ਗੁਰਦਾਸਪੁਰ (ਗੁਰਪ੍ਰੀਤ)- ਸਵੇਰੇ ਤੜਕਸਾਰ ਸਬਜ਼ੀ ਮੰਡੀ ਜਾਣ ਵਾਲਿਆਂ ਨੂੰ ਤਿੰਨ ਸਪਲੈਂਡਰ ਮੋਟਰਸਾਈਕਲ ਸਵਾਰ ਹਥਿਆਰਬੰਦ ਲੁਟੇਰਿਆਂ ਦਾ ਕਹਿਰ ਝੱਲਣਾ ਪਿਆ । ਇਨ੍ਹਾਂ ਲੁਟੇਰਿਆਂ ਨੇ ਘੱਟੋ-ਘੱਟ ਅੱਠ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਜੋ ਸਬਜ਼ੀ ਮੰਡੀ ਵਿੱਚ ਕੰਮ ਕਰਦੇ ਸਨ। ਇਨ੍ਹਾਂ ਵਿੱਚੋਂ ਦੋ ਸਬਜ਼ੀਆਂ ਦੇ ਆੜ੍ਹਤੀ ਹਨ ਜਦਕਿ ਲੁਟੇਰਿਆਂ ਨੇ ਮਜ਼ਦੂਰ ਦਿਹਾੜੀਦਾਰ, ਰਿਕਸ਼ਾ ਵਾਲੇ ਤੇ ਈ ਰਿਕਸ਼ਾ ਵਾਲੇ ਵੀ ਨਹੀਂ ਬਖਸ਼ੇ ।
ਇਹ ਵੀ ਪੜ੍ਹੋ- ਸਰਪੰਚ ਨੇ ਹੋਟਲ 'ਚ ਕਿਸੇ ਹੋਰ ਨਾਲ ਰੰਗੇ-ਹੱਥੀਂ ਫੜ ਲਈ ਸਰਪੰਚਣੀ, ਤੇ ਫਿਰ...
ਜਾਣਕਾਰੀ ਮੁਤਾਬਕ ਲੁਟੇਰਿਆਂ ਨੇ ਵੱਖ-ਵੱਖ ਲੋਕਾਂ ਕੋਲੋਂ ਹਜ਼ਾਰਾਂ ਰੁਪਏ ਦੀ ਨਕਦੀ, ਤਿੰਨ ਮੋਬਾਈਲ ਲੁੱਟੇ ਹਨ ਤੇ ਨਾਲ ਹੀ ਕਈਆਂ ਨਾਲ ਮਾਰ ਕੁਟਾਈ ਵੀ ਕੀਤੀ ਹੈ, ਜਿਨ੍ਹਾਂ ਵਿੱਚੋਂ ਦੋ ਗੰਭੀਰ ਜ਼ਖ਼ਮੀ ਹਨ ਅਤੇ ਹਸਪਤਾਲ ਵਿੱਚ ਦਾਖ਼ਲ ਹਨ। ਲੁਟੇਰਿਆਂ ਨੇ ਇਕ ਵਿਅਕਤੀ ਦੀ ਲੱਤ ਤੋੜ ਦਿੱਤੀ, ਜੋ ਪਠਾਨਕੋਟ ਹਸਪਤਾਲ ਵਿੱਚ ਦਾਖਲ ਹੈ ਤੇ ਦੂਜੇ ਦੀ ਬਾਂਹ ਤੋੜੀ ਦਿੱਤੀ ਜੋ ਸਿਵਲ ਹਸਪਤਾਲ ਗੁਰਦਾਸਪੁਰ ਵਿੱਚ ਇਲਾਜ ਅਧੀਨ ਹੈ। ਜ਼ਿਆਦਾਤਰ ਘਟਨਾਵਾਂ ਬਰਿਆਰ ਬਾਈਪਾਸ ਸਥਿਤ ਸੂਏ ਦੇ ਨੇੜੇ ਵਾਪਰੀਆਂ ਹਨ। ਲੁਟੇਰਿਆਂ ਵਲੋਂ ਕੁਲਵਿੰਦਰ ਭੱਟੀ ਕੋਲੋਂ 5000 ਰੁਪਏ ਤੇ ਮੋਬਾਇਲ, ਈ ਰਿਕਸ਼ਾ ਵਾਲੇ ਤਰਸੇਮ ਲਾਲ ਕੋਲੋਂ ਮੋਬਾਇਲ ਤੇ ਨਕਦੀ ਖੋਹੀ ਗਈ ਅਤੇ ਇਸਦੀ ਮਾਰ-ਕੁਟਾਈ ਕਰਦਿਆਂ ਬਾਂਹ ਤੋੜੀ ਦਿੱਤੀ, ਜਦਕਿ ਸਟੈਨੋ ਦੇ ਤੌਰ 'ਤੇ ਕੋਰਟ ਤੋਂ ਰਿਟਾਇਰ ਹੋਏ ਸਰਦਾਰੀ ਲਾਲ ਨਾਲ ਲੁੱਟ-ਖੋਹ ਕਰਦਿਆਂ ਮਾਰਕੁਟਾਈ ਕੀਤੀ ਅਤੇ ਉਸ ਦੀ ਵੀ ਲੱਤ ਤੋੜ ਦਿੱਤੀ ਗਈ, ਜੋ ਪਠਾਨਕੋਟ ਦੇ ਹਸਪਤਾਲ 'ਚ ਦਾਖ਼ਲ ਹੈ।
ਇਹ ਵੀ ਪੜ੍ਹੋ- ਭਿਆਨਕ ਹਾਦਸੇ ਨੇ ਪੁਆਏ ਵੈਣ, ਇੱਟਾਂ ਵਾਲੀ ਟਰਾਲੀ ਨੇ ਪਤੀ-ਪਤਨੀ ਨੂੰ ਦਰੜਿਆ, ਮੌਕੇ 'ਤੇ ਦੋਵਾਂ ਦੀ ਮੌਤ
ਲੁਟੇਰਿਆਂ ਵੱਲੋਂ ਨਰੇਸ਼ ਕੁਮਾਰ ਨਾਮਕ ਸਬਜ਼ੀ ਮੰਡੀ ਦੇ ਮਜ਼ਦੂਰ ਕੋਲ ਕੁਝ ਨਾ ਮਿਲਣ 'ਤੇ ਉਸ ਨਾਲ ਬੁਰੀ ਤਰ੍ਹਾਂ ਨਾਲ ਮਾਰ-ਕੁਟਾਈ ਕੀਤੀ ਗਈ, ਜਿਸ ਕਾਰਨ ਉਹ ਅਜੇ ਵੀ ਸਹਿਮਿਆ ਹੋਇਆ ਹੈ। ਇਨ੍ਹਾਂ ਤੋਂ ਇਲਾਵਾ ਕੰਤ ਕੁਮਾਰ ਨਾਮ ਦੇ ਸਬਜ਼ੀ ਮੰਡੀ ਦੇ ਮਜ਼ਦੂਰ ਕੋਲੋਂ 1600 ਰੁਪਏ ਖੋਹ ਕੇ ਵੀ ਉਸ ਨਾਲ ਮਾਰ-ਕੁਟਾਈ ਕੀਤੀ ਗਈ । ਇਕ ਹੋਰ ਰਿਕਸ਼ਾ ਚਾਲਕ ਕੋਲੋਂ 400 ਰੁਪਏ ਵੀ ਖੋਏ ਗਏ ਹਨ ਜਦ ਕਿ ਸਬਜ਼ੀ ਮੰਡੀ ਵਿੱਚ ਤਾਲੇ ,ਛੁਰੀਆਂ ਵੇਚਣ ਵਾਲੇ ਗਰੀਬ ਵਿਅਕਤੀ ਭੂਟੋ ਦਾ ਥੈਲਾ ਖੋਹ ਕੇ ਲੈ ਗਏ ਜਿਸ ਵਿੱਚ ਬੈਂਕ ਦੀਆਂ ਕਾਪੀਆਂ ਅਤੇ ਕੁਝ ਹੋਰ ਸਮਾਨ ਸੀ। ਜਦਕਿ ਸਬਜ਼ੀ ਮੰਡੀ ਦੇ ਆੜਤੀ ਸਾਈ ਦਸ ਜੋ ਮੋਪਡ ਤੇ ਆ ਰਹੇ ਸੀ, ਨੂੰ ਵੀ ਲੁਟੇਰਿਆਂ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਬਚ ਗਏ। ਦੱਸ ਦਈਏ ਕਿ ਸਬਜ਼ੀ ਮੰਡੀ ਵਿੱਚ ਸਵੇਰੇ ਤੜਕ ਸਾਰ ਹੀ ਕੰਮ ਹੁੰਦਾ ਹੈ ਤੇ ਕਾਫੀ ਲੋਕ ਖਰੀਦਦਾਰੀ ਕਰਨ ਵੀ ਇੱਥੇ ਆਉਂਦੇ ਹਨ। ਘਟਨਾ ਕਾਰਨ ਸਬਜ਼ੀ ਮੰਡੀ ਦੇ ਆੜਤੀ, ਮਜ਼ਦੂਰ ਅਤੇ ਖਰੀਦਦਾਰ ਵੀ ਸਹਿਮੇ ਹੋਏ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਸੰਘਣੀ ਧੁੰਦ ਕਾਰਨ ਵਾਪਰਿਆ ਵੱਡਾ ਹਾਦਸਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੇਪਰਾਂ ਤੋਂ ਪਹਿਲਾਂ ਵਿਦਿਆਰਥੀਆਂ ਲਈ ਹੋ ਗਿਆ ਵੱਡਾ ਐਲਾਨ, ਮਾਪਿਆਂ ਨੂੰ ਵੀ ਮਿਲੀ ਰਾਹਤ
NEXT STORY