ਚੰਡੀਗੜ੍ਹ (ਅੰਕੁਰ) - ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗਤੀਸ਼ੀਲ ਤੇ ਦੂਰਦਰਸ਼ੀ ਅਗਵਾਈ ਹੇਠ ਮਿਲਕਫੈੱਡ ਕੋਆਪਰੇਟਿਵ ਦੇ ਪ੍ਰਮੁੱਖ ਬ੍ਰਾਂਡ ਵੇਰਕਾ ਨੇ ਬੁੱਧਵਾਰ ਨੂੰ ਆਪਣਾ ਨਵੀਨਤਮ ਉਤਪਾਦ ਵੇਰਕਾ ਹਾਈ ਪ੍ਰੋਟੀਨ ਪ੍ਰੋਬਾਇਓਟਿਕ ਦਹੀਂ ਲਾਂਚ ਕੀਤਾ ਹੈ।
ਇਸ ਨਵੇਂ ਉਤਪਾਦ ਨੂੰ ਜਾਰੀ ਕਰਦਿਆਂ ਪੰਜਾਬ ਮਿਲਕਫੈੱਡ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਇਹ ਉਤਪਾਦ ਕਿਫ਼ਾਇਤੀ ਕੀਮਤ ’ਤੇ ਉੱਚ ਪ੍ਰੋਟੀਨ ਅਤੇ ਪ੍ਰੋਬਾਇਓਟਿਕ ਗੁਣਾਂ ਦਾ ਵਿਲੱਖਣ ਸੁਮੇਲ ਹੈ। ਮੁੱਖ ਮੰਤਰੀ ਦੀ ਯੋਗ ਅਗਵਾਈ ਹੇਠ ਪੰਜਾਬ ਦਾ ਸਹਿਕਾਰੀ ਖੇਤਰ ਨਵੀਨਤਾ ਅਤੇ ਖਪਤਕਾਰਾਂ ਦੀ ਭਲਾਈ ਦੇ ਖੇਤਰ ’ਚ ਵਿਸ਼ੇਸ਼ ਤਰੱਕੀ ਕਰ ਰਿਹਾ ਹੈ। ਸ਼ੇਰਗਿੱਲ ਨੇ ਅੱਗੇ ਕਿਹਾ ਕਿ 350 ਗ੍ਰਾਮ ਕੱਪ ਲਈ ਸਿਰਫ਼ 55 ਰੁਪਏ ਦੀ ਕੀਮਤ ’ਤੇ ਵੇਰਕਾ ਦਾ ਹਾਈ ਪ੍ਰੋਟੀਨ ਪ੍ਰੋਬਾਇਓਟਿਕ ਦਹੀਂ ਵਿਗਿਆਨਕ ਤੌਰ ’ਤੇ ਤਿਆਰ ਕੀਤੇ ਪ੍ਰੋਬਾਇਓਟਿਕ ਮਿਸ਼ਰਣ ਦੇ ਨਾਲ ਪ੍ਰਤੀ ਪੈਕ 22 ਗ੍ਰਾਮ ਪ੍ਰੋਟੀਨ ਪ੍ਰਦਾਨ ਕਰਦਾ ਹੈ।
ਇਹ ਉਤਪਾਦ ਮਾਸਪੇਸ਼ੀਆਂ ਦੀ ਮਜ਼ਬੂਤੀ, ਪਾਚਨ ਅਤੇ ਰੋਗ-ਪ੍ਰਤੀਰੋਧਕ ਸ਼ਕਤੀ ’ਚ ਵਾਧਾ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਸ਼ੁਰੂਆਤ ਦੇ ਨਾਲ ਵੇਰਕਾ ਇਕ ਕਿਸਾਨ-ਕੇਂਦ੍ਰਿਤ ਅਤੇ ਖਪਤਕਾਰ-ਭਰੋਸੇਯੋਗ ਬ੍ਰਾਂਡ ਵਜੋਂ ਆਪਣੀ ਸਥਿਤੀ ਨੂੰ ਹੋਰ ਮਜ਼ਬੂਤ ਕਰਕੇ ਭਾਰਤ ’ਚ ਸਿਹਤ-ਸੰਚਾਲਿਤ ਡੇਅਰੀ ਉਤਪਾਦਾਂ ਲਈ ਨਵੇਂ ਮਾਪਦੰਡ ਸਥਾਪਤ ਕੀਤੇ ਹਨ।
ਸੂਰਾਂ 'ਚ ਪਾਈ ਗਈ ਅਫਰੀਕਨ ਫੀਵਰ ਬਿਮਾਰੀ, ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਪਾਬੰਦੀ ਦੇ ਹੁਕਮ ਜਾਰੀ
NEXT STORY