ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਆਉਂਦਿਆਂ ਹੀ ਕਾਂਗਰਸ ਦੇ ਸੀਨੀਅਰ ਆਗੂਆਂ ਵੱਲੋਂ ਆਪੋ-ਆਪਣੇ ਤਰੀਕੇ ਨਾਲ ਚੋਣ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਸਾਰੇ ਆਗੂ ਆਪੋ-ਆਪਣੀ ਪ੍ਰਮੋਸ਼ਨ 'ਚ ਜੁੱਟੇ ਹੋਏ ਹਨ, ਜਿਸ ਦੇ ਚੱਲਦਿਆਂ ਪਾਰਟੀ 'ਚ ਇਕਜੁੱਟਤਾ ਦੀ ਕਮੀ ਸਾਫ਼ ਦਿਖਾਈ ਦੇ ਰਹੀ ਹੈ। ਜਿੱਥੇ ਮੁੱਖ ਮੰਤਰੀ ਚੰਨੀ ਦੀ ਟੀਮ ਵੱਲੋਂ ਵੀਡੀਓ ਪਾ ਕੇ ਲੋਕਾਂ ਨੂੰ ਕੀਤੇ ਕੰਮਾਂ ਦਾ ਬਿਓਰਾ ਦਿੱਤਾ ਜਾ ਰਿਹਾ ਹੈ, ਉੱਥੇ ਹੀ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਹਰ ਥਾਂ 'ਤੇ ਪੰਜਾਬ ਮਾਡਲ ਦੀ ਗੱਲ ਕਰਦੇ ਦਿਖ ਰਹੇ ਹਨ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਮੁੱਖ ਮੰਤਰੀ 'ਚੰਨੀ' ਨੂੰ ਦੋਆਬਾ ਤੋਂ ਚੋਣ ਮੈਦਾਨ 'ਚ ਉਤਾਰ ਸਕਦੀ ਹੈ ਕਾਂਗਰਸ
ਇੱਥੋਂ ਤੱਕ ਕਿ ਪੰਜਾਬ ਮਾਡਲ ਦੇ ਜਿਹੜੇ ਹੋਰਡਿੰਗ ਬਣਾਏ ਗਏ ਹਨ, ਉਨ੍ਹਾਂ 'ਚ ਵੀ ਕਿਸੇ ਕਾਂਗਰਸੀ ਆਗੂ ਦਾ ਨਾਂ ਸ਼ਾਮਲ ਨਹੀਂ ਹੈ। ਹਾਲਾਂਕਿ ਸਿੱਧੂ ਦੇ ਪੰਜਾਬ ਮਾਡਲ ਨੂੰ ਲੈ ਕੇ ਕਈ ਕਾਂਗਰਸੀ ਆਗੂਆਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਲੁਧਿਆਣਾ 'ਚ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਹੋਰਡਿੰਗਾਂ 'ਚ ਵੀ ਸਿਰਫ ਆਸ਼ੂ ਦੀ ਤਸਵੀਰ ਹੀ ਦਿਖਾਈ ਦੇ ਰਹੀ ਹੈ। ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ ਹਰ ਥਾਂ 'ਤੇ ਮੁੱਖ ਮੰਤਰੀ ਚੰਨੀ ਦੇ ਹੀ ਹੋਰਡਿੰਗ ਦਿਖਦੇ ਸਨ।
ਇਹ ਵੀ ਪੜ੍ਹੋ : ਡਾ. ਧਰਮਵੀਰ ਗਾਂਧੀ ਦਾ ਸਿਆਸਤ ਤੋਂ ਸੰਨਿਆਸ, ਬੋਲੇ-ਦੇਸ਼ ਨੂੰ ਭਾਜਪਾ ਨੂੰ ਬਚਾਉਣ ਦੀ ਲੋੜ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ ਚੋਣਾਂ 'ਚ ਦਾਗੀ ਤੇ ਕਰੋੜਪਤੀ ਉਮੀਦਵਾਰਾਂ ਦਾ ਲੇਖਾ-ਜੋਖਾ, ਪੜ੍ਹੋ 2017 ਦੇ ਅੰਕੜੇ
NEXT STORY