ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਵਿਜੀਲੈਂਸ ਵਿਭਾਗ ਨੇ ਬਰਨਾਲਾ ਵਿਖੇ ਇਕ ਪਨਸਪ ਇੰਸਪੈਕਟਰ ਨੂੰ ਗ੍ਰਿਫਤਾਰ ਕੀਤਾ ਹੈ। ਵਿਜੀਲੈਂਸ ਨੇ 2021 ਵਿਚ ਦਰਜ ਇਕ ਮਾਮਲੇ ਵਿਚ ਇੰਸਪੈਕਟਰ ਰਮਨ ਗੌੜ ਨੂੰ ਗ੍ਰਿਫਤਾਰ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਵਿਜੀਲੈਂਸ ਵਿਭਾਗ ਨੇ 23 ਦਸੰਬਰ 2021 ਨੂੰ ਇਕ ਕੇਸ ਦਰਜ ਕਰਕੇ ਰਮਨ ਗੌੜ ਨਾਲ ਗੱਡੀ ਵਿਚ ਬੈਠੇ ਇੰਸਪੈਕਟਰ ਨੂੰ ਗ੍ਰਿਫਤਾਰ ਕੀਤਾ ਸੀ। ਇਸ ਮਾਮਲੇ ਵਿਚ ਰਮਨ ਗੌੜ ਨੂੰ ਵਿਜੀਲੈਂਸ ਨੇ ਬਿਨਾਂ ਕੋਈ ਕਾਰਵਾਈ ਕੀਤਿਆਂ ਛੱਡ ਦਿੱਤਾ ਸੀ, ਜਿਸ ਅਨਾਜ ਮੰਡੀ ਵਿਚ ਆੜ੍ਹਤੀ ਨੇ ਰਿਸ਼ਵਤ ਦੀ ਸ਼ਿਕਾਇਤ ਦਰਜ ਕਰਵਾਈ ਸੀ, ਉਥੇ ਇੰਸਪੈਕਟਰ ਰਮਨ ਗੌੜ ਵੀ ਤਾਇਨਾਤ ਸੀ।
ਸੂਤਰਾਂ ਅਨੁਸਾਰ ਵਿਜੀਲੈਂਸ ਦੀ ਟੀਮ ਨੇ ਰਮਨ ਗੌੜ ਤੋਂ ਲੱਖਾਂ ਰੁਪਏ ਦੀ ਨਗਦੀ ਵੀ ਬਰਾਮਦ ਕੀਤੀ ਹੈ। ਇਸ ਮਾਮਲੇ ਸੰਬੰਧੀ ਜਦੋਂ ਪਨਸਪ ਦੇ ਡੀ. ਐੱਮ. ਵਿਕਾਸ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇੰਸਪੈਕਟਰ ਰਮਨ ਗੌੜ ਨੂੰ ਰਿਸ਼ਵਤ ਦੇ ਪੁਰਾਣੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਬਾਕੀ ਪੂਰੀ ਜਾਣਕਾਰੀ ਵਿਜੀਲੈਂਸ ਵਿਭਾਗ ਹੀ ਦੇ ਸਕਦਾ ਹੈ।
PAU ਦੇ ਵਿਦਿਆਰਥੀਆਂ ਦੇ ਹੋਮ ਦੇ ਸਥਾਨ ’ਤੇ ਬਣੇਗਾ ਫੂਡ ਪਲਾਜ਼ਾ, ਪ੍ਰਾਜੈਕਟ ਨੂੰ ਮਿਲੇਗੀ ਮਨਜ਼ੂਰੀ
NEXT STORY