ਅੰਮ੍ਰਿਤਸਰ (ਦਲਜੀਤ) - ਕੋਰੋਨਾ ਮਹਾਮਾਰੀ ’ਚ ਵੈਕਸੀਨ ਦਾ ਸਟਾਕ ਖ਼ਤਮ ਹੋਣ ਕਾਰਨ ਜ਼ਿਲ੍ਹੇ ’ਚ ਹਾਹਾਕਾਰ ਮਚ ਗਈ ਹੈ। ਫਿਲਹਾਲ ਜ਼ਿਲ੍ਹੇ ’ਚ ਸ਼ਨੀਵਾਰ ਨੂੰ 50-50 ਵੈਕਸੀਨ ਦੀ ਡੋਜ਼ ਆਉਣ ਦੀ ਸੰਭਾਵਨਾ ਹੈ। ਸਿਹਤ ਵਿਭਾਗ ਨੇ ਦਾਅਵਾ ਕੀਤਾ ਹੈ ਕਿ ਜ਼ਿਲ੍ਹੇ ਦੇ 210 ਸਰਕਾਰੀ ਕੇਂਦਰਾਂ ’ਤੇ ਟੀਕਾਕਰਨ ਕੀਤਾ ਜਾਵੇਗਾ। ਇਸ ਦੇ ਇਲਾਵਾ ਵੀਰਵਾਰ ਨੂੰ 37 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦੋਂਕਿ 2 ਮਰੀਜ਼ਾਂ ਦੀ ਮੌਤ ਹੋਈ ਹੈ।
ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ 'ਚ ਵਾਪਰਿਆ ਭਿਆਨਕ ਹਾਦਸਾ : 3 ਸਾਲ ਦੀ ਬੱਚੀ ਸਣੇ ਇੱਕੋ ਪਰਿਵਾਰ ਦੇ 5 ਜੀਆਂ ਦੀ ਮੌਤ (ਤਸਵੀਰਾਂ)
ਜਾਣਕਾਰੀ ਅਨੁਸਾਰ ਜ਼ਿਲ੍ਹੇ ’ਚ ਵੈਕਸੀਨ ਸੰਕਟ ਗਹਿਰਾ ਗਿਆ ਹੈ। ਜ਼ਿਲ੍ਹੇ ਦੇ ਦੋ ਪ੍ਰਮੁੱਖ ਗਰੂ ਨਾਨਕ ਦੇਵ ਹਸਪਤਾਲ ਅਤੇ ਸਿਵਲ ਹਸਪਤਾਲ ’ਚ ਵੈਕਸੀਨ ਨਹੀਂ ਲਗਾਈ ਗਈ, ਉਥੇ ਦਿਹਾਤੀ ਖੇਤਰਾਂ ’ਚ ਟੀਕਾਕਰਨ ਪੂਰੀ ਤਰ੍ਹਾਂ ਪ੍ਰਭਾਵਿਤ ਰਿਹਾ। ਜ਼ਿਲ੍ਹੇ ’ਚ ਵੈਕਸੀਨ ਪੂਰੀ ਤਰ੍ਹਾਂ ਖ਼ਤਮ ਹੋ ਚੁੱਕੀ ਹੈ। ਹੁਣ ਵਿਭਾਗ ਕੋਲ ਕੋਵਿਸ਼ੀਲਡ ਅਤੇ ਕੋਵੈਕਸੀਨ ਦੋਵੇਂ ਖ਼ਤਮ ਹੋ ਚੁੱਕੀ ਹੈ। ਸੰਭਾਵਨਾ ਹੈ ਕਿ ਸ਼ੁੱਕਰਵਾਰ ਤੱਕ ਵੈਕਸੀਨ ਆਵੇਗੀ, ਜੋ ਸ਼ਨੀਵਾਰ ਨੂੰ ਸਰਕਾਰੀ ਕੇਂਦਰਾਂ ’ਤੇ ਲੋਕਾਂ ਨੂੰ ਲਗਾਈ ਜਾਵੇਗੀ। ਵੈਕਸੀਨ ਨਾ ਹੋਣ ਦੀ ਵਜ੍ਹਾ ਨਾਲ ਲੋਕ ਨਿਰਾਸ਼ ਹੋ ਕੇ ਮੁੜ ਰਹੇ ਹਨ।
ਪੜ੍ਹੋ ਇਹ ਵੀ ਖ਼ਬਰ - 8 ਸਾਲਾ ਬੱਚੇ ਦੇ ਸਿਰ 'ਤੇ ਇੱਟ ਮਾਰ ਕਤਲ ਕਰਨ ਮਗਰੋਂ ਛੱਪੜ ’ਚ ਸੁੱਟੀ ਸੀ ਲਾਸ਼, ਮਾਮਲੇ 'ਚ ਦੋ ਦੋਸਤ ਗ੍ਰਿਫ਼ਤਾਰ
ਅੰਮ੍ਰਿਤਸਰ ’ਚ ਟੀਕਾਕਰਨ ਦੇ ਪ੍ਰਤੀ ਲੋਕਾਂ ਦਾ ਉਤਸ਼ਾਹ ਤੇਜ਼ੀ ਨਾਲ ਵਧਿਆ ਹੈ ਤੇ ਵੈਕਸੀਨ ਦੀ ਘਾਟ ਖਟਕ ਰਹੀ ਹੈ। ਚਾਰ ਦਿਨਾਂ ’ਚ 10524 ਲੋਕਾਂ ਦਾ ਟੀਕਾਕਰਨ ਹੋ ਸਕਿਆ ਹੈ। ਸਿਵਲ ਸਰਜਨ ਦਫ਼ਤਰ ਵਲੋਂ ਨਿੱਤ 20 ਹਜ਼ਾਰ ਟੀਕੇ ਲਗਾਉਣ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ। ਇਸ ਅਨੁਪਾਤ ’ਚ ਇਕ ਹਫ਼ਤੇ ’ਚ ਘੱਟ ਤੋਂ ਘੱਟ ਇਕ ਲੱਖ ਲੋਕਾਂ ਨੂੰ ਕਵਰ ਕੀਤਾ ਜਾਣਾ ਹੈ ਤੇ ਵੈਕਸੀਨ ਦੀ ਘਾਟ ਕਾਰਨ ਲਕਸ਼ ਦੂਰ ਦੇ ਢੋਲ ਦੀ ਤਰ੍ਹਾਂ ਹੈ। ਸਿਹਤ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਸ਼ੁੱਕਰਵਾਰ ਦੇਰ ਸ਼ਾਮ ਨੂੰ 50 ਹਜ਼ਾਰ ਦੇ ਕਰੀਬ ਵੈਕਸੀਨ ਦੀ ਡੋਜ਼ ਪੁੱਜੇਗੀ, ਜਿਸ ਨੂੰ 2 ਦਿਨ ’ਚ ਖ਼ਤਮ ਕੀਤਾ ਜਾਣ ਦਾ ਟਾਰਗੇਟ ਰੱਖਿਆ ਗਿਆ ਹੈ।
ਪੜ੍ਹੋ ਇਹ ਵੀ ਖ਼ਬਰ - ਸ਼ਮਸ਼ਾਨਘਾਟ ’ਚ ਸੁੱਤੇ ਦੋ ਵਿਅਕਤੀਆਂ ਦੇ ਕਤਲ ਦੀ ਸੁਲਝੀ ਗੁੱਥੀ, ਕਾਬੂ ਕੀਤੇ ਮੁਲਜ਼ਮ ਨੇ ਕੀਤੇ ਵੱਡੇ ਖ਼ੁਲਾਸੇ
ਉੱਧਰ ਦੂਜੇ ਪਾਸੇ ਕੋਰੋਨਾ ਇਨਫ਼ੈਕਟਿਡ ਦੀ ਦਰ ਫਿਲਹਾਲ ਘੱਟ ਹੈ ਤੇ ਲੋਕਾਂ ਦੀ ਲਾਪ੍ਰਵਾਹੀ ਨਾਲ ਇਹ ਵੱਧ ਸਕਦੀ ਹੈ। ਵੀਰਵਾਰ ਨੂੰ ਜ਼ਿਲ੍ਹੇ ’ਚ 37 ਕੇਸ ਰਿਪੋਰਟ ਹੋਏ ਹਨ, ਜਦੋਂਕਿ ਦੋ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ 18 ਜੂਨ ਨੂੰ ਜ਼ਿਲ੍ਹੇ ’ਚ 47 ਕੇਸ ਮਿਲੇ ਸਨ। ਇਸ ਦੇ ਬਾਅਦ ਕੋਰੋਨਾ ਕੇਸਾਂ ਦੀ ਗਿਣਤੀ ਲਗਾਤਾਰ ਡਿੱਗਦੀ ਚੱਲੀ ਗਈ। ਵੀਰਵਾਰ ਨੂੰ ਜਿਨ੍ਹਾਂ ਮਰੀਜ਼ਾਂ ਦੀ ਮੌਤ ਹੋਈ, ਉਨ੍ਹਾਂ ’ਚ ਰਾਜਾਸਾਂਸੀ ਵਾਸੀ 48 ਸਾਲਾ ਔਰਤ ਅਤੇ ਗੁਰੂ ਅਰਜੁਨ ਦੇਵ ਨਗਰ ਵਾਸੀ 60 ਸਾਲਾ ਜਨਾਨੀ ਸ਼ਾਮਲ ਹਨ। ਸ਼ਨੀਵਾਰ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ 210 ਸਰਕਾਰੀ ਕੇਂਦਰਾਂ ’ਤੇ ਕੋਰੋਨਾ ਵੈਕਸੀਨ ਦੀ ਡੋਜ਼ ਲਗਾਈ ਜਾਵੇਗੀ।
ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ : ਮਲਬਾ ਹਟਾਉਣ ਨੂੰ ਲੈ ਕੇ ਦੋ ਧਿਰਾਂ ’ਚ ਹੋਈ ਖੂਨੀ ਝੜਪ, 55 ਸਾਲਾ ਬਜ਼ੁਰਗ ਦੀ ਮੌਤ
ਇਨ੍ਹਾਂ ’ਚ ਜ਼ਿਲ੍ਹਾ ਪੱਧਰ ਸਿਵਲ ਹਸਪਤਾਲ, ਗੁਰੂ ਨਾਨਕ ਦੇਵ ਹਸਪਤਾਲ, ਰਣਜੀਤ ਐਵੇਨਿਊ ਸੈਟੇਲਾਈਟ ਹਸਪਤਾਲ, ਸਰਕਾਰੀ ਹਸਪਤਾਲ, ਬਾਬਾ ਬਕਾਲਾ ਸਰਕਾਰੀ ਹਸਪਤਾਲ, ਅਜਨਾਲਾ ਸਰਕਾਰੀ ਹਸਪਤਾਲ, ਮਾਨਾਂਵਾਲਾ ਸਰਕਾਰੀ ਹਸਪਤਾਲ, ਵੇਰਕਾ ਸਰਕਾਰੀ ਹਸਪਤਾਲ, ਮਜੀਠਾ ਸਰਕਾਰੀ ਹਸਪਤਾਲ, ਮੇਹਿਤਾ ਆਦਿ ਦੇ ਨਾਮ ਸ਼ਾਮਲ ਹਨ। ਲੋਕ ਸਰਕਾਰੀ ਹਸਪਤਾਲਾਂ ’ਚ ਜਾ ਕੇ ਵੈਕਸੀਨ ਲਗਵਾਉਣ ਸਕਦੇ ਹਨ।
ਪੜ੍ਹੋ ਇਹ ਵੀ ਖ਼ਬਰ - ਬਰਗਾੜੀ ਮੋਰਚਾ ਮੁੜ ਸ਼ੁਰੂ ਕਰਨ ਪੁੱਜੇ ਸਿਮਰਨਜੀਤ ਮਾਨ ਨੂੰ ਪੁਲਸ ਨੇ ਲਿਆ ਹਿਰਾਸਤ ’ਚ
ਇਹ ਰਹੇ ਅੰਕੜੇ
ਕਮਿਊਨਿਟੀ ਤੋਂ ਮਿਲੇ : 21
ਕਾਂਟੈਕਟ ਤੋਂ ਮਿਲੇ : 16
ਵੀਰਵਾਰ ਨੂੰ ਤੰਦਰੁਸਤ ਹੋਏ : 44
ਹੁਣ ਸਰਗਰਮ ਮਾਮਲੇ : 278
ਹੁਣ ਤੱਕ ਇਨਫ਼ੈਕਟਿਡ ਮਿਲੇ : 46778
ਹੁਣ ਤੱਕ ਤੰਦਰੁਸਤ ਹੋਏ : 44933
ਹੁਣ ਤੱਕ ਮੌਤਾਂ : 1567
ਪੜ੍ਹੋ ਇਹ ਵੀ ਖ਼ਬਰ - ਵਿਚੋਲੇ ਨੇ ਰੱਖਿਆ ਅਜਿਹਾ 'ਓਹਲਾ' ਕੇ ਲਾੜੀ ਵਿਆਹੁਣ ਦੀ ਬਜਾਏ ਥਾਣੇ ਪੁੱਜਾ ਲਾੜਾ,ਹੈਰਾਨੀਜਨਕ ਹੈ ਪੂਰਾ ਮਾਮਲਾ
ਪੰਜਾਬ 'ਚ 'ਬਿਜਲੀ' ਨੂੰ ਲੈ ਕੇ ਕੇਜਰੀਵਾਲ ਮਗਰੋਂ ਹੁਣ ਭਾਜਪਾ ਆਗੂ 'ਤਰੁਣ ਚੁੱਘ' ਦਾ ਵੱਡਾ ਐਲਾਨ
NEXT STORY