ਜਲੰਧਰ : ਤਿਉਹਾਰ ਖਤਮ ਹੁੰਦੇ ਸਾਰ ਹੀ ਫਲਾਂ ਅਤੇ ਸਬਜ਼ੀਆਂ ਦੇ ਭਾਅ ਵੀ ਘਟ ਗਏ ਹਨ। ਤਿਉਹਾਰੀ ਸੀਜ਼ਨ 'ਚ 60-70 ਰੁਪਏ ਕਿੱਲੋ ਵਿਕਣ ਵਾਲੀ ਗੋਭੀ ਇਸ ਸਮੇਂ 10 ਰੁਪਏ ਕਿੱਲੋ ਵਿਕ ਰਹੀ ਹੈ ਅਤੇ ਕਸ਼ਮੀਰੀ ਸੇਬ ਵੀ 35 ਰੁਪਏ ਕਿੱਲੋ ਵਿਕ ਰਿਹਾ ਹੈ। ਇਸ ਦਾ ਕਾਰਨ ਦੂਜੇ ਸੂਬਿਆਂ ਤੋਂ ਆਉਣ ਵਾਲੇ ਫਲ ਅਤੇ ਸਬਜੀਆਂ ਦੀ ਆਮਦ ਵਧ ਜਾਣਾ ਵੀ ਹੈ। ਸਤੰਬਰ-ਅਕਤੂਬਰ ਤਿਉਹਾਰੀ ਸੀਜ਼ਨ ਸੀ ਤਾਂ ਇਸ ਦੌਰਾਨ ਮੌਸਮੀ ਸਬਜੀਆਂ ਦੀ ਮੰਗ ਕਾਫੀ ਜ਼ਿਆਦਾ ਸੀ।
ਇਸ ਤੋਂ ਇਲਾਵਾ ਦੂਜੇ ਸੂਬਿਆਂ 'ਚ ਬਰਸਾਤ ਅਤੇ ਹੜ੍ਹਾਂ ਕਾਰਨ ਜਲੰਧਰ 'ਚ ਫਲ-ਸਬਜੀਆਂ ਦੇ ਰੇਟ ਕਾਫੀ ਵਧ ਗਏ ਸਨ। ਉਦੋਂ ਟਮਾਟਰ 70 ਤਾਂ ਪਿਆਜ 80 ਰੁਪਏ ਕਿੱਲੋ ਦੇ ਆਸ-ਪਾਸ ਵਿਕਿਆ ਪਰ ਹੁਣ ਭਾਅ ਇਕ ਦਮ ਹੇਠਾਂ ਆ ਗਏ ਹਨ। ਮਕਸੂਦਾਂ ਸਬਜੀ ਮੰਡੀ ਦੇ ਆੜ੍ਹਤੀ ਮੁਤਾਬਕ ਤਕਰੀਬਨ ਸਾਰੀਆਂ ਸਬਜੀਆਂ ਦੀ ਆਮਦ ਵਧ ਗਈ ਹੈ। ਇਸ ਕਾਰਨ ਰਸੋਈ ਦਾ ਬਜਟ ਕਾਬੂ 'ਚ ਆ ਗਿਆ ਹੈ। ਸਿਰਫ 5 ਦਿਨ ਪਹਿਲਾਂ 70 ਰੁਪਏ ਕਿੱਲੋ ਵਿਕਣ ਵਾਲੀ ਗੋਭੀ ਹੁਣ ਕਰੀਬ 10 ਤੋਂ 20 ਰੁਪਏ ਕਿੱਲੋ ਵਿਕ ਰਹੀ ਹੈ। ਇਸੇ ਤਰ੍ਹਾਂ ਕਸ਼ਮੀਰੀ ਸੇਬ ਥੋਕ 'ਚ 60 ਤੋਂ ਕਰੀਬ 30 ਰੁਪਏ ਪ੍ਰਤੀ ਕਿੱਲੋ ਚ ਵਿਕ ਰਿਹਾ ਹੈ।
ਨਾਭਾ : 'ਉਮਰ ਕੈਦੀ' ਨਾਲ ਵਿਆਹ ਕਰਵਾਉਣ ਲਈ ਜੇਲ ਪੁੱਜੀ ਲਾੜੀ (ਵੀਡੀਓ)
NEXT STORY