ਅੰਮ੍ਰਿਤਸਰ- ਪੰਜਾਬ ਦੇ ਕਈ ਇਲਾਕਿਆਂ 'ਚ ਅੱਜ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸੇ ਵਿਚਾਲੇ ਅੰਮ੍ਰਿਤਸਰ ਸ਼ਹਿਰ 'ਚ ਅਸਮਾਨ 'ਤੇ ਗੂੜੇ ਕਾਲੇ ਰੰਗ ਦੇ ਬੱਦਲ ਛਾਏ ਹੋਏ ਹਨ ਤੇ ਸਵੇਰ ਤੋਂ ਹੀ ਬੰਦਾਂਬਾਦੀ ਹੋ ਰਹੀ ਹੈ।
ਇਹ ਵੀ ਪੜ੍ਹੋ- ਖ਼ਤਰੇ ਦੀ ਘੰਟੀ! ਰਾਵੀ ਦਰਿਆ 'ਚ ਵਧਿਆ ਪਾਣੀ ਦਾ ਪੱਧਰ, ਕਿਸ਼ਤੀ ਹੋਈ ਬੰਦ
ਇਸ ਦੌਰਾਨ ਕਾਲੇ ਬੱਦਲਾਂ 'ਚ ਘਿਰਿਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਮਨਮੋਹਕ ਦ੍ਰਿਸ਼ ਦੇਖਣ ਨੂੰ ਮਿਲਿਆ, ਉੱਥੇ ਹੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਸ਼ਰਧਾਲੂ ਆਮ ਦਿਨਾਂ ਵਾਂਗ ਹੀ ਗੁਰੂ ਘਰ ਦੇ ਦਰਸ਼ਨਾਂ ਲਈ ਪਹੁੰਚ ਰਹੇ ਹਨ।
ਇਹ ਵੀ ਪੜ੍ਹੋ- ਭਲਕੇ ਮੁੱਖ ਮੰਤਰੀ ਭਗਵੰਤ ਮਾਨ ਦੀਨਾਨਗਰ ਵਿਖੇ ਓਵਰਬ੍ਰਿਜ ਦਾ ਕਰਨਗੇ ਉਦਘਾਟਨ
ਸੰਗਤ ਪੂਰੀ ਸ਼ਰਧਾ ਭਾਵਨਾ ਨਾਲ ਮੱਥਾ ਟੇਕਣ ਲਾਈਨਾਂ 'ਚ ਖੜ੍ਹੀ ਨਜ਼ਰ ਆਈ। ਸ਼ਰਧਾਲੂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਮੰਨਦੇ ਹਨ। ਹਲਕੀ-ਹਲਕੀ ਬਰਸਾਤ ਤੇ ਠੰਢੀ-ਠੰਡੀ ਹਵਾ ਦੇ ਖੁਸ਼ਗਵਾਰ ਮੌਸਮ ਦਾ ਸੰਗਤਾਂ ਆਨੰਦ ਲੈ ਰਹੀਆਂ ਹਨ । ਗੁਰੂ ਘਰ ਦਾ ਇਹ ਨਜ਼ਾਰਾ ਕਾਫ਼ੀ ਖੂਬਸੂਰਤ ਲੱਗ ਰਿਹਾ ਹੈ।
ਇਹ ਵੀ ਪੜ੍ਹੋ- ਪੰਜਾਬ ਪੁਲਸ ਦੀ ਵੱਡੀ ਸਫ਼ਲਤਾ, ਕਰੋੜਾਂ ਦੀ ਡਰੱਗ ਮਨੀ ਸਣੇ ਵਿਦੇਸ਼ੀ ਨਸ਼ਾ ਤਸਕਰਾਂ ਦੇ 2 ਸੰਚਾਲਕ ਗ੍ਰਿਫ਼ਤਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਾਤਾ ਚਿੰਤਪੁਰਨੀ ਤੋਂ ਵਾਪਸ ਆ ਰਹੇ ਨੌਜਵਾਨਾਂ ਨਾਲ ਵਾਪਰਿਆ ਦਰਦਨਾਕ ਹਾਦਸਾ, 2 ਦੀ ਮੌਤ
NEXT STORY