ਜਲੰਧਰ (ਅਨਿਲ ਪਾਹਵਾ)– ਦੇਸ਼ ਭਰ ’ਚ ਲੋਕ ਸਭਾ ਚੋਣਾਂ 2024 ਦਾ ਬਿਗਲ ਵੱਜ ਗਿਆ ਹੈ। ਲੋਕ ਸਭਾ ਚੋਣਾਂ 19 ਅਪ੍ਰੈਲ ਤੋਂ 7 ਪੜਾਵਾਂ ’ਚ ਹੋਣ ਜਾ ਰਹੀਆਂ ਹਨ। ਪੰਜਾਬ ’ਚ 7ਵੇਂ ਤੇ ਆਖਰੀ ਪੜਾਅ ’ਚ 1 ਜੂਨ ਨੂੰ ਚੋਣਾਂ ਹੋਣਗੀਆਂ। ਅਜਿਹੇ ’ਚ ਸਕੂਲਾਂ ਦੀਆਂ ਛੁੱਟੀਆਂ ਤੇ ਘੁੰਮਣ ਦੀਆਂ ਯੋਜਨਾਵਾਂ ਦਾ ਚੋਣਾਂ ’ਤੇ ਸਿੱਧਾ ਅਸਰ ਪੈ ਸਕਦਾ ਹੈ।
ਆਮ ਤੌਰ ’ਤੇ ਪੰਜਾਬ ’ਚ ਮਈ ਤੇ ਜੂਨ ਦੇ ਮਹੀਨਿਆਂ ’ਚ ਸਖ਼ਤ ਗਰਮੀ ਹੁੰਦੀ ਹੈ ਤੇ ਤਾਪਮਾਨ 48 ਡਿਗਰੀ ਤੱਕ ਪਹੁੰਚ ਜਾਂਦਾ ਹੈ। ਪੰਜਾਬ ’ਚ 1 ਜੂਨ ਨੂੰ ਚੋਣਾਂ ਹੋਣੀਆਂ ਹਨ ਤੇ ਪੰਜਾਬ ਦੇ ਜ਼ਿਆਦਾਤਰ ਸਕੂਲਾਂ ’ਚ ਮਈ ਦੇ ਆਖਰੀ ਹਫ਼ਤੇ ਛੁੱਟੀਆਂ ਹੁੰਦੀਆਂ ਹਨ।
ਇਹ ਖ਼ਬਰ ਵੀ ਪੜ੍ਹੋ : 5911 ’ਤੇ ਹੋਵੇਗੀ ਨਿੱਕੇ ਸਿੱਧੂ ਦੀ ਹਵੇਲੀ ’ਚ ਐਂਟਰੀ, ਪਰਿਵਾਰ ਨੇ ਸ਼ਿੰਗਾਰ ਲਏ ਟਰੈਕਟਰ, ਦੇਖੋ ਵੀਡੀਓ
ਅਜਿਹੇ ’ਚ ਸੰਭਾਵਨਾ ਹੈ ਕਿ ਚੋਣਾਂ ਆਉਣ ਤੱਕ ਬਹੁਤ ਸਾਰੇ ਲੋਕ ਜਾਂ ਤਾਂ ਆਪਣੇ ਬੱਚਿਆਂ ਨਾਲ ਛੁੱਟੀਆਂ ਮਨਾਉਣ ਦੂਜੇ ਸੂਬਿਆਂ ’ਚ ਚਲੇ ਗਏ ਹੋਣਗੇ ਜਾਂ ਫਿਰ ਵਿਦੇਸ਼ ਯਾਤਰਾ ’ਤੇ ਚਲੇ ਜਾਣਗੇ। ਅਕਸਰ ਲੋਕਾਂ ਨੇ ਬੱਚਿਆਂ ਨਾਲ ਛੁੱਟੀਆਂ ਬਿਤਾਉਣ ਦੀ ਯੋਜਨਾ ਬਣਾਈ ਹੁੰਦੀ ਹੈ।
ਲੋਕ ਅਕਸਰ ਕਈ ਮਹੀਨੇ ਪਹਿਲਾਂ ਜਹਾਜ਼ ਦੀਆਂ ਟਿਕਟਾਂ ਬੁੱਕ ਕਰਵਾ ਲੈਂਦੇ ਹਨ। ਅਜਿਹੇ ’ਚ ਸੰਭਾਵਨਾ ਹੈ ਕਿ ਪੰਜਾਬ ਦੇ ਬਹੁਤ ਸਾਰੇ ਲੋਕ ਇਸ ਵਾਰ ਚੋਣਾਂ ’ਚ ਵੋਟ ਨਹੀਂ ਪਾ ਸਕਣਗੇ ਕਿਉਂਕਿ ਉਹ ਆਪੋ-ਆਪਣੇ ਵੋਟਿੰਗ ਖ਼ੇਤਰ ’ਚ ਨਹੀਂ ਹੋਣਗੇ। ਇਸ ਤੋਂ ਇਲਾਵਾ 1 ਜੂਨ ਨੂੰ ਉਂਝ ਵੀ ਸ਼ਨੀਵਾਰ ਹੈ ਤੇ ਜ਼ਿਆਦਾਤਰ ਲੋਕ ਵੀਕੈਂਡ ਦਾ ਫ਼ਾਇਦਾ ਉਠਾ ਕੇ ਸੈਰ ਲਈ ਨਿਕਲਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
5911 ’ਤੇ ਹੋਵੇਗੀ ਨਿੱਕੇ ਸਿੱਧੂ ਦੀ ਹਵੇਲੀ ’ਚ ਐਂਟਰੀ, ਪਰਿਵਾਰ ਨੇ ਸ਼ਿੰਗਾਰ ਲਏ ਟਰੈਕਟਰ, ਦੇਖੋ ਵੀਡੀਓ
NEXT STORY