ਬਠਿੰਡਾ : ਪੰਜਾਬ ਵਿਚ ਤੇਜ਼ ਰਫ਼ਤਾਰ ਕਾਰਣ ਰੋਜ਼ਾਨਾ ਵਾਪਰ ਰਹੇ ਹਾਦਸਿਆਂ ਨੂੰ ਰੋਕਣ ਲਈ ਪੰਜਾਬ ਪੁਲਸ ਨੇ ਸਖ਼ਤੀ ਕੀਤੀ ਹੈ। ਜਿਸ ਦੇ ਤਹਿਤ ਬਠਿੰਡਾ ਪੁਲਸ ਵਲੋਂ ਅੱਜ ਮੁੱਖ ਸੜਕਾਂ "ਤੇ ਨਾਕਾਬੰਦੀ ਕੀਤੀ ਗਈ। ਟ੍ਰੈਫਿਕ ਪੁਲਸ ਵੱਲੋਂ ਜ਼ਿਲ੍ਹੇ ਦੀਆਂ ਮੁੱਖ ਸੜਕਾਂ 'ਤੇ ਲੇਜ਼ਰ ਸਪੀਡ ਲਿਡਾਰ (LASER SPEED LIDHAR) ਦੀ ਮਦਦ ਨਾਲ ਸਪੀਡ ਨਿਗਰਾਨੀ ਮੁਹਿੰਮ ਚਲਾਈ ਗਈ ਹੈ। ਇਸ ਵਿਚ ਸੜਕ 'ਤੇ ਇਕ ਮਸ਼ੀਨ ਰਾਹੀਂ ਦੂਰੀ ਤੋਂ ਆਉਣ ਵਾਲੇ ਵਾਹਨਾਂ ਦੀ ਸਪੀਡ ਦਾ ਪਤਾ ਲੱਗੇਗਾ। ਜੇਕਰ ਵਾਹਨ ਦੀ ਰਫ਼ਤਾਰ ਤੈਅ ਤਾਪਦੰਡਾਂ ਤੋਂ ਵੱਧ ਪਾਈ ਜਾਂਦੀ ਹੈ ਤਾਂ ਪੁਲਸ ਵਲੋਂ ਉਕਤ ਵਾਹਨਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਅੱਜ ਦੀ ਕਾਰਵਾਈ ਦੌਰਾਨ ਪੁਲਸ ਵੱਲੋਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਵੀ ਕੱਟੇ ਗਏ।
ਇਹ ਵੀ ਪੜ੍ਹੋ : ਪੰਜਾਬ ਲਈ ਵੱਡੇ ਖ਼ਤਰੇ ਦੀ ਘੰਟੀ, ਹੈਰਾਨ ਕਰ ਦੇਣ ਵਾਲੀ ਰਿਪੋਰਟ ਆਈ ਸਾਹਮਣੇ
ਇਸ ਮੁਹਿੰਮ ਦੀ ਅਗਵਾਈ ਡੀ.ਐੱਸ.ਪੀ ਟ੍ਰੈਫਿਕ ਅਤੇ ਇੰਚਾਰਜ ਟ੍ਰੈਫਿਕ ਪੁਲਸ ਬਠਿੰਡਾ ਵੱਲੋਂ ਕੀਤੀ ਗਈ ਹੈ ਜਿਸ ਵਿਚ ਤੇਜ਼ ਰਫਤਾਰ ਨਾਲ ਆਉਣ ਵਾਲੇ ਵਾਹਨਾਂ ਦੀ ਸਪੀਡ ਨੂੰ ਕਾਫੀ ਦੂਰੀ ਤੋਂ ਹੀ ਜਾਂਚ ਲਿਆ ਜਾਵੇਗਾ ਅਤੇ ਜੇਕਰ ਸਪੀਡ ਲੋੜ ਤੋਂ ਵੱਧ ਪਾਈ ਗਈ ਤਾਂ ਡਰਾਇਵਰ ਨੂੰ ਕਿਸੇ ਕੀਮਤ "ਤੇ ਬਖਸ਼ਿਆ ਨਹੀਂ ਜਾਵੇਗਾ। ਪੁਲਸ ਨੇ ਵਾਹਨ ਚਾਲਕਾਂ ਨੂੰ ਵਾਹਨ ਸਾਵਧਾਨੀ ਅਤੇ ਹੌਲੀ ਚਲਾਉਣ ਦੀ ਅਪੀਲ ਕੀਤੀ ਹੈ ਨਾਲ ਹੀ ਆਖਿਆ ਹੈ ਕਿ ਰਫ਼ਤਾਰ ਮੌਤ ਦਾ ਰਾਹ ਵੀ ਬਣ ਸਕਦੀ ਹੈ। ਲਿਹਾਜ਼ਾ ਵਾਹਨ ਚਲਾਉਂਦੇ ਸਮੇਂ ਬੇਹੱਦ ਸਾਵਧਾਨੀ ਵਰਤੀ ਜਾਵੇ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਕੀਤੀਆਂ ਬਦਲੀਆਂ, ਦੇਖੋ ਪੂਰੀ ਸੂਚੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ ਰੂਹ ਕੰਬਾਊ ਵਾਰਦਾਤ! ਕਤਲ ਕਰਕੇ ਸੜਕ ਵਿਚਕਾਰ ਸੁੱਟੀ ਨੌਜਵਾਨ ਦੀ ਲਾਸ਼
NEXT STORY