ਲੁਧਿਆਣਾ (ਰਾਜ) : ਕਚਹਿਰੀ ਕੰਪਲੈਕਸ 'ਚ ਬਣੇ ਲਾਕਅੱਪ (ਬਖਸ਼ੀਖਾਨਾ) ਵਿੱਚ ਡਿਊਟੀ 'ਤੇ ਤਾਇਨਾਤ ਏ.ਐਸ.ਆਈ. ਨੂੰ ਵਿਜੀਲੈਂਸ ਬਿਊਰੋ ਨੇ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਬੂ ਕੀਤਾ ਹੈ। ਦੋਸ਼ ਹੈ ਕਿ ਉਸ ਨੇ ਬਖਸ਼ੀਖਾਨਾ 'ਚ ਹਵਾਲਾਤੀਆਂ ਨੂੰ ਮਿਲਣ ਦੇ ਬਦਲੇ ਇੱਕ ਹਜ਼ਾਰ ਰੁਪਏ ਲੈਂਦਿਆਂ ਰੰਗੇ ਹੱਥੀਂ ਫੜਿਆ ਗਿਆ। ਮੁਲਜ਼ਮ ਏ.ਐੱਸ.ਆਈ ਦੀ ਪਛਾਣ ਮੇਘਰਾਜ ਵਜੋਂ ਹੋਈ ਹੈ। ਵਿਜੀਲੈਂਸ ਨੇ ਉਸ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : CBG ਪ੍ਰਾਜੈਕਟਾਂ 'ਚ ਸਾਲਾਨਾ 1.8 ਮਿਲੀਅਨ ਟਨ ਪਰਾਲੀ ਦੀ ਹੋਵੇਗੀ ਵਰਤੋਂ : ਮੰਤਰੀ ਅਮਨ ਅਰੋੜਾ
ਇੱਕ ਪ੍ਰੈਸ ਨੋਟ ਵਿੱਚ ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਰਮਨਜੀਤ ਕੌਰ ਵਾਸੀ ਸਤਿਗੁਰੂ ਨਗਰ ਨੇ ਉਨ੍ਹਾਂ ਨੂੰ ਸ਼ਿਕਾਇਤ ਕੀਤੀ ਸੀ ਕਿ ਏ.ਐਸ.ਆਈ. ਮੇਘਰਾਜ ਅਦਾਲਤੀ ਕੰਪਲੈਕਸ ਵਿੱਚ ਬਖ਼ਸ਼ੀਖਾਨਾ (ਲਾਕਅੱਪ) ਦੇ ਬਾਹਰ ਤਾਇਨਾਤ ਸੀ। ਜੋ ਉਸ ਨੂੰ ਤਾਲਾ ਲਗਾ ਕੇ ਪੇਸ਼ ਕਰਨ ਦੇ ਬਦਲੇ ਰਿਸ਼ਵਤ ਦੀ ਮੰਗ ਕਰਦਾ ਹੈ। ਇਸ ਤੋਂ ਬਾਅਦ ਵਿਜੀਲੈਂਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਮੁਲਜ਼ਮ ਏ.ਐੱਸ.ਆਈ ਮੇਘਰਾਜ ਨੂੰ ਇੱਕ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮ ਏ.ਐੱਸ.ਆਈ ਨੂੰ ਬੁੱਧਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
CBG ਪ੍ਰਾਜੈਕਟਾਂ 'ਚ ਸਾਲਾਨਾ 1.8 ਮਿਲੀਅਨ ਟਨ ਪਰਾਲੀ ਦੀ ਹੋਵੇਗੀ ਵਰਤੋਂ : ਮੰਤਰੀ ਅਮਨ ਅਰੋੜਾ
NEXT STORY