ਲੁਧਿਆਣਾ (ਹਿਤੇਸ਼)- ਵਿਜੀਲੈਂਸ ਵੱਲੋਂ ਸਕੂਟਰ ਮਾਰਕੀਟ ਦੁਕਾਨਾਂ ਦੀ ਅਲਾਟਮੈਂਟ ਨਾਲ ਜੁੜੀ ਫਾਈਲ ਗੁੰਮ ਕਰਨ ਦੇ ਮਾਮਲੇ ’ਚ ਫੜੇ ਗਏ ਨਗਰ ਨਿਗਮ ਦੇ ਕਲਰਕ ਲਖਵੀਰ ਸਿੰਘ ਨਾਲ ਜੁੜੇ ਵਿਵਾਦਾਂ ਦੀ ਲੰਮੀ ਲਿਸਟ ਸਾਹਮਣੇ ਆਈ ਹੈ। ਜ਼ਿਕਰਯੋਗ ਹੋਵੇਗਾ ਕਿ ਉਕਤ ਲੱਕੀ ਕਲਰਕ ਹੋਣ ਦੇ ਬਾਵਜੂਦ ਨਾਜਾਇਜ਼ ਤੌਰ ’ਤੇ ਤਹਿਬਾਜ਼ਾਰੀ ਬ੍ਰਾਂਚ ਦਾ ਇੰਸਪੈਕਟਰ ਬਣਿਆ ਹੋਇਆ ਸੀ, ਜਿਸ ਨੂੰ ਜ਼ੋਨ-ਸੀ ਦੇ ਰੇਹੜੀ ਵਾਲਿਆਂ ਤੋਂ ਕਥਿਤ ਤੌਰ ’ਤੇ ਵਸੂਲੀ ਕਰਨ ਦੇ ਦੋਸ਼ ’ਚ 2 ਵਿਧਾਇਕਾਂ ਦੀ ਸ਼ਿਕਾਇਤ ਦੇ ਆਧਾਰ ’ਤੇ ਸਾਬਕਾ ਕਮਿਸ਼ਨਰ ਪ੍ਰਦੀਪ ਸੱਭਰਵਾਲ ਵੱਲੋਂ ਜ਼ੋਨ-ਡੀ ਆਫਿਸ ਦੀ ਰਿਸੈਪਸ਼ਨ ’ਤੇ ਬਿਠਾ ਦਿੱਤਾ ਗਿਆ ਸੀ ਪਰ ਕੁਝ ਦੇਰ ਬਾਅਦ ਸਿਆਸੀ ਦਖਲਅੰਦਾਜ਼ੀ ਕਾਰਨ ਹੀ ਉਕਤ ਕਲਰਕ ਜ਼ੋਨ-ਡੀ ਦੀ ਤਹਿਬਾਜ਼ਾਰੀ ਦਾ ਬ੍ਰਾਂਚ ਦਾ ਇੰਸਪੈਕਟਰ ਬਣ ਗਿਆ ਸੀ, ਜਿਥੇ ਕੁਝ ਦੇਰ ਬਾਅਦ ਦੇਰ ਰਾਤ ਤੱਕ ਮੁਲਾਜ਼ਮਾਂ ਦੇ ਸਕੇਟਿੰਗ ਰਿੰਗ ਦੇ ਕੰਪਲੈਕਸ ’ਚ ਬੈਠ ਕੇ ਸ਼ਰਾਬ ਪੀਣ ਦੀ ਸ਼ਿਕਾਇਤ ਮਿਲਣ ’ਤੇ ਵਿਧਾਇਕ ਗੁਰਪ੍ਰੀਤ ਗੋਗੀ ਵੱਲੋਂ ਕਮਿਸ਼ਨਰ ਸ਼ੇਨਾ ਅਗਰਵਾਲ, ਅਡੀਸ਼ਨਲ ਕਮਿਸ਼ਨਰ ਦੇ ਨਾਲ ਕੀਤੀ ਗਈ ਚੈਕਿੰਗ ਤੋਂ ਬਾਅਦ ਉਕਤ ਕਲਰਕ ਨੂੰ ਜ਼ੋਨ-ਏ ’ਚ ਭੇਜ ਦਿੱਤਾ ਗਿਆ।
ਇਹ ਖ਼ਬਰ ਵੀ ਪੜ੍ਹੋ - SHO ਨੇ ਕਰ 'ਤਾ ਪੰਜਾਬ ਪੁਲਸ ਦੀ ਮਹਿਲਾ ਮੁਲਾਜ਼ਮ ਨਾਲ ਰੇਪ! ਆਪ ਹੀ ਬਣਾ ਲਈ ਵੀਡੀਓ
ਇਹ ਕਲਰਕ ਜ਼ੋਨ-ਏ ’ਚ ਵੀ ਤਹਿਬਾਜ਼ਾਰੀ ਬ੍ਰਾਂਚ ਦਾ ਚਾਰਜ ਲੈਣ ’ਚ ਕਾਮਯਾਬ ਹੋ ਗਿਆ ਪਰ ਵਿਵਾਦਾਂ ਨੇ ਉਸ ਦਾ ਪਿੱਛਾ ਨਹੀਂ ਛੱਡਿਆ ਅਤੇ ਵਿਧਾਇਕਾਂ ਦੀ ਨਾਰਾਜ਼ਗੀ ਕਾਰਨ ਉੁਸ ਨੂੰ ਜ਼ੋਨ-ਸੀ ’ਚ ਟਰਾਂਸਫਰ ਕਰ ਦਿੱਤਾ ਗਿਆ। ਭਾਵੇਂ ਇਹ ਬਦਲੀ ਉਸ ਨੂੰ ਰਾਸ ਆ ਗਈ, ਕਿਉਂਕਿ ਉਸ ਨੂੰ ਭੇਜਿਆ ਪ੍ਰਾਪਰਟੀ ਟੈਕਸ ਬ੍ਰਾਂਚ ’ਚ ਗਿਆ ਸੀ ਅਤੇ ਉਹ ਜੁਗਾੜ ਲਗਾ ਕੇ ਤਹਿਬਾਜ਼ਾਰੀ ਬ੍ਰਾਂਚ ’ਚ ਪੁੱਜ ਗਿਆ।
ਜਿਥੇ ਪਹਿਲਾਂ ਅੱਧੇ ਹੋਰ ਫਿਰ ਪੂਰੇ ਏਰੀਆ ਦਾ ਚਾਰਜ ਲੈਣ ’ਚ ਸਫਲ ਰਿਹਾ। ਹੁਣ ਸਕੂਟਰ ਮਾਰਕੀਟ ਦੀ ਫਾਈਲ ਗੁੰਮ ਕਰਨ ਦੇ ਦੋਸ਼ ’ਚ ਵਿਜੀਲੈਂਸ ਵੱਲੋਂ ਉਕਤ ਕਲਰਕ ਨੂੰ ਇਕ ਹੋਰ ਮੁਲਾਜ਼ਮ ਨਾਲ ਗ੍ਰਿਫਤਾਰ ਕਰ ਲਿਆ ਗਿਆ ਹੈ, ਤਾਂ ਉਸ ਨਾਲ ਜੁੜੇ ਵਿਵਾਦਾਂ ਦੀ ਲੰਮੀ ਲਿਸਟ ਦਾ ਖੁਲਾਸਾ ਹੋਇਆ ਹੈ।
ਕੋਰਟ ਦੇ ਆਰਡਰ ’ਤੇ ਹੋਈ ਹੈ ਕਾਰਵਾਈ
ਸਕੂਟਰ ਮਾਰਕੀਟ ਦੀਆਂ ਦੁਕਾਨਾਂ ਦੀ ਅਲਾਟਮੈਂਟ ਨਾਲ ਜੁੜੀ ਫਾਈਲ ਗੁੰਮ ਹੋਣ ਦੇ ਮਾਮਲੇ ’ਚ ਕੇਸ ਦਰਜ ਕਰਨ ਦੀ ਕਾਰਵਾਈ ਕੋਰਟ ਦੇ ਆਰਡਰ ’ਤੇ ਹੋਈ ਹੈ। ਇਸ ਮਾਮਲੇ ’ਚ ਪਟੀਸ਼ਨਕਰਤਾ ਵੱਲੋਂ ਗਿੱਲ ਰੋਡ ’ਤੇ ਸਥਿਤ ਸਕੂਟਰ ਮਾਰਕੀਟ ’ਚ ਇਕ ਵਿਅਕਤੀ ਨੂੰ ਬੱਸ ਸਟੈਂਡ ਫਲਾਈਓਵਰ ਦੇ ਹੇਠਾਂ 2 ਦੁਕਾਨਾਂ ਅਲਾਟ ਕਰਨ ਦਾ ਦੋਸ਼ ਲਗਾਇਆ ਗਿਆ ਹੈ, ਜਿਸ ਦੇ ਮੱਦੇਨਜ਼ਰ ਕੋਰਟ ਵੱਲੋਂ ਵਿਜੀਲੈਂਸ ਨੂੰ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਗਏ।
ਇਸ ਦੌਰਾਨ ਨਗਰ ਨਿਗਮ ਅਧਿਕਾਰੀਆਂ ਵੱਲੋਂ ਸਕੂਟਰ ਮਾਰਕੀਟ ਦੀਆਂ ਦੁਕਾਨਾਂ ਦੀ ਅਲਾਟਮੈਂਟ ਨਾਲ ਜੁੜੀ ਫਾਈਲ ਗੁੰਮ ਹੋਣ ਦਾ ਬਹਾਨਾ ਬਣਾਇਆ ਗਿਆ, ਜਿਸ ਦਾ ਸਖ਼ਤ ਨੋਟਿਸ ਲੈਂਦੇ ਹੋਏ ਕੋਰਟ ਵੱਲੋਂ ਇਕ ਹਫਤੇ ਦੀ ਮੋਹਲਤ ਦਿੱਤੀ ਗਈ ਅਤੇ ਉਸ ਤੋਂ ਬਾਅਦ ਵੀ ਫਾਈਲ ਨਾ ਮਿਲਣ ’ਤੇ ਜ਼ਿੰਮੇਦਾਰੀ ਮੁਲਾਜ਼ਮਾਂ ਖਿਲਾਫ ਕੇਸ ਦਰਜ ਕਰਨ ਦਾ ਆਰਡਰ ਜਾਰੀ ਕਰ ਦਿੱਤਾ ਗਿਆ।
ਇਹ ਖ਼ਬਰ ਵੀ ਪੜ੍ਹੋ - ਜ਼ੋਰਦਾਰ ਧਮਾਕੇ ਨਾਲ ਦਹਿਲਿਆ ਪੰਜਾਬ ਦਾ ਇਹ ਇਲਾਕਾ! ਪੈ ਗਈਆਂ ਭਾਜੜਾਂ
ਇਸ ਦੇ ਆਧਾਰ ’ਤੇ ਵਿਜੀਲੈਂਸ ਵੱਲੋਂ ਫਾਈਲ ਦੀ ਮੂਵਮੈਂਟ ਮੁਤਾਬਕ ਨਗਰ ਨਿਗਮ ਅਧਿਕਾਰੀਆਂ ਨਾਲ ਕਈ ਦਿਨਾਂ ਤੱਕ ਪੁੱਛਗਿੱਛ ਕੀਤੀ ਗਈ ਅਤੇ ਜ਼ੋਨ-ਸੀ ਦੀ ਤਹਿਬਾਜ਼ਾਰੀ ਬ੍ਰਾਂਚ ਅਤੇ ਲੀਗਲ ਮੇਲ ’ਚ ਆਖਰੀ ਲੋਕੇਸ਼ਨ ਆਉਣ ’ਤੇ ਉਸ ਸਮੇਂ ਦੇ ਦੋਵੇਂ ਮੁਲਾਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਖੁੱਲ੍ਹ ਸਕਦੀ ਹੈ ਤਹਿਬਾਜ਼ਾਰੀ ਬ੍ਰਾਂਚ ’ਚ ਚੱਲ ਰਹੇ ਕੁਰੱਪਸ਼ਨ ਦੇ ਨੈੱਟਵਰਕ ਦੀ ਪੋਲ
ਵਿਜੀਲੈਂਸ ਵੱਲੋਂ ਉਕਤ ਕਲਰਕ ਨੂੰ 2 ਦਿਨ ਦੇ ਰਿਮਾਂਡ ’ਤੇ ਲਿਆ ਗਿਆ ਹੈ, ਜਿਸ ਤੋਂ ਜੇਕਰ ਸਖ਼ਤੀ ਨਾਲ ਪੁੱਛਗਿੱਛ ਹੋਵੇ ਤਾਂ ਨਗਰ ਨਿਗਮ ਦੀ ਤਹਿਬਾਜ਼ਾਰੀ ਬ੍ਰਾਂਚ ’ਚ ਚੱਲ ਰਹੇ ਕੁਰੱਪਸ਼ਨ ਦੇ ਨੈੱਟਵਰਕ ਦੀ ਪੋਲ ਖੁੱਲ੍ਹ ਸਕਦੀ ਹੈ, ਕਿਉਂਕਿ ਇਹ ਕਲਰਕ ਲੰਮੇ ਸਮੇਂ ਤੋਂ ਤਹਿਬਾਜ਼ਾਰੀ ਬ੍ਰਾਂਚ ’ਚ ਕਾਬਜ਼ ਹੈ ਅਤੇ ਨਾਜਾਇਜ਼ ਤਰੀਕੇ ਨਾਲ ਇੰਸਪੈਕਟਰ ਦੇ ਰੂਪ ’ਚ ਕੰਮ ਕਰ ਰਿਹਾ ਸੀ। ਤਹਿਬਾਜ਼ਾਰੀ ਬ੍ਰਾਂਚ ’ਤੇ ਆਏ ਦਿਨ ਰੇਹੜੀ-ਫੜ੍ਹੀ ਵਾਲਿਆਂ ਤੋਂ ਇਲਾਵਾ ਸੜਕ ਦੀ ਜਗ੍ਹਾ ’ਤੇ ਕਈ ਫੁੱਟ ਬਾਹਰ ਤੱਕ ਸਾਮਾਨ ਰੱਖਣ ਵਾਲਿਆਂ ਤੋਂ ਰਿਸ਼ਵਤ ਲੈਣ ਦੇ ਦੋਸ਼ ਲੱਗਦੇ ਹਨ, ਜਿਸ ਦਾ ਹਿੱਸਾ ਉੱਪਰ ਤੱਕ ਜਾਣ ਦੀ ਚਰਚਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਜਪਾ ਨੇ ਕਰ 'ਤੀ ਸੁਨੀਲ ਜਾਖੜ ਦੀ ਛੁੱਟੀ? ਵਿਜੇ ਰੁਪਾਣੀ ਨੇ ਮੀਟਿੰਗ 'ਚ ਕਰ 'ਤਾ ਸਾਫ਼
NEXT STORY