈ ਮਾੜਾ ਅਸਰ ਨਹੀਂ ਪੈ ਰਿਹਾ।
ਇਕ ਅਜਿਹਾ ਹਪਸਤਾਲ ਜੋ ਡਿਲੀਵਰੀ ਤੋਂ ਬਾਅਦ ਔਰਤਾਂ ਨੂੰ ਦੇ ਰਿਹੈ ਗਿਫਟ
NEXT STORY