ਚੰਡੀਗੜ੍ਹ : ਪੰਜਾਬ 'ਚ 'ਲੂ' ਦੇ ਕਹਿਰ ਨੇ ਲੋਕਾਂ ਦਾ ਜਿਊਣਾ ਮੁਸ਼ਕਲ ਕਰ ਛੱਡਿਆ ਹੈ। ਮੌਸਮ ਵਿਭਾਗ ਵਲੋਂ ਸੂਬੇ ਦੇ 4 ਜ਼ਿਲ੍ਹਿਆਂ ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ ਅਤੇ ਮਾਨਸਾ 'ਚ ਗਰਮੀ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਸੂਬੇ 'ਚ ਇਸ ਸਮੇਂ ਹੱਦੋਂ ਵੱਧ ਗਰਮੀ ਪੈ ਰਹੀ ਹੈ ਅਤੇ ਮੌਸਮ ਮਾਹਿਰਾਂ ਵਲੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਸੂਬੇ ਦੇ ਤਾਪਮਾਨ 49 ਡਿਗਰੀ ਤੱਕ ਪੁੱਜਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਚੋਣ ਰਿਹਰਸਲ ’ਚ ਗੈਰ-ਹਾਜ਼ਰੀ ਦਾ ਕਾਰਨ ਨਾ ਦੱਸਣ ਵਾਲੇ ਅਧਿਆਪਕਾਂ ’ਤੇ ਡਿੱਗ ਸਕਦੀ ਹੈ ਗਾਜ਼
ਜੇਕਰ ਅਜਿਹਾ ਹੁੰਦਾ ਹੈ ਤਾਂ ਪੰਜਾਬ 'ਚ ਗਰਮੀ ਦਾ ਪਿਛਲੇ 46 ਸਾਲਾਂ ਦਾ ਰਿਕਾਰਡ ਟੁੱਟ ਜਾਵੇਗਾ। ਮੌਸਮ ਵਿਭਾਗ ਦੇ ਮੁਤਾਬਕ ਪੰਜਾਬ ਦੇ ਜ਼ਿਲ੍ਹਿਆਂ 'ਚ 25 ਮਈ ਨੂੰ ਤਾਪਮਾਨ 48 ਡਿਗਰੀ ਤੱਕ ਪਹੁੰਚ ਜਾਵੇਗਾ ਪਰ ਇਹ ਵਾਧਾ ਇੱਥੇ ਹੀ ਰੁਕਣ ਵਾਲਾ ਨਹੀਂ ਹੈ। 26 ਅਤੇ 27 ਮਈ ਨੂੰ ਤਾਪਮਾਨ 49 ਡਿਗਰੀ ਤੱਕ ਪਹੁੰਚ ਜਾਵੇਗਾ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ 46 ਸਾਲ ਪਹਿਲਾਂ 47.7 ਡਿਗਰੀ ਤਾਪਮਾਨ ਵਲੋਂ ਕਰੀਬ 1 ਡਿਗਰੀ ਵੱਧ ਹੋਵੇਗਾ।
ਇਹ ਵੀ ਪੜ੍ਹੋ : ਪੰਜਾਬ ਦੀਆਂ ਔਰਤਾਂ ਨੂੰ 1000 ਰੁਪਿਆ ਦੇਣ ਬਾਰੇ CM ਮਾਨ ਦਾ ਵੱਡਾ ਐਲਾਨ, ਜਾਣੋ ਕਦੋਂ ਮਿਲਣਗੇ
ਜਿੱਥੇ ਮੌਸਮ ਵਿਭਾਗ ਨੇ ਸੂਬੇ ਦੇ 4 ਜ਼ਿਲ੍ਹਿਆਂ 'ਚ ਰੈੱਡ ਅਲਰਟ ਜਾਰੀ ਕੀਤਾ ਹੈ, ਉੱਥੇ ਹੀ 7 ਜ਼ਿਲ੍ਹਿਆਂ ਨੂੰ ਆਰੇਂਜ ਅਲਰਟ 'ਤੇ ਰੱਖਿਆ ਗਿਆ ਹੈ। ਇਹ ਅਲਰਟ ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਫ਼ਰੀਦਕੋਟ, ਮੋਗਾ, ਬਰਨਾਲਾ ਅਤੇ ਸੰਗਰੂਰ 'ਚ ਜਾਰੀ ਕੀਤਾ ਗਿਆ ਹੈ। ਇਨ੍ਹਾਂ ਜ਼ਿਲ੍ਹਿਆਂ 'ਚ ਤਾਪਮਾਨ 45 ਡਿਗਰੀ ਦੇ ਆਸ-ਪਾਸ ਰਹਿਣ ਦਾ ਅੰਦਾਜ਼ਾ ਹੈ। ਇਸ ਦੇ ਨਾਲ ਹੀ ਬਾਕੀ ਸਾਰੇ 12 ਜ਼ਿਲ੍ਹਿਆਂ 'ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਮੌਸਮ ਵਿਭਾਗ ਮੁਤਾਬਕ ਅਜੇ ਗਰਮੀ ਹੋਰ ਵਧੇਗੀ। ਸਥਿਤੀ ਇਹ ਹੈ ਕਿ ਦਿਨ ਦੇ ਨਾਲ-ਨਾਲ ਰਾਤ ਨੂੰ ਵੀ ਗਰਮੀ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਖ਼ਾਸ ਕਰਕੇ ਦੁਪਹਿਰ ਵੇਲੇ ਤਾਂ ਸੜਕਾਂ ਤੇ ਬਾਜ਼ਾਰ ਖ਼ਾਲੀ ਨਜ਼ਰ ਆਉਂਦੇ ਹਨ, ਜਦੋਂ ਕਿ ਸ਼ਾਮ ਵੇਲੇ ਆਦਰਸ਼ ਨਗਰ ਤੇ ਮਾਡਲ ਟਾਊਨ ਦੀ ਚੌਪਾਟੀ ’ਚ ਵੀ ਰੌਣਕ ਘੱਟ ਗਈ ਹੈ। ਕਾਰਨ ਇਹ ਹੈ ਕਿ ਹਰ ਕੋਈ ਭਿਆਨਕ ਗਰਮੀ ਨਾਲ ਜੂਝ ਰਿਹਾ ਹੈ ਤੇ ਲੋਕ ਘਰਾਂ ਤੋਂ ਬਾਹਰ ਨਿਕਲਣ ਤੋਂ ਵੀ ਗੁਰੇਜ਼ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੁਧਿਆਣਾ 'ਚ ਜਿਮ ਦੇ ਬਾਹਰ ਸਵੀਟੀ ਅਰੋੜਾ ਦੀ ਹਾਦਸੇ 'ਚ ਹੋਈ ਮੌਤ ਦੇ ਮਾਮਲੇ 'ਚ ਸਨਸਨੀਖੇਜ਼ ਖ਼ੁਲਾਸਾ
NEXT STORY