ਲੁਧਿਆਣਾ (ਵਿੱਕੀ) : ਚਿੱਟੇ ਕੋਟ ਪਹਿਨੇ ਨੌਜਵਾਨ ਡਾਕਟਰਾਂ ਦਾ ਸਬਰ ਅਤੇ ਦ੍ਰਿੜ ਇਰਾਦਾ 13ਵੇਂ ਦਿਨ ਵੀ ਵੈਟਰਨਰੀ ਯੂਨੀਵਰਸਿਟੀ ਕੈਂਪਸ ’ਚ ਅਟੱਲ ਰਿਹਾ। ਵੈਟਰਨਰੀ ਸਟੂਡੈਂਟਸ ਯੂਨੀਅਨ ਦੀ ਅਗਵਾਈ ਹੇਠ ਇਹ ਸ਼ਾਂਤਮਈ ਹੜਤਾਲ ਹੁਣ ਸੂਬਾ ਸਰਕਾਰ ਲਈ ਇਕ ਵੱਡੀ ਚੁਣੌਤੀ ਬਣ ਗਈ ਹੈ। ਇੰਟਰਨ ਡਾਕਟਰਾਂ ਨੇ ‘ਸੇਵਾ ਅਤੇ ਸੰਘਰਸ਼’ ਦੀ ਭਾਵਨਾ ਨਾਲ ਆਪਣੇ ਹੱਕਾਂ ਦੀ ਜ਼ੋਰਦਾਰ ਮੰਗ ਕਰਦੇ ਹੋਏ ਓ. ਪੀ. ਡੀ. ਸੇਵਾਵਾਂ ਜਾਰੀ ਰੱਖੀਆਂ। ਵਿਦਿਆਰਥੀਆਂ ਦੀ ਮੁੱਖ ਮੰਗ ਇੰਟਰਨਸ਼ਿਪ ਭੱਤਾ 15,000 ਤੋਂ ਵਧਾ ਕੇ 24,310 ਪ੍ਰਤੀ ਮਹੀਨਾ ਕਰਨਾ ਹੈ, ਕਿਉਂਕਿ ਗੁਆਂਢੀ ਰਾਜ ਵੈਟਰਨਰੀ ਇੰਟਰਨਾਂ ਨੂੰ ਉੱਚ ਭੱਤੇ ਦਿੰਦੇ ਹਨ। ਯੂਨੀਅਨ ਨੇ ਕਿਹਾ ਕਿ ਵਜ਼ੀਫਾ ਯੂਨੀਵਰਸਿਟੀ ਅਤੇ ਆਈ. ਸੀ. ਏ. ਆਰ. ਵਲੋਂ ਦਿੱਤਾ ਜਾਂਦਾ ਹੈ, ਜਿਸ ਦੀ ਪੰਜਾਬ ਸਰਕਾਰ ਤੋਂ ਕੋਈ ਵਿੱਤੀ ਸਹਾਇਤਾ ਨਹੀਂ ਮਿਲਦੀ ਹੈ।
ਇਹ ਵੀ ਪੜ੍ਹੋ : ਨਿੱਜੀ ਹਸਪਤਾਲ 'ਚ ਨੌਜਵਾਨ ਦੀ ਮੌਤ ਮਗਰੋਂ ਹੰਗਾਮਾ, ਡਾਕਟਰਾਂ 'ਤੇ ਲੱਗੇ ਗੰਭੀਰ ਇਲਜ਼ਾਮ
ਯੂਨੀਅਨ ਦਾ ਤਰਕ ਹੈ ਕਿ ਜੇਕਰ ਸੂਬਾ ਸਰਕਾਰ ਅਤੇ ਯੂਨੀਵਰਸਿਟੀ ਇਨ੍ਹਾਂ ਫੰਡਾਂ ਦਾ ਪ੍ਰਬੰਧ ਕਰਨ ’ਚ ਅਸਮਰੱਥ ਹਨ, ਤਾਂ ਸੰਸਥਾ ਨੂੰ ਕੇਂਦਰ ਸਰਕਾਰ ਦੇ ਅਧੀਨ ਲਿਆਂਦਾ ਜਾਣਾ ਚਾਹੀਦਾ ਹੈ, ਤਾਂ ਜੋ ਇਸ ਮੁੱਦੇ ਨੂੰ ਸਿੱਧੇ ਕੇਂਦਰੀ ਪੱਧਰ ’ਤੇ ਉਠਾਇਆ ਜਾ ਸਕੇ। ਵਿਦਿਆਰਥੀਆਂ ਨੇ ਕਿਹਾ ਕਿ ਉਹ ਅਜੇ ਵੀ ਹੱਲ ਦੀ ਉਮੀਦ ’ਚ ਸ਼ਾਂਤੀਪੂਰਵਕ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ ਪਰ ਜੇਕਰ ਜਲਦੀ ਹੀ ਠੋਸ ਕਦਮ ਨਾ ਚੁੱਕੇ ਗਏ ਤਾਂ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'That Girl' ਪਰਮ ਨੇ ਗਾਇਕੀ ਨਾਲ ਜਿੱਤਿਆ ਸਭ ਦਾ ਦਿਲ, ਬਾਲੀਵੁੱਡ ਸਟਾਰ ਸੋਨੂ ਸੂਦ ਦੀ ਭੈਣ ਨੇ ਕੀਤਾ ਸਨਮਾਨਿਤ
NEXT STORY