ਲੁਧਿਆਣਾ (ਨਰਿੰਦਰ) : ਲੋਕ ਇਨਸਾਫ ਪਾਰਟੀ ਦੇ ਨੇਤਾ ਸਿਮਰਜੀਤ ਸਿੰਘ ਬੈਂਸ ਨੇ ਅੱਜ ਵੇਰਕਾ ਮਿਲਕ ਪਲਾਂਟ 'ਤੇ ਪਈ ਵਿਜੀਲੈਂਸ ਦੀ ਰੇਡ 'ਤੇ ਸੰਤੁਸ਼ਟੀ ਪ੍ਰਗਟ ਕੀਤੀ ਹੈ। ਸਿਮਰਜੀਤ ਬੈਂਸ ਨੇ ਕਿਹਾ ਹੈ ਕਿ ਸਾਡੇ ਸਿਹਤ ਮੰਤਰੀ ਇਕ ਈਮਾਨਦਾਰ ਨੇਤਾ ਹਨ ਅਤੇ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਉਹ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਾਉਣਗੇ ਤਾਂ ਜੋ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲ ਸਕੇ। ਵੇਰਕਾ ਮਿਲਕ ਪਲਾਂਟ ਮਾਮਲੇ 'ਚ ਖੁਦ 'ਤੇ ਹੋਈ ਐੱਫ. ਆਈ. ਆਰ. ਸਬੰਧੀ ਬੋਲਦਿਆਂ ਸਿਮਰਜੀਤ ਬੈਂਸ ਨੇ ਕਿਹਾ ਕਿ ਜੇਕਰ ਕਿਸੇ ਵਿਧਾਇਕ ਦਾ ਭ੍ਰਿਸ਼ਟਾਚਾਰ ਵਾਲੀ ਥਾਂ 'ਤੇ ਜਾਣਾ ਗੁਨਾਹ ਹੈ ਤਾਂ ਫਿਰ ਸਰਕਾਰ ਨੂੰ ਇਸ ਦੇ ਸਾਫ ਬੋਰਡ ਲਾ ਦੇਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਛਾਪੇ ਤੋਂ ਬਾਅਦ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ ਕਿ ਕਿਵੇਂ ਵੇਰਕਾ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਿਹਾ ਹੈ ਅਤੇ ਲੋਕਾਂ ਨੂੰ ਖਰਾਬ ਦੁੱਧ ਹੀ ਕਾਸਟਿਡ ਸੋਡਾ ਮਿਲਾ ਕੇ ਵੇਚੀ ਜਾ ਰਿਹਾ ਹੈ।
ਕਾਂਗਰਸ ਸਰਕਾਰ ਦੀ 'ਕਹਿਣੀ ਤੇ ਕਰਨੀ' ਵਿਚ ਫਰਕ : ਢੀਂਡਸਾ
NEXT STORY