ਜ਼ੀਰਾ, (ਗੁਰਮੇਲ ਸੇਖਵਾਂ)- 2 ਤੋਂ 13 ਜੂਨ 2022 ਤੱਕ ਪੰਚਕੂਲਾ ਹਰਿਆਣਾ ਵਿਖੇ ਕਰਾਈ ਗਈ ‘‘ਖੇਲੋ ਇੰਡੀਆ ਯੂਥ ਗੇਮਸ 2021’’ ਵਿੱਚ ਪੰਜਾਬ ਅਤੇ ਵੱਖ ਵੱਖ ਰਾਜਾਂ ਦੇ ਖਿਡਾਰੀਆਂ ਨੇ ਵੱਖ ਵੱਖ ਖੇਡਾਂ ਵਿੱਚ ਹਿੱਸਾ ਲਿਆ। ਪੰਜਾਬ ਅਤੇ ਵਿਰਾਸਤ ਏ ਕੌਮ ਫਾਉਂਡੇਸ਼ਨ ਅਤੇ ਅਕੈਡਮੀ ਜ਼ੀਰਾ ਦੀ ਵਿਦਿਆਰਥਣ ਵੀਰਪਾਲ ਕੌਰ ਨੇ ਗਤਕਾ 'ਚ ਫਰੀ ਸੋਟੀ ਇਵੈਂਟ ਵਿਚ ਪੂਰੀ ਮਿਹਨਤ ਨਾਲ ਪੰਜਾਬ ਦੀ ਝੋਲੀ ਚ ਗੋਲਡ ਮੈਡਲ ਪਾ ਕੇ ਆਪਣੇ ਪਿੰਡ ਬੰਡਾਲਾ, ਪਰਿਵਾਰ ਅਤੇ ਅਕੈਡਮੀ ਦਾ ਨਾਂ ਰੌਸ਼ਨ ਕੀਤਾ। ਜਦਕਿ ਵਿਰਾਸਤ ਏ ਕੌਮ ਅਕੈਡਮੀ ਦੀ ਬੇਟੀ ਕਰਮਦੀਪ ਕੌਰ ਨੇ ਖੇਲੋ ਇੰਡਿਆ ਵਿਚ ਪਹਿਲੀ ਪੰਜਾਬ ਦੀ ਨੌਜਵਾਨ ਲੜਕੀ ਵਜੋਂ ਕੋਚ ਦੀ ਭੂਮਿਕਾ ਨਿਭਾਈ, ਦੇ ਵਾਪਸ ਆਉਂਣ ਤੇ ਵਿਰਾਸਤ ਏ ਕੌਮ ਅਕੈਡਮੀ ਦੇ ਚੇਅਰਮੈਨ ਉਸਤਾਦ ਭਾਈ ਸੁਖਵਿੰਦਰ ਸਿੰਘ ਵੱਲੋਂ ਬੱਚਿਆਂ ਨੂੰ ਸਰੋਪੇ ਭੇਟ ਕੀਤੇ ਗਏ।
ਲੜਕੀਆਂ ਅਤੇ ਅਕੈਡਮੀ ਦੇ ਕੋ-ਆਰਡੀਨੇਟਰ ਮਨਜੀਤ ਸਿੰਘ ਭੁੱਲਰ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵੀਰਪਾਲ ਕੌਰ ਅਤੇ ਕਰਮਦੀਪ ਕੌਰ ਨੇ ਦੱਸਿਆ ਕਿ ਇਸ ਸਫ਼ਰ ਵਿਚ ਓਹਨਾ ਦੀ ਅਕੈਡਮੀ ਅਤੇ ਉਨ੍ਹਾਂ ਦੇ ਚਾਚਾ ਜੀ ਨੇ ਅਤੇ ਕੋਚ ਨੇ ਅਕੈਡਮੀ ਅਤੇ ਵੱਖ ਵੱਖ ਜਗਾ ਗੁਰੂਹਰਸਹਾਏ ਆਦਿ ਵਿਖੇ ਜਾ ਕੇ ਖੁਦ ਮਿਹਨਤ ਕਰਾਈ ਅਤੇ ਖੇਲੋ ਇੰਡਿਆ ਚ ਗੋਲਡ ਲਿਆਉਣ ਦੇ ਕਾਬਿਲ ਕੀਤਾ। ਜ਼ੀਰਾ ਸ਼ਹਿਰ ਪਹੁੰਚਣ’ਤੇ ਜ਼ੀਰਾ ਸ਼ਹਿਰ ਵਾਸੀਆਂ ਅਤੇ ਸਮੂਹ ਵਿਰਾਸਤ ਏ ਕੌਮ ਟੀਮ ਸੁਖਵਿੰਦਰ ਸਿੰਘ ਜਗਰੂਪ ਕੌਰ, ਅਜੀਤ, ਰਣਜੀਤ ਸਿੰਘ ਦੁਬਈ, ਸੁਖਵੰਤ ਕੌਰ ਅਤੇ ਵਿਰਾਸਤ ਏ ਕੌਮ ਦੇ ਮੈਂਬਰ, ਸਮੁੱਚੀ ਗਤਕਾ ਟੀਮ ਕੁਸ਼ਲ ਦੀਪ ਸਿੰਘ, ਅੰਤਰਪ੍ਰੀਤ ਕੌਰ ਜਾਚਕ, ਪ੍ਰੀਤ ਸਿੰਘ, ਮਹਿਕਦੀਪ ਸਿੰਘ, ਗੁਰਸੇਵਕ ਸਿੰਘ, ਗੁਰਜੀਤ ਸਿੰਘ, ਅਕਾਸ਼ ਦੀਪ ਸਿੰਘ, ਉੱਤਮ ਸਿੰਘ ਅਤੇ ਪਰਿਵਾਰ ਦੇ ਏਐਸਆਈ ਮਨਜੀਤ ਸਿੰਘ ਭੁੱਲਰ, ਮਾਤਾ ਸੁਖਵੰਤ ਕੌਰ, ਨਵਦੀਪ ਕੌਰ, ਰਵਿੰਦਰ ਸਿੰਘ, ਖੁਸ਼ਮਨ ਦੀਪ ਕੌਰ ਵੱਲੋਂ ਬੱਚਿਆਂ ਦਾ ਹਾਰ ਪਾਕੇ ਸਨਮਾਨ ਕੀਤਾ ਗਿਆ।
AAP ਵਿਧਾਇਕਾ ਵੱਲੋਂ DSP ਦੇ ਦਫ਼ਤਰ 'ਚ ਪ੍ਰੋਟੋਕਾਲ ਦੀ ਉਲੰਘਣਾ, ਸੋਸ਼ਲ ਮੀਡੀਆ 'ਤੇ ਕੁਮੈਂਟ ਕਰ ਰਹੇ ਲੋਕ
NEXT STORY