helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
SUN, SEP 21, 2025
ICICI ਬੈਂਕ ਲਿਆਇਆ ਧਮਾਕੇਦਾਰ ਆਫਰ, ਇਨ੍ਹਾਂ ਚੀਜ਼ਾਂ...
ਕੈਲੀਫੋਰਨੀਆ ’ਚ ਵੀ ਦੀਵਾਲੀ ’ਤੇ ਸਰਕਾਰੀ ਛੁੱਟੀ ਦਾ...
ਮਲਬੇ 'ਚੋਂ ਮਾਂ ਦੀ ਛਾਤੀ ਨਾਲ ਚਿੰਬੜੇ ਮਿਲੇ...
ਪਤਨੀ ਦੀ ਹੱਤਿਆ ਕਰ ਕੇ ਲਾਸ਼ ਖੂਹ ’ਚ ਸੁੱਟੀ, ਪਤੀ...
ਪੰਜਾਬ
ਮਨੋਰੰਜਨ
Photos
Videos
ਜਲੰਧਰ : ਗੈਂਗਸਟਰ ਵਿੱਕੀ ਗੌਂਡਰ, ਪ੍ਰੇਮਾ ਲਾਹੌਰੀਆ ਦੇ ਪੁਲਸ ਐਨਕਾਊਂਟਰ ਤੋਂ ਬਾਅਦ ਜਿੱਥੇ ਗੌਂਡਰ ਦੇ ਸਾਥੀਆਂ ਵਲੋਂ ਪੁਲਸ ਤੋਂ ਬਦਲਾ ਲੈਣ ਦੀ ਧਮਕੀ ਦਿੱਤੀ ਗਈ ਹੈ, ਉਥੇ ਹੀ ਪੰਜਾਬ ਵਿਚ 6 ਗੈਂਗ ਅਜਿਹੇ ਵੀ ਹਨ ਜਿਨ੍ਹਾਂ ਦੇ 14 ਗੈਂਗਸਟਰ ਅਜੇ ਵੀ ਖੁੱਲ੍ਹੀ ਆਬੋ-ਹਵਾ ਵਿਚ ਘੁੰਮ ਰਹੇ ਹਨ ਅਤੇ ਹੁਣ ਇਹੀ ਗੈਂਗਸਟਰ ਪੁਲਸ ਦੇ ਨਿਸ਼ਾਨੇ 'ਤੇ ਹਨ। ਜੈਪਾਲ ਗੈਂਗ ਇਸ ਗੈਂਗ ਦਾ ਸਰਗਨਾ ਜੈਪਾਲ ਭੁੱਲਰ ਫਿਰੋਜ਼ਪੁਰ ਦਾ ਰਹਿਣ ਵਾਲਾ ਅਤੇ ਪੁਲਸ ਮੁਲਾਜ਼ਮ ਦਾ ਪੁੱਤਰ ਹੈ। ਜੈਪਾਲ ਵੀ ਗੌਂਡਰ ਵਾਂਗ ਹੈਮਰ ਥ੍ਰੋਅ ਦਾ ਨੈਸ਼ਨਲ ਖਿਡਾਰੀ ਰਹਿ ਚੁੱਕਾ ਹੈ। ਜੈਪਾਲ ਪੁਲਸ ਨੂੰ ਕਤਲ, ਕਤਲ ਦੇ ਯਤਨ, ਡਕੈਤੀ, ਅਗਵਾ ਸਮੇਤ 42 ਮਾਮਲਿਆਂ ਵਿਚ ਲੋੜੀਂਦਾ ਹੈ। ਇਸੇ ਗੈਂਗ ਦਾ ਫਰੀਦਕੋਟ ਦਾ ਰਹਿਣ ਵਾਲਾ ਤੀਰਥ ਢਿਲਵਾਂ ਵੀ ਪੁਲਸ ਨੂੰ ਲੋੜੀਂਦਾ ਹੈ। ਢਿਲਵਾਂ ਜੈਪਾਲ ਦਾ ਸੱਜਾ ਹੱਥ ਮੰਨਿਆ ਜਾਂਦਾ ਹੈ ਅਤੇ ਜੈਪਾਲ ਨਾਲ ਕਈ ਵੱਡੀਆਂ ਵਾਰਦਾਤਾ ਨੂੰ ਅੰਜਾਮ ਦੇ ਚੁੱਕਾ ਹੈ। ਪੁਲਸ ਕਈ ਸਾਲਾਂ ਤੋਂ ਇਨ੍ਹਾਂ ਦੋਵਾਂ ਦੀ ਭਾਲ ਵਿਚ ਹੈ। ਜਗਵਿੰਦਰ ਉਰਫ ਅਮਨ ਵਰਮਾ ਨੇ ਜੈਪਾਲ ਨਾਲ ਲੁਧਿਆਣਾ ਵਿਖੇ ਇਕ ਵਪਾਰੀ ਦੇ ਬੇਟੇ ਨੂੰ ਅਗਵਾ ਕੀਤਾ ਸੀ। ਜਗਵਿੰਦਰ ਲੁਧਿਆਣਾ ਜੇਲ ਤੋਂ ਪੈਰੋਲ 'ਤੇ ਭੱਜਿਆ ਹੈ। ਰਿੰਦਾ ਗੈਂਗ ਸਰਹਾਲੀ ਦੇ ਤਰਨਤਾਰਨ 'ਚ ਪੈਦਾ ਹੋਇਆ ਗੈਂਗਸਟਰ ਹਰਵਿੰਦਰ ਸਿੰਘ ਰਿੰਦਾ ਦੀ ਪੁਲਸ ਮੁਸ਼ਤੈਦੀ ਨਾਲ ਭਾਲ ਕਰ ਰਹੀ ਹੈ। ਰਿੰਦਾ ਪੰਜਾਬ ਤੋਂ ਇਲਾਵਾ ਮਹਾਰਾਸ਼ਟਰ 'ਚ ਵੀ ਰਹਿ ਚੁੱਕਾ ਹੈ। ਕਤਲ, ਡਕੈਤੀ 'ਚ ਸ਼ਾਮਲ ਰਿੰਦਾ ਨੂੰ ਹਾਲ ਹੀ 'ਚ ਪੱਛਮੀ ਬੰਗਾਲ ਵਿਚ ਦੇਖਿਆ ਗਿਆ ਸੀ। ਇਸੇ ਗੈਂਗ ਦਾ ਖਤਰਨਾਕ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਰੋਪੜ ਦਾ ਰਹਿਣਾ ਹੈ। ਰਿੰਦਾ ਦੇ ਨਾਲ ਮਿਲ ਕੇ ਬਾਬਾ ਨੇ ਕਈ ਕਤਲ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ। ਦਿਲਪ੍ਰੀਤ ਬਾਬਾ ਨੂੰ ਅੱਜ ਤਕ ਪੁਲਸ ਗ੍ਰਿਫਤਾਰ ਨਹੀਂ ਕਰ ਸਕੀ। ਨੰਦੇੜ ਮਹਾਰਾਸ਼ਟਰ ਦਾ ਰਹਿਣ ਵਾਲਾ ਹਰਜਿੰਦਰ ਸਿੰਘ ਆਕਾਸ਼ ਗੈਂਗਸਟਰ ਰਿੰਦਾ ਦਾ ਸੱਜਾ ਹੱਥ ਮੰਨਿਆ ਜਾਂਦਾ ਹੈ ਅਤੇ ਪੁਲਸ ਨੂੰ ਕਈ ਵਾਰਦਾਤਾਂ ਵਿਚ ਲੋੜੀਂਦਾ ਹੈ। ਗੌਂਡਰ ਗੈਂਗ ਬਠਿੰਡਾ ਦਾ ਰਹਿਣ ਵਾਲਾ ਰੋਮੀ ਸਿੱਧੂ ਨਾਭਾ ਜੇਲ ਬ੍ਰੇਕ ਕਾਂਡ ਵਿਚ ਪੁਲਸ ਨੂੰ ਲੋੜੀਂਦਾ ਹੈ। ਸੂਤਰਾਂ ਮੁਤਾਬਕ ਰੋਮੀ ਇਸ ਸਮੇਂ ਹਾਂਗਕਾਂਗ ਵਿਚ ਹੈ। ਪੁਲਸ ਮੁਤਾਬਕ ਰੋਮੀ ਅੱਤਵਾਦੀ ਗਤੀਵਿਧੀਆਂ ਵਿਚ ਵੀ ਪੁਲਸ ਨੂੰ ਲੋੜੀਂਦਾ ਹੈ। ਗੌਂਡਰ ਗੈਂਗ ਦਾ ਗੈਂਗਸਟਰ ਗੁਰਪ੍ਰੀਤ ਸਿੰਘ ਗੋਪੀ ਨਾਭਾ ਜੇਲ ਬ੍ਰੇਕ ਕਾਂਡ ਵਿਚ ਪ੍ਰੇਮਾ ਲਾਹੌਰੀਆ ਦੇ ਨਾਲ ਸੀ। ਗੋਪੀ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਗੋਪੀ ਨੂੰ ਯੂ. ਪੀ. 'ਚ ਗ੍ਰਿਫਤਾਰ ਕਰ ਲਿਆ ਗਿਆ ਸੀ ਪਰ ਪੁਲਸ ਅਫਸਰ ਦੀ ਮਿਲੀ ਭੁਗਤ ਕਰਕੇ ਉਹ ਨੇਪਾਲ ਦਾ ਬਾਰਡਰ ਪਾਰ ਕਰ ਗਿਆ। ਗੁਰਪ੍ਰੀਤ ਕੌੜਾ ਵੀ ਤਰਨਤਾਰਨ ਦਾ ਰਹਿਣ ਵਾਲਾ ਹੈ। ਨਾਭਾ ਜੇਲ ਬ੍ਰੇਕ ਵਿਚ ਸ਼ਾਮਲ ਸੀ। ਕੌੜਾ ਨੂੰ ਅੱਜ ਤਕ ਪੁਲਸ ਗ੍ਰਿਫਤਾਰ ਨਹੀਂ ਕਰ ਸਕੀ। ਪੁਲਸ ਮੁਤਾਬਕ ਕੌੜਾ ਆਪਣੀ ਲੋਕੇਸ਼ਨ ਅਤੇ ਹੂਲੀਆ ਲਗਾਤਾਰ ਬਦਲਦਾ ਰਹਿੰਦਾ ਹੈ। ਸੁਖਮੀਤ ਪਾਲ ਉਰਫ ਸੁਖ ਭਿਖਾਰੀਵਾਲ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਗੌਂਡਰ ਵਲੋਂ ਗੁਰਦਾਸਪੁਰ ਵਿਚ ਕੀਤੇ ਗਏ ਤੀਹਰੇ ਕਤਲ ਕਾਂਡ ਵਿਚ ਇਹ ਉਸ ਦੇ ਨਾਲ ਸੀ ਅਤੇ ਨਾਭਾ ਜੇਲ ਕਾਂਡ ਵਿਚ ਵੀ ਇਸ ਦੀ ਸ਼ਮੂਲੀਅਤ ਸੀ। ਪੁਲਸ ਸੁੱਖ ਭਿਖਾਰੀਵਾਲ ਦੀ ਸਰਗਰਮੀ ਨਾਲ ਭਾਲ ਕਰ ਰਹੀ ਹੈ ਪਰ ਅੱਜ ਤਕ ਗ੍ਰਿਫਤਾਰ ਨਹੀਂ ਕਰ ਸਕੀ। ਸੁਖਪ੍ਰੀਤ ਸਿੰਘ ਹੈਰੀ ਚੱਠਾ ਬਟਾਲਾ ਦਾ ਰਹਿਣ ਵਾਲਾ ਹੈ। ਨਾਭਾ ਜੇਲ ਬ੍ਰੇਕ ਕਾਂਡ ਅਤੇ ਗੁਰਦਾਸਪੁਰ ਤੀਹਰੇ ਕਤਲ ਕਾਂਡ ਵਿਚ ਗੌਂਡਰ ਦੇ ਨਾਲ ਸੀ। ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਹੈਰੀ ਚੱਠਾ ਨੂੰ ਅਜੇ ਤਕ ਪੁਲਸ ਗ੍ਰਿਫਤਾਰ ਨਹੀਂ ਕਰ ਸਕੀ। ਗਗਨ ਹਠੂਰ ਗੈਂਗ ਇਸ ਗੈਂਗ ਦਾ ਸਰਗਨਾ ਗਗਨ ਸਿੰਘ ਜਗਰਾਓਂ ਦੇ ਪਿੰਡ ਹਠੂਰ ਦਾ ਰਹਿਣ ਵਾਲਾ ਹੈ। ਗਗਨ ਖਿਲਾਫ ਮੋਗਾ ਕੈਸ਼ ਵੈਨ ਡਕੈਤੀ, ਜਗਰਾਓਂ ਕੈਸ਼ ਵੈਨ ਡਕੈਤੀ, ਖਰੜ ਕੈਸ਼ ਵੈਨ ਡਕੈਤੀ ਸਮੇਤ ਕਈ ਮਾਮਲੇ ਦਰਜ ਹਨ। ਪੁਲਸ ਅੱਜ ਤਕ ਗਗਨ ਨੂੰ ਗ੍ਰਿਫਤਾਰ ਨਹੀਂ ਕਰ ਸਕੀ ਹੈ। ਲਾਰੈਂਸ ਬਿਸ਼ਨੋਈ ਗੈਂਗ ਲਾਰੈਸ਼ ਬਿਸ਼ਨੋਈ ਗੈਂਗ ਦਾ ਗੈਂਗਸਟਰ ਸੰਪਤ ਨਹਿਰਾ ਚੰਡੀਗੜ੍ਹ ਦਾ ਰਹਿਣ ਵਾਲਾ ਹੈ ਅਤੇ ਪੁਲਸ ਮੁਲਾਜ਼ਮ ਦਾ ਬੇਟਾ ਹੈ। 17 ਜਨਵਰੀ ਨੂੰ ਚੁਰੂ ਕੋਰਡ 'ਚ ਦਾਖਲ ਹੋ ਕੇ ਪੇਸ਼ੀ 'ਤੇ ਆਏ ਗੈਂਗਸਟਰ ਦਾ ਐਨਕਾਊਂਟਰ ਕਰ ਦਿੱਤਾ ਸੀ। ਸੰਪਤ ਨੇ ਸਾਬਕਾ ਮੰਤਰੀ ਦੇ ਬੇਟੇ ਦੇ ਡਰਾਈਵਰ ਤੋਂ ਕਾਰ ਵੀ ਖੋਹੀ ਸੀ। ਪੁਲਸ ਅੱਜ ਇਸ ਨੂੰ ਗ੍ਰਿਫਤਾਰ ਨਹੀਂ ਕਰ ਸਕੀ ਹੈ। ਰੰਮੀ ਮਛਾਨਾ ਗੈਂਗ ਰੰਮੀ ਮਛਾਨਾ ਗੈਂਗ ਦਾ ਗੈਂਗਸਟਰ ਗੁਰਵਿੰਦਰ ਸਿੰਘ ਬਿੰਦੂ ਕੋਟਸ਼ਮੀਰ ਬਠਿੰਡਾ ਦਾ ਰਹਿਣ ਵਾਲਾ ਹੈ। 5 ਸਤੰਬਰ 2012 ਨੂੰ ਬਠਿੰਡਾ ਦੇ ਦਸ਼ਮੇਸ਼ ਗਨ ਹਾਊਸ ਕਤਲ ਕੇਸ ਵਿਚ ਲੋੜੀਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਗੁਰਵਿੰਦਰ ਬਿੰਦੂ ਹਾਂਗ ਵਿਚ ਗੈਂਗਸਟ ਰੋਮੀ ਸਿੱਧੂ ਦੇ ਨਾਲ ਹੈ ਅਤੇ ਫਰਜ਼ੀ ਪਾਸਪੋਰਟ ਰਾਹੀਂ ਵਿਦੇਸ਼ ਭੱਜਿਆ ਸੀ।
ਨਸ਼ੀਲੇ ਪਦਾਰਥਾਂ ਸਮੇਤ ਦੋ ਕਾਬੂ
Stories You May Like
Punjab: ਮੁੰਡੇ ਦੀ ਵਾਇਰਲ ਹੋਈ ਵੀਡੀਓ ਨੇ ਮਿੰਟਾਂ 'ਚ ਪਾ 'ਤੀਆਂ ਪੁਲਸ ਨੂੰ...
ਭਰਾ ਹੀ ਨਿਕਲਿਆ ਭੈਣ ਦਾ ਕਾਤਲ, ਸਾਥੀਆਂ ਨਾਲ ਮਿਲ ਕੇ ਕੀਤਾ ਕਤਲ
ਦਿਵਿਆਂਗ ਵਿਅਕਤੀ ਨੂੰ ਕੁੱਟਮਾਰ ਤੋਂ ਬਚਾਉਣਾ ਪਿਆ ਮਹਿੰਗਾ, ਹਮਲਾਵਰਾਂ ਨੇ ਪੈਟਰੋਲ...
ਜਲੰਧਰ 'ਚ ਸਪੋਰਟਸ ਕਾਰੋਬਾਰੀ ਪੰਟਰ ਨੇ ਕੰਗਾਲ ਕੀਤੇ ਪੰਜਾਬ ਦੇ ਨਾਮੀ ਬੁੱਕੀ,...
OMG! ਕਾਜੋਲ ਨੇ ਤੋੜਿਆ ਆਪਣਾ ਹੀ No-Kissing ਰੂਲ, ਵਾਇਰਲ ਹੋਇਆ ਇੰਟੀਮੇਟ ਸੀਨ
Punjab: Instagram 'ਤੇ ਕਰਾਟੇ ਲਵਰ ਨਾਂ ਦੀ ਆਈ. ਡੀ. ਚਲਾਉਣ ਵਾਲੀ ਕੁੜੀ ਦਾ...
ਕਲਯੁੱਗੀ ਮਾਂ ਦਾ ਖੌਫ਼ਨਾਕ ਕਾਰਾ, ਸਰਕਾਰੀ ਹਸਪਤਾਲ ’ਚ ਧੀ ਨੂੰ...
ਹੁਸ਼ਿਆਰਪੁਰ ਵਿਖੇ ਪ੍ਰਵਾਸੀਆਂ ਦੀ ਢਾਬੇ 'ਤੇ ਸ਼ਰੇਆਮ ਗੁੰਡਾਗਰਦੀ! ਘੇਰ-ਘੇਰ ਕੁੱਟੇ...
ਪ੍ਰਵਾਸੀ ਜਲੰਧਰ ਤੋਂ ਅਗਵਾ ਕਰਕੇ ਲੈ ਗਿਆ ਕੁੜੀ, ਯੂਪੀ ਤੋਂ ਹੋਈ ਬਰਾਮਦ
ਸ਼ਰਮਨਾਕ! ਇੰਸਟਾਗ੍ਰਾਮ ਦੀ ਦੋਸਤੀ ਦਾ ਖ਼ੌਫ਼ਨਾਕ ਅੰਜਾਮ, ਧੀ ਦੀ ਪੇਟ ਦਰਦ ਨੇ ਉਡਾਏ...
'ਯਾਰ ਤੇਰੇ ਨੇ ਗੱਡੀ ਲੈ ਲਈ Triple Zero One...' ਕਾਰ ਤੋਂ ਵੀ ਮਹਿੰਗਾ ਵਿਕਿਆ...
ਭਾਜਪਾਈ MP ਨਾਲ ਹੋ ਚੱਲਾ ਸੀ ਵੱਡਾ ਹਾਦਸਾ, ਲੈਂਡਸਲਾਈਡ 'ਚ ਮਸ੍ਹਾ ਬਚੀ ਜਾਨ,...
ਤਿਉਹਾਰਾਂ ਦੇ ਮੱਦੇਨਜ਼ਰ DC ਸਾਕਸ਼ੀ ਸਾਹਨੀ ਨੇ ਵੱਡੇ ਹੁਕਮ
Punjab: ਪਾਕਿ ਤੋਂ ਹਥਿਆਰਾਂ ਦੀ ਖੇਪ ਮੰਗਵਾਉਣ ਵਾਲਾ ਸਮੱਗਲਰ ਗ੍ਰਿਫ਼ਤਾਰ, ਹਥਿਆਰ...
ਦੀਪਿਕਾ ਕੱਕੜ 'ਤੇ ਦਿਸਣ ਲੱਗੇ ਕੈਂਸਰ ਦੇ ਸਾਈਡ ਇਫੈਕਟ, ਝੜਨ ਲੱਗੇ ਵਾਲ
Delhi BMW Accident: ਗ੍ਰਿਫ਼ਤਾਰ ਔਰਤ ਦੀ ਜ਼ਮਾਨਤ ਪਟੀਸ਼ਨ 'ਤੇ ਅੱਜ ਹੋ ਸਕਦੀ ਹੈ...
23 ਸਾਲ ਦੀ ਲਾੜੀ, 15 ਸਾਲ ਦਾ ਲਾੜਾ! ਵਿਆਹ ਮਗਰੋਂ ਚਾੜ੍ਹ 'ਤਾ ਅਜਿਹਾ ਚੰਨ, ਸੁਣ...
ਕਹਿਰ ਓ ਰੱਬਾ: ਪਤਨੀ ਨਾਲ ਵਿਦੇਸ਼ ਗਏ ਨੌਜਵਾਨ ਦੀ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ
Subscribe Now!