ਹੁਸ਼ਿਆਰਪੁਰ (ਅਮਰੀਕ ਕੁਮਾਰ)—ਅੱਜ ਪੰਜਾਬ ਬੰਦ ਦੌਰਾਨ ਵਾਲਮੀਕੀ ਭਾਈਚਾਰੇ ਵੱਲੋਂ ਹੁਸ਼ਿਆਰਪੁਰ ਦੇ ਵੱਖ-ਵੱਖ ਹਿੱਸਿਆਂ 'ਚ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪੂਰਾ ਸ਼ਹਿਰ ਸਵੇਰੇ ਤੋਂ ਹੀ ਬੰਦ ਹੈ। ਇਸ ਦੌਰਾਨ ਰਵੀਦਾਸ ਸਭਾਵਾਂ, ਬਹੁਜਨ ਸਮਾਜ ਪਾਰਟੀ 'ਤੇ ਕ੍ਰਿਸ਼ੀਚਨ ਫਰੰਟ ਵੱਲੋਂ ਵੱਡੀ ਪੱਧਰ 'ਤੇ ਸ਼ਿਰਕਤ ਕੀਤੀ ਗਈ। ਦੱਸ ਦੇਈਏ ਕਿ ਪਿਛਲੇ ਦਿਨੀਂ ਕਲਰ ਟੀ.ਵੀ. ਚੈਨਲ 'ਤੇ ਚੱਲ ਰਹੇ 'ਰਾਮ ਸੀਆ ਕੇ ਲਵ ਕੁਸ਼' ਸੀਰੀਅਲ 'ਚ ਭਗਵਾਨ ਵਾਲਮੀਕ ਜੀ ਦੇ ਚਰਿੱਤਰ ਨੂੰ ਤੋੜ ਮਰੋੜ ਕੇ ਪ੍ਰਸਾਰਿਤ ਕਰਨ ਕਾਰਨ ਗੁੱਸੇ 'ਚ ਆਏ ਵਾਲਮੀਕੀ ਭਾਈਚਾਰੇ ਵੱਲੋਂ ਅੱਜ ਪੰਜਾਬ ਬੰਦ ਦੇ ਸੱਦੇ ਦਿੱਤੇ ਗਏ।

ਇਸ ਦੌਰਾਨ ਵਾਲਮੀਕੀ ਭਾਈਚਾਰੇ ਵੱਲੋਂ ਚਿੰਟੂ ਹੰਸ ਨੇ ਦੱਸਿਆ ਕਿ ਕਲਰ ਟੀ. ਵੀ. ਚੈਨਲ ਸੀਰੀਅਲ 'ਚੋਂ ਜੋ ਗਲਤ ਦਿਖਾਇਆ ਗਿਆ ਹੈ, ਉਸ ਨਾਲ ਵਾਲਮੀਕੀ ਭਾਈਚਾਰੇ ਦੀ ਆਸਥਾ ਨੂੰ ਡੂੰਘੀ ਸੱਟ ਵੱਜੀ ਹੈ, ਜਿਸ ਕਾਰਨ ਅੱਜ ਸਾਰਾ ਸਮਾਜ ਸੜਕਾਂ 'ਤੇ ਉਤਰ ਆਇਆ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਹ ਚੈਨਲ 125 ਦੇਸ਼ਾਂ 'ਚ ਚੱਲਦਾ ਹੈ ਅਤੇ ਇਹ ਸੀਰੀਅਲ ਦਾ ਪ੍ਰਸਾਰਣ ਪੰਜਾਬ ਸਮੇਤ ਪੂਰੇ ਭਾਰਤ 'ਚ ਹੁੰਦਾ ਹੈ, ਜਿਸ ਨੂੰ ਹੁਣ ਬੰਦ ਕਰਵਾਉਣ ਦੀ ਮੰਗ ਵੀ ਕੀਤੀ ਜਾ ਰਹੀ ਹੈ।
ਪੱਗ ਨਾਲ ਅਨਜਾਣ ਦੀ ਜਾਨ ਬਚਾਉਣ 'ਤੇ ਸਿੱਖ ਦਾ ਕੈਨੇਡਾ 'ਚ ਸਨਮਾਨ
NEXT STORY