ਬਠਿੰਡਾ (ਵਰਮਾ) : ਖ਼ੁਰਾਕ ਸਿਵਲ ਸਪਲਾਈਜ਼ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਜ਼ਿਲ੍ਹੇ ਦੇ ਸਾਰੇ ਡਿਪੂ ਹੋਲਡਰਾਂ ਵੱਲੋਂ ਰਾਸ਼ਨ ਕਾਰਡ ਧਾਰਕਾਂ ਦੀ ਈ-ਕੇ. ਵਾਈ. ਸੀ. ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਜ਼ਿਲ੍ਹਾ ਫੂਡ ਤੇ ਸਪਲਾਈ ਕੰਟਰੋਲਰ ਡਾ. ਰਵਿੰਦਰ ਕੌਰ ਨੇ ਸਾਂਝੀ ਕੀਤੀ। ਇਸ ਮੌਕੇ ਉਨ੍ਹਾਂ ਜ਼ਿਲ੍ਹੇ ਦੇ ਰਾਸ਼ਨ ਕਾਰਡ ਧਾਰਕਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਜਿਨ੍ਹਾਂ ਰਾਸ਼ਨ ਕਾਰਡ ਧਾਰਕਾਂ ਵੱਲੋਂ ਹੁਣ ਤੱਕ ਈ-ਕੇ. ਵਾਈ. ਸੀ. ਨਹੀਂ ਕਰਵਾਈ, ਉਹ ਜਲਦ ਤੋਂ ਜਲਦ ਆਪਣੇ ਨੇੜੇ ਪੈਂਦੇ ਕਿਸੇ ਵੀ ਡਿਪੂ ਤੋਂ ਰਾਸ਼ਨ ਕਾਰਡ 'ਚ ਦਰਜ ਆਪਣੇ ਸਾਰੇ ਪਰਿਵਾਰਕ ਮੈਬਰਾਂ ਦੀ ਈ-ਕੇ. ਵਾਈ. ਸੀ. ਕਰਵਾਉਣ, ਨਹੀਂ ਤਾਂ ਉਨ੍ਹਾਂ ਨੂੰ ਰਾਸ਼ਨ ਲੈਣ 'ਚ ਪਰੇਸ਼ਾਨੀ ਆ ਸਕਦੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਇਸ ਹਫ਼ਤੇ ਲਗਾਤਾਰ 3 ਸਰਕਾਰੀ ਛੁੱਟੀਆਂ! ਆ ਗਿਆ ਲੰਬਾ WEEKEND
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਲਾਭਪਾਤਰੀ ਨੂੰ ਈ-ਕੇ. ਵਾਈ. ਸੀ. ਕਰਵਾਉਣ ਸਬੰਧੀ ਕੋਈ ਜਾਣਕਾਰੀ ਜਾਂ ਦਿੱਕਤ ਪੇਸ਼ ਆਵੇ ਤਾਂ ਉਹ ਬੱਲੂਆਣਾ, ਬਠਿੰਡਾ, ਗੋਨਿਆਣਾ ਅਤੇ ਬਠਿੰਡਾ ਪੇਂਡੂ ਕੇਂਦਰ ਦੇ ਸਹਾਇਕ ਖ਼ੁਰਾਕ ਸਪਲਾਈ ਅਫ਼ਸਰ ਅੰਮ੍ਰਿਤਸਰ ਪਾਲ ਸਿੰਘ ਦੇ ਮੋਬਾਇਲ ਨੰਬਰ, ਨਥਾਣਾ ਦੇ ਸਹਾਇਕ ਖ਼ੁਰਾਕ ਸਪਲਾਈ ਅਫ਼ਸਰ ਅਨੰਦ ਕੁਮਾਰ ਦੇ ਮੋਬਾਇਲ ਨੰਬਰ, ਭੁੱਚੋ ਦੇ ਸਹਾਇਕ ਖ਼ੁਰਾਕ ਸਪਲਾਈ ਅਫ਼ਸਰ ਹਰਸ਼ਿਤ ਮਹਿਤਾ ਦੇ ਮੋਬਾਇਲ ਨੰਬਰ 'ਤੇ ਸੰਪਰਕ ਕਰ ਸਕਦੇ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਵਾਹਨ ਚਾਲਕ ਹੋ ਜਾਣ Alert, 15 ਮਾਰਚ ਤੱਕ ਲੱਗੀਆਂ ਸਖ਼ਤ ਪਾਬੰਦੀਆਂ
ਇਸੇ ਤਰ੍ਹਾਂ ਰਾਮਪੁਰਾ ਸ਼ਹਿਰੀ, ਰਾਮਪੁਰਾ ਪੇਂਡੂ, ਬਾਲਿਆਂਵਾਲੀ, ਚਾਉਕੇ, ਮੌੜ ਮਾਈਸਰਖਾਨਾ, ਕੋਟਫੱਤਾ ਦੇ ਸਹਾਇਕ ਖ਼ੁਰਾਕ ਸਪਲਾਈ ਅਫ਼ਸਰ ਗੁਰਪ੍ਰੀਤ ਸਿੰਘ ਦੇ ਮੋਬਾਇਲ ਨੰਬਰ, ਫੂਲ ਭਾਈ ਰੂਪਾ ਭਗਤਾ ਦੇ ਸਹਾਇਕ ਖ਼ੁਰਾਕ ਸਪਲਾਈ ਅਫ਼ਸਰ ਤਰਲੋਕ ਰਾਏ ਦੇ ਮੋਬਾਇਲ ਨੰਬਰ, ਤਲਵੰਡੀ ਸਾਬੋ ਰਾਮਾ ਸਿੰਘੋ ਦੇ ਸਹਾਇਕ ਖ਼ੁਰਾਕ ਸਪਲਾਈ ਅਫ਼ਸਰ ਗਗਨਦੀਪ ਸ਼ਰਮਾ ਦੇ ਮੋਬਾਇਲ ਨੰਬਰ ਅਤੇ ਸੰਗਤ ਦੇ ਸਹਾਇਕ ਖ਼ੁਰਾਕ ਸਪਲਾਈ ਅਫ਼ਸਰ ਸੰਜੀਵ ਭਾਟੀਆ ਦੇ ਮੋਬਾਇਲ ਨੰਬਰ ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦਾ ਅਹਿਮ ਕਦਮ, ਅਗਲੇ 90 ਦਿਨ...
NEXT STORY