ਮੋਹਾਲੀ : ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਐੱਸ.ਓ.ਆਈ. ਦੇ ਸਾਬਕਾ ਪ੍ਰਧਾਨ ਵਿੱਕੀ ਮਿੱਡੂਖੇੜਾ ਦਾ ਅਣਪਛਾਤਿਆਂ ਵਲੋਂ ਸ਼ਨੀਵਾਰ ਨੂੰ ਸੈਕਟਰ 71 ਵਿਖੇ ਉਸ ਸਮੇਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਦੋਂ ਉਹ ਇਥੇ ਇਕ ਪ੍ਰਾਪਰਟੀ ਡੀਲਰ ਨਾਲ ਮੁਲਾਕਾਤ ਤੋਂ ਬਾਅਦ ਆਪਣੀ ਕਾਰ ਵਿਚ ਬੈਠਣ ਲੱਗਾ ਸੀ। ਇਸ ਦੌਰਾਨ ਹਮਲਾਵਰਾਂ ਨੇ ਯੂਥ ਅਕਾਲੀ ਆਗੂ ਵਿੱਕੀ ਮਿੱਡੂਖੇੜਾ ’ਤੇ ਅੰਨ੍ਹਵਾਹ ਗੋਲ਼ੀਆਂ ਚਲਾ ਦਿੱਤੀਆਂ। ਜਾਣਕਾਰੀ ਮੁਤਾਬਕ ਹਮਲਾਵਰਾਂ ਨੇ ਮਿੱਡੂਖੇੜਾ ਨੂੰ ਲਗਭਗ 6 ਤੋਂ ਵੱਧ ਗੋਲ਼ੀਆਂ ਮਾਰੀਆਂ, ਜਿਸ ਨਾਲ ਖੂਨ ਨਾਲ ਲਥਪਥ ਹੋ ਗਿਆ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਉੱਘੇ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦਾ ਮੋਹਾਲੀ ’ਚ ਅੰਨ੍ਹੇਵਾਹ ਗੋਲ਼ੀਆਂ ਮਾਰ ਕੇ ਕਤਲ
ਇਸ ਘਟਨਾ ਦੀ ਇਕ ਸੀ. ਸੀ. ਟੀ. ਵੀ. ਵੀਡੀਓ ਵੀ ਸਾਹਮਣੇ ਆਈ ਹੈ। ਇਸ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਜਦੋਂ ਵਿੱਕੀ ਪ੍ਰਾਪਰਟੀ ਡੀਲਰ ਦੇ ਦਫ਼ਤਰ ’ਚੋਂ ਬਾਹਰ ਨਿਕਲਣ ਤੋਂ ਬਾਅਦ ਜਿਵੇਂ ਹੀ ਆਪਣੀ ਐੱਸ. ਯੂ. ਵੀ. ਗੱਡੀ ਵਿਚ ਬੈਠਣ ਲੱਗਦਾ ਹੈ ਤਾਂ ਦੋ ਹਮਲਾਵਰ ਆਉਂਦੇ ਹੀ ਉਸ ’ਤੇ ਤਾਬੜਤੋੜ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਖੂਨ ਨਾਲ ਲਥਪਥ ਵਿੱਕੀ ਮਿੱਡੂਖੇੜਾ ਆਪਣੇ ਬਚਾਅ ਲਈ ਗੱਡੀ ’ਚੋਂ ਨਿਕਲ ਕੇ ਤੇਜ਼ੀ ਨਾਲ ਭੱਜਦਾ ਹੈ ਪਰ ਹਮਲਾਵਰ ਉਸ ਦੇ ਪਿੱਛੇ ਗੋਲ਼ੀਆਂ ਚਲਾਉਂਦੇ ਹੋਏ ਲਗਾਤਾਰ ਭੱਜਦੇ ਹਨ।
ਇਸ ਦੌਰਾਨ ਥੋੜ੍ਹੀ ਦੂਰੀ ’ਤੇ ਕਈ ਗੋਲ਼ੀਆਂ ਲੱਗਣ ਕਾਰਣ ਜ਼ਖਮੀ ਹੋਇਆ ਵਿੱਕੀ ਡਿੱਗ ਜਾਂਦਾ ਹੈ। ਇਸ ਦੌਰਾਨ ਹਮਲਾਵਰ ਮੌਕੇ ਤੋਂ ਫਰਾਰ ਹੋ ਜਾਂਦੇ ਹਨ। ਵਾਰਦਾਤ ਤੋਂ ਬਾਅਦ ਵਿੱਕੀ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਜਿੱਥੇ ਡਾਕਟਰ ਉਸ ਨੂੰ ਮ੍ਰਿਤਕ ਐਲਾਨ ਦਿੰਦੇ ਹਨ।
ਇਹ ਵੀ ਪੜ੍ਹੋ : ਖਰੜ ’ਚ ਵੱਡੀ ਵਾਰਦਾਤ, ਸ਼ਰੇਆਮ ਨੌਜਵਾਨ ਦਾ ਕਿਰਚ ਮਾਰ ਕੇ ਕਤਲ, ਜਾਣਾ ਸੀ ਆਸਟ੍ਰੇਲੀਆ
ਦੱਸਣਯੋਗ ਹੈ ਕਿ ਵਿੱਕੀ ਮਿੱਡੂਖੇੜਾ ਦਾ ਪੂਰਾ ਨਾਂ ਵਿਕਰਮਜੀਤ ਸਿੰਘ ਮਿੱਡੂਖੇੜਾ ਹੈ। ਉਹ ਅਕਾਲੀ ਦਲ ਦੇ ਨੌਜਵਾਨ ਮੋਰਚੇ ਦਾ ਆਗੂ ਸੀ। ਵਿੱਕੀ ਮਿੱਡੂਖੇੜਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਵਿਦਿਆਰਥੀ ਸੰਸਥਾ, ਪੰਜਾਬ ਯੂਨੀਵਰਸਿਟੀ (SOPU) ਦਾ ਪ੍ਰਧਾਨ ਵੀ ਰਹਿ ਚੁੱਕਾ ਸੀ। ਉਧਰ ਦਾ ਆਖਣਾ ਹੈ ਕਿ ਮੁਲਜ਼ਮਾਂ ਦੀ ਪਛਾਣ ਲਈ ਇਲਾਕੇ ਦੇ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਵਾਰਦਾਤ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ।
ਇਹ ਵੀ ਪੜ੍ਹੋ : ਤਰਨਤਾਰਨ ਦੇ ਚਾਹਤਬੀਰ ਦੀ 18 ਦਿਨਾਂ ਬਾਅਦ ਦੁਬਈ ਤੋਂ ਪਰਤੀ ਲਾਸ਼, ਮਾਂ ਦਾ ਸੀ ਇਕਲੌਤਾ ਸਹਾਰਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਵਿੱਤ ਮੰਤਰੀ ਦਾ ਵਿਰੋਧ ਕਰਦੇ ਠੇਕਾ ਮੁਲਾਜ਼ਮ ਪਰਿਵਾਰ ਸਮੇਤ ਗ੍ਰਿਫ਼ਤਾਰ, ਔਰਤਾਂ ਅਤੇ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ
NEXT STORY