ਲੁਧਿਆਣਾ (ਮੁਕੇਸ਼) : ਕੜਾਕੇ ਦੀ ਠੰਡ ਤੋਂ ਰਾਹਤ ਮਿਲਣ ਮਗਰੋਂ ਬੁੱਧਵਾਰ ਨੂੰ ਮੌਸਮ ਦੇ ਮਿਜਾਜ਼ ’ਚ ਇਕਦਮ ਬਦਲਾਅ ਹੋ ਗਿਆ। ਬੁੱਧਵਾਰ ਦੇਰ ਰਾਤ ਤੋਂ ਜਾਰੀ ਭਾਰੀ ਮੀਂਹ ਦੇ ਨਾਲ ਵੀਰਵਾਰ ਸਵੇਰੇ ਹੋਈ ਗੜ੍ਹੇਮਾਰੀ ਕਾਰਨ ਕਈ ਇਲਾਕਿਆਂ ’ਚ ਕੁਫ਼ਰੀ, ਮਨਾਲੀ ਦੇ ਨਜ਼ਾਰੇ ਦੇਖਣ ਨੂੰ ਮਿਲੇ। ਘਰਾਂ ਦੀਆਂ ਛੱਤਾਂ, ਗਲੀਆਂ ਅਤੇ ਪਾਰਕ ਬਰਫ਼ ਦੀ ਚਾਦਰ ਨਾਲ ਢਕੇ ਹੋਣ ਕਾਰਨ ਸਫੈਦ ਰੰਗ ’ਚ ਰੰਗੇ ਹੋਏ ਸਨ। ਇਸ ਦੌਰਾਨ ਲੋਕਾਂ ਨੇ ਬਰਫ਼ਬਾਰੀ ਦਾ ਖੂਬ ਆਨੰਦ ਲਿਆ ਅਤੇ ਇਸ ਦੀਆਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀਆਂ ਗਈਆਂ।
ਇਨ੍ਹਾਂ ’ਚੋਂ ਪਵਨ ਕੁਮਾਰ, ਕੇਵਲ ਕ੍ਰਿਸ਼ਨ, ਭਵਿਆ ਭਾਟੀਆ, ਆਕ੍ਰਿਤੀ ਸ਼ਰਮਾ, ਗੁਣੀ ਪਾਹਵਾ, ਨਵਿਆ, ਨਮਨ ਘਈ, ਵੰਸ਼ ਵਸ਼ਿਸ਼ਟ, ਪਾਰਥ ਸ਼ਰਮਾ ਨੇ ਕਿਹਾ ਕਿ ਲੋਕ ਤਾਂ ਪੈਸੇ ਖ਼ਰਚ ਕੇ ਪਹਾੜੀ ਇਲਾਕਿਆਂ ’ਚ ਬਰਫ਼ਬਾਰੀ ਦੇਖਣ ਜਾਂਦੇ ਹਨ ਪਰ ਇੱਥੇ ਤਾਂ ਕੁਦਰਤ ਨੇ ਬਿਨਾਂ ਪੈਸਿਆਂ ਦੇ ਹੀ ਹਿੱਲ ਸਟੇਸ਼ਨ ਦੇ ਨਜ਼ਾਰੇ ਦਿਖਾ ਦਿੱਤੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਇੱਥੇ ਇੰਨੀ ਬਰਫ਼ਬਾਰੀ ਕਦੇ ਨਹੀਂ ਦੇਖੀ। ਲੋਕਾਂ ਨੂੰ ਭਾਂਡਿਆਂ ਆਦਿ ’ਚ ਬਰਫ਼ ਦੇ ਗੋਲੇ ਇਕੱਠੇ ਕਰਦਿਆਂ ਦੇਖਿਆ ਗਿਆ, ਜਿਨ੍ਹਾਂ ਦਾ ਕਹਿਣਾ ਹੈ ਕਿ ਇਸ ਦਾ ਪਾਣੀ ਜਲੇ ਹੋਏ ’ਤੇ ਲਗਾਉਣ ਨਾਲ ਆਰਾਮ ਮਿਲਦਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਗੈਰ-ਕਾਨੂੰਨੀ ਟ੍ਰੈਵਲ ਏਜੰਟਾਂ 'ਤੇ CM ਮਾਨ ਸਖ਼ਤ, ਬੋਲੇ-ਪ੍ਰਾਪਰਟੀਆਂ ਅਟੈਚ ਕਰਾਂਗੇ (ਵੀਡੀਓ)
ਮੀਂਹ ਕਾਰਨ ਹੜ੍ਹ ਵਰਗੇ ਹਾਲਾਤ
ਭਾਰੀ ਮੀਂਹ ਕਾਰਨ ਫੋਕਲ ਪੁਆਇੰਟ, ਚੰਡੀਗੜ੍ਹ ਰੋਡ ’ਤੇ ਸੈਕਟਰ- 39 ਵਿਖੇ ਹੜ੍ਹ ਵਰਗੇ ਹਾਲਾਤ ਦਿਖਾਈ ਦਿੱਤੇ। ਸਮਾਜ ਸੇਵੀ ਸੁਰਿੰਦਰ ਸਿੰਘ ਅਲਵਰ, ਗੁਰਪ੍ਰੀਤ ਸਿੰਘ ਸੰਨੀ, ਸਾਜਨ ਗੁਪਤਾ, ਵਿਕਰਮ ਜਿੰਦਲ, ਨਰਿੰਦਰ ਆਨੰਦ, ਰਵੀ ਗੋਇਲ, ਸੁਸ਼ੀਲ ਜਿੰਦਲ ਨੇ ਕਿਹਾ ਕਿ ਮੀਂਹ ਕਾਰਨ ਫੋਕਲ ਪੁਆਇੰਟ ਚੰਡੀਗੜ੍ਹ ਰੋਡ ’ਤੇ ਸੈਕਟਰ-39 ਆਦਿ ਵਿਖੇ ਹੜ੍ਹ ਵਰਗੇ ਹਾਲਾਤ ਬਣ ਗਏ।
ਉਨ੍ਹਾਂ ਕਿਹਾ ਕਿ ਨਗਰ ਨਿਗਮ ਵੱਲੋਂ ਸਫ਼ਾਈ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਤਾਂ ਕੀਤੇ ਜਾਂਦੇ ਹਨ ਪਰ ਮੀਂਹ ਪੈਂਦਿਆਂ ਸਾਰ ਹੀ ਦਾਅਵਿਆਂ ਦੀ ਪੋਲ ਖੁੱਲ੍ਹ ਕੇ ਸਾਹਮਣੇ ਆ ਜਾਂਦੀ ਹੈ। ਕਰੋੜਾਂ ਰੁਪਏ ਖ਼ਰਚ ਕੇ ਸੁਪਰ ਸਕਸ਼ਨ ਮਸ਼ੀਨਾਂ ਰਾਹੀਂ ਕੀਤੀ ਗਈ ਸੀਵਰ ਲਾਈਨਾਂ ਦੀ ਸਫ਼ਾਈ ਵੀ ਫੇਲ੍ਹ ਹੋਈ ਦੇਖੀ ਜਾ ਸਕਦੀ ਹੈ। ਮੀਂਹ ਪੈਣ ਦੇ ਕੁੱਝ ਦੇਰ ਮਗਰੋਂ ਹੀ ਫੋਕਲ ਪੁਆਇੰਟ ਦੇ ਕਈ ਫੇਜ਼, ਚੰਡੀਗੜ੍ਹ ਰੋਡ, ਸੈਕਟਰ-39, ਮੈਟਰੋ ਰੋਡ, ਸ਼੍ਰੀ ਰਾਮ ਦਰਬਾਰ ਮੰਦਰ ਰੋਡ, ਕੁੜੀਆਂ ਦਾ ਸਰਕਾਰੀ ਕਾਲਜ, ਟਰਾਂਸਪੋਰਟ ਨਗਰ ਆਦਿ ਵਿਖੇ ਕਈ ਫੁੱਟ ਪਾਣੀ ਭਰਨ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਰਹੀ-ਸਹੀ ਕਸਰ ਗੜ੍ਹੇਮਾਰੀ ਨੇ ਪੂਰੀ ਕਰ ਦਿੱਤੀ।
ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲਾਂ ਲਈ ਚੰਗੀ ਖ਼ਬਰ, ਮਾਨ ਸਰਕਾਰ ਕਰ ਰਹੀ ਵਿਸ਼ੇਸ਼ ਉਪਰਾਲਾ
ਆਉਣ ਵਾਲੇ 24 ਘੰਟਿਆਂ ਦੌਰਾਨ ਬੱਦਲ ਛਾਏ ਰਹਿਣ ਤੇ ਹਲਕੇ ਮੀਂਹ ਦੀ ਸੰਭਾਵਨਾ
ਮੌਸਮ ਮਾਹਿਰਾਂ ਨੇ ਆਉਣ ਵਾਲੇ 24 ਘੰਟਿਆਂ ਦੌਰਾਨ ਲੁਧਿਆਣਾ ਅਤੇ ਇਸ ਦੇ ਆਸ-ਪਾਸ ਇਲਾਕਿਆਂ ’ਚ ਅੰਸ਼ਿਕ ਤੌਰ ’ਤੇ ਬੱਦਲ ਛਾਏ ਰਹਿਣ ਅਤੇ ਇੱਕਾ-ਦੁੱਕਾ ਥਾਵਾਂ ’ਤੇ ਹਲਕੀ ਬਾਰਸ਼ ਦੀ ਸੰਭਾਵਨਾ ਜਤਾਈ ਹੈ। ਮੌਸਮ ਮਾਹਰਾਂ ਮੁਤਾਬਕ ਸ਼ਹਿਰ ਦਾ ਘੱਟੋ-ਘੱਟ ਤਾਪਮਾਨ 11.6 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 14.4 ਡਿਗਰੀ ਸੈਲਸੀਅਸ ਰਿਹਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੇਂਦਰ ਸਰਕਾਰ ਦੇ ਅੰਤਰਿਮ ਬਜਟ ਵਿਚ ਪੰਜਾਬ ਲਈ ਕੁਝ ਵੀ ਨਹੀਂ: ਹਰਪਾਲ ਚੀਮਾ
NEXT STORY