ਖਰੜ (ਰਣਬੀਰ, ਅਮਰਦੀਪ, ਸ਼ਸ਼ੀ, ਗਗਨਦੀਪ) : ਬੀਤੀ ਰਾਤ ਸ਼ਹਿਰ ਦੀ ਹਰ ਵੇਲੇ ਆਵਾਜਾਈ ਨਾਲ ਵਿਅਸਤ ਰਹਿਣ ਵਾਲੀ ਆਰੀਆ ਕਾਲਜ ਰੋਡ ਨੇੜੇ ਪੱਕਾ ਦਰਵਾਜ਼ਾ ਵਿਖੇ ਰੰਜਿਸ਼ ਤਹਿਤ ਕੁਝ ਵਿਅਕਤੀਆਂ ਨੇ ਇਕ ਨੌਜਵਾਨ ਦਾ ਕਿਰਚ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਵਾਰਦਾਤ ਵਿਚ ਇਕ ਹੋਰ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ, ਜੋ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਵਾਰਦਾਤ ਨੂੰ ਅੰਜਾਮ ਦੇਣ ਪਿੱਛੋਂ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਡੀ. ਐੱਸ. ਪੀ. ਖਰੜ ਦੀਪਕ ਰਾਏ, ਐੱਸ. ਐੱਚ. ਓ. ਸਿਟੀ ਇੰ. ਅਸ਼ੋਕ ਕੁਮਾਰ ਸਮੇਤ ਫੌਰੈਂਸਿਕ ਮਾਹਿਰ ਮੌਕੇ ’ਤੇ ਪੁੱਜ ਗਏ । ਜ਼ੇਰੇ ਇਲਾਜ ਜਤਿੰਦਰ ਕੁਮਾਰ ਮੁਤਾਬਕ ਉਹ, ਉਸ ਦਾ ਦੋਸਤ ਰਾਕੇਸ਼ ਕੁਮਾਰ (32) ਪੁੱਤਰ ਸਵ. ਸੁਰਿੰਦਰ ਕੁਮਾਰ ਸਮੇਤ ਉਮੇਸ਼ ਕੁਮਾਰ ਹਰ ਸਾਲ ਸਾਉਣ ਮਹੀਨੇ ਵਿਚ ਕਾਂਵੜ ਲੈਣ ਲਈ ਜਾਂਦੇ ਸਨ। ਬੀਤੀ ਰਾਤ ਇਸੇ ਸਿਲਸਿਲੇ ’ਚ ਉਹ ਤਿੰਨੇ ਸਲਾਹ ਕਰਨ ਲਈ ਪੱਕੇ ਦਰਵਾਜ਼ੇ ਕੋਲ ਮੌਜੂਦ ਸਨ
ਇਹ ਵੀ ਪੜ੍ਹੋ : ਬੁਲਟ ’ਤੇ ਆਏ ਫੌਜੀ ਨੇ ਨਹਿਰ ’ਚ ਠਾਠਾਂ ਮਾਰਦੇ ਪਾਣੀ ’ਚ ਮਾਰੀ ਛਾਲ, ਛੇ ਮਹੀਨੇ ਪਹਿਲਾਂ ਹੋਇਆ ਸੀ ਵਿਆਹ
ਕਿਰਚ ਅਤੇ ਰਾਡ ਨਾਲ ਕੀਤ ਹਮਲਾ
ਇਸ ਦੌਰਾਨ ਦਿਪਾਂਸ਼ੂ ਸਿੰਗਲਾ, ਮਾਣਕ ਅਗਰਵਾਲ ਅਤੇ ਜੇਸ਼ ਕੁਮਾਰ ਮੋਟਰਸਾਈਕਲ ’ਤੇ ਲੰਘਦੇ ਹੋਏ ਉਨ੍ਹਾਂ ਨੂੰ ਗਾਲ ਕੱਢ ਕੇ ਗਏ। ਉਨ੍ਹਾਂ ਦੀ ਇਸ ਹਰਕਤ ’ਤੇ ਰਾਕੇਸ਼ ਨੇ ਦਿਪਾਂਸ਼ੂ ਨੂੰ ਫੋਨ ਰਾਹੀਂ ਪੁੱਛਿਆ ਕਿ ਗਾਲ ਕਿਉਂ ਕੱਢੀ ਹੈ ਤਾਂ ਦੋਵਾਂ ਦਰਮਿਆਨ ਇਸ ਕਾਰਨ ਬਹਿਸ ਚੱਲ ਹੀ ਰਹਿ ਸੀ ਕਿ ਉਹ ਤਿੰਨੇ ਕਿਰਚ ਅਤੇ ਡੰਡੇ ਲੈ ਕੇ ਉੱਥੇ ਆ ਗਏ ਅਤੇ ਰਾਕੇਸ਼ ਨੇ ਫੋਨ ਉਨ੍ਹਾਂ ਨੂੰ ਕਿਉਂ ਕੀਤਾ ਹੈ, ਇਹ ਪੁੱਛਣ ਲੱਗੇ। ਜਿਵੇ ਹੀ ਰਾਕੇਸ਼ ਨੇ ਗਾਲ ਕੱਢਣ ਸਬੰਧੀ ਪੁੱਛਿਆ ਤਾਂ ਉਨ੍ਹਾਂ ਨੇ ਰਾਕੇਸ਼ ਸਮੇਤ ਉਸ ’ਤੇ ਬੁਰੀ ਤਰ੍ਹਾਂ ਹਮਲਾ ਕਰ ਦਿੱਤਾ। ਇਸੇ ਦੌਰਾਨ ਦੀਪਾਸ਼ੂ ਦਾ ਭਰਾ ਰਾਹੁਲ ਕੁਮਾਰ, ਗੋਪਾਲ ਕ੍ਰਿਸ਼ਨ, ਮਾਧਵ ਗੁਪਤਾ ਅਤੇ ਉਨ੍ਹਾਂ ਦੇ ਪਰਿਵਾਰ ਦੀਆਂ ਦੋ ਔਰਤਾਂ ਵੀ ਉੱਥੇ ਆ ਗਈਆਂ। ਇਸ ਹਮਲੇ ਵਿਚ ਉਨ੍ਹਾਂ ਦੋਵਾਂ ਦੇ ਗੰਭੀਰ ਸੱਟਾਂ ਲੱਗੀਆਂ। ਉਹ ਬੇਸੁੱਧ ਹੋ ਕੇ ਥੱਲੇ ਡਿੱਗ ਪਿਆ। ਇਸ ਤੋਂ ਪਿੱਛੋਂ ਕੀ ਹੋਇਆ ਉਸ ਨੂੰ ਕੁਝ ਯਾਦ ਨਹੀਂ। ਹਮਲਾਵਰ ਉਨ੍ਹਾਂ ਦੋਵਾਂ ਨੂੰ ਇਸ ਹਾਲਤ ਵਿਚ ਦੇਖ ਕੇ ਉੱਥੋਂ ਫਰਾਰ ਹੋ ਗਏ। ਇਸੇ ਦੌਰਾਨ ਰਾਕੇਸ਼ ਦੇ ਵੱਡੇ ਭਰਾ ਸਮੇਤ ਲੋਕਾਂ ਨੇ ਜ਼ਖ਼ਮੀ ਦੋਵੇਂ ਨੌਜਵਾਨਾਂ ਨੂੰ ਮੋਟਰਸਾਈਕਲ ’ਤੇ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਦੋਵਾਂ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਸੈਕਟਰ-32 ਹਸਪਤਾਲ ਲਈ ਰੈਫਰ ਕਰ ਦਿੱਤਾ ਪਰ ਰਸਤੇ ਵਿਚ ਰਾਕੇਸ਼ ਨੇ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ : ਗ਼ਰੀਬ ਧੀ ਨੇ ਮਿਹਨਤ ਕਰਕੇ ਵਿਆਹ ਲਈ ਇਕੱਠੇ ਕੀਤੇ ਸੀ ਪੈਸੇ ਪਰ ਪਹਿਲਾਂ ਹੀ ਵਰਤ ਗਿਆ ਇਹ ਭਾਣਾ
ਵਾਰਦਾਤ ਸੀ. ਸੀ. ਟੀ. ਵੀ. ’ਚ ਕੈਦ
ਵਾਰਦਾਤ ਵਾਲੀ ਥਾਂ ਇਕ ਦੁਕਾਨ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਇਹ ਘਟਨਾ ਕੈਦ ਹੋ ਚੁੱਕੀ ਹੈ, ਜਿਸ ਵਿਚ ਵੀਰਵਾਰ ਰਾਤ 9.48 ਵਜੇ ਉਕਤ ਦੋਵਾਂ ਨੌਜਵਾਨਾਂ ’ਤੇ ਕੁਝ ਵਿਅਕਤੀ ਹਮਲਾ ਕਰਦੇ ਨਜ਼ਰ ਆ ਰਹੇ ਹਨ। ਪੁਲਸ ਇਸ ਵੀਡੀਓ ਕਲਿੱਪ ਦੀ ਮਦਦ ਨਾਲ ਕਾਤਲਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਸੰਘਰਸ਼ ਦੌਰਾਨ ਆਈ ਬੁਰੀ ਖ਼ਬਰ, ਨੌਜਵਾਨ ਕਿਸਾਨ ਦੀ ਅਚਾਨਕ ਮੌਤ
ਆਸਟ੍ਰੇਲੀਆ ਜਾਣ ਦੀ ਉਡੀਕ ’ਚ ਸੀ ਰਾਕੇਸ਼
ਮ੍ਰਿਤਕ ਰਾਕੇਸ਼ ਦੇ ਪਿਤਾ ਦੀ 2 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਉਹ ਆਪਣੇ ਭੈਣ-ਭਰਾ ਤੋਂ ਛੋਟਾ ਸੀ ਕਿਉਂਕਿ ਉਸ ਦੀ ਭੈਣ ਆਸਟ੍ਰੇਲੀਆ ਸੈਟਲ ਹੈ, ਇਸ ਲਈ ਉਹ ਉੱਥੇ ਹੀ ਪੱਕੇ ਤੌਰ ’ਤੇ ਰਹਿਣਾ ਚਾਹੁੰਦਾ ਸੀ। ਇਸ ਦੀ ਤਿਆਰੀ ਹੋ ਚੁੱਕੀ ਸੀ ਪਰ ਕੋਵਿਡ ਦੀਆਂ ਪਾਬੰਦੀਆਂ ਕਾਰਨ ਫਲਾਈਟਾਂ ਬੰਦ ਹੋਣ ’ਤੇ ਉਹ ਉੱਥੇ ਨਹੀਂ ਜਾ ਸਕਿਆ। ਰਾਕੇਸ਼ ਟੈਕਸੀ ਚਲਾਉਂਦਾ ਸੀ। ਰੋਜ਼ਾਨਾ ਦੀ ਤਰ੍ਹਾਂ ਹੀ ਬੀਤੀ ਰਾਤ ਵੀ ਘਰੋਂ ਨਿਕਲਿਆ ਸੀ, ਜਿਸ ਨੂੰ ਇਕ ਸੋਚੀ-ਸਮਝੀ ਸਾਜਿਸ਼ ਤਹਿਤ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਸਿਟੀ ਪੁਲਸ ਨੇ ਇਸ ਵਾਰਦਾਤ ’ਚ ਸ਼ਾਮਲ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਕੇ ਲਾਸ਼ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ।
ਇਹ ਵੀ ਪੜ੍ਹੋ : ਜ਼ੀਰਕਪੁਰ ’ਚ ਪ੍ਰਸ਼ਾਸਨ ਨੂੰ ਪਈਆਂ ਭਾਜੜਾਂ, ਨਵਜੋਤ ਸਿੱਧੂ ਦੇ ਹੋਰਡਿੰਗਜ਼ ’ਤੇ ਮਲੀ ਕਾਲਖ਼
ਨੋਟ - ਪੰਜਾਬ ਵਿਚ ਲਗਾਤਾਰ ਵੱਧ ਰਹੀਆਂ ਵਾਰਦਾਤਾਂ ਲਈ ਤੁਹਾਡੇ ਮੁਤਾਬਕ ਕੌਣ ਜ਼ਿੰਮੇਵਾਰ ਹੈ? ਕੁਮੈਂਟ ਕਰਕੇ ਦੱਸੋ।
ਲਾਪ੍ਰਵਾਹੀ ਵਰਤਣ ’ਤੇ 3 ਰੇਲਵੇ ਅਧਿਕਾਰੀਆਂ ’ਤੇ ਡਿੱਗੀ ਗਾਜ, ਡੀ. ਸੀ. ਐੱਮ. ਨੇ ਕੀਤੀ ਟਰਾਂਸਫਰ
NEXT STORY