ਫਗਵਾੜਾ (ਹਰਜੋਤ)- ਵਿਜੀਲੈਂਸ ਵਿਭਾਗ ਵਲੋਂ ਕੱਲ੍ਹ ਇੱਥੋਂ ਨਗਰ-ਨਿਗਮ ਦਫ਼ਤਰ ’ਚੋਂ ਬਿਲਡਿੰਗ ਵਿਭਾਗ ਦੇ ਇੰਸਪੈਕਟਰ ਪਾਲਪਰਨੀਤ ਸਿੰਘ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਅੱਜ ਵਿਜੀਲੈਂਸ ਵਿਭਾਗ ਨੇ ਸਿਵਲ ਹਸਪਤਾਲ ਵਿਖੇ ਮੈਡੀਕਲ ਕਰਵਾਉਣ ਮਗਰੋਂ ਸਥਾਨਕ ਅਦਾਲਤ ’ਚ ਪੇਸ਼ ਕੀਤਾ, ਜਿੱਥੇ ਮਾਨਯੋਗ ਅਦਾਲਤ ਨੇ ਉਸ ਨੂੰ ਦੋ ਦਿਨਾਂ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਹੈ। ਇਹ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਵਿਭਾਗ ਫਗਵਾੜਾ ਦੇ ਇੰਚਾਰਜ ਪਵਨ ਕੁਮਾਰ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਇਸ ਵਲੋਂ ਬਣਾਈ ਗਈ ਚੱਲ ਅਚੱਲ ਜਾਇਦਾਦ ਤੇ ਬੈਂਕ ਖਾਤਿਆਂ ਦੀ ਜਾਂਚ ਕੀਤੀ ਜਾਵੇਗੀ।
ਵਰਨਣਯੋਗ ਹੈ ਕਿ ਉਕਤ ਇੰਸਪੈਕਟਰ ਨੇ ਸਰਕਾਰੀ ਫ਼ੀਸ ਦੇ ਨਾਂ ’ਤੇ ਇਕ ਪਲਾਟ ਦੀ ਚਾਰਦੀਵਾਰੀ ਦੀ ਮਨਜ਼ੂਰੀ ਦੇਣ ਤੇ 20 ਮਰਲੇ ਦੇ ਪਲਾਟ ਦਾ ਨਕਸ਼ਾ ਪਾਸ ਕਰਵਾਉਣ ਦੇ ਸਬੰਧ ’ਚ ਰਿਸ਼ਵਤ ਲਈ ਸੀ ਜਦੋਂ ਸ਼ਿਕਾਇਤ ਕਰਤਾ ਨੇ ਇਸ ਸਬੰਧੀ ਥਾਣਾ ਸਤਨਾਮਪੁਰਾ ਵਿੱਖੇ ਦਰਖ਼ਾਸਤ ਦਿੱਤੀ ਤਾਂ ਉੱਥੇ ਹੋਈ ਜਾਂਚ ਦੌਰਾਨ ਉਕਤ ਇੰਸਪੈਕਟਰ ਨੇ ਪੈਸੇ ਲਏ ਹੋਏ ਮੰਨ ਲਏ ਤੇ 15 ਹਜ਼ਾਰ ਨਕਦ ਦੇ ਦਿੱਤੇ ਤੇ 85 ਹਜ਼ਾਰ ਰੁਪਏ ਦਾ ਚੈੱਕ ਦੇ ਦਿੱਤਾ। ਚੈੱਕ ਪਾਸ ਨਾ ਹੋਣ ਦੀ ਸੂਰਤ ’ਚ ਸ਼ਿਕਾਇਤ ਕਰਤਾ ਨੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਭੇਜੀ ਸੀ ਜਿਸ ਦੀ ਹੋਈ ਪੜਤਾਲ ਉਪਰੰਤ ਵਿਜੀਲੈਂਸ ਵਿਭਾਗ ਨੇ ਕੱਲ੍ਹ ਇੰਸਪੈਕਟਰ ਨੂੰ ਗ੍ਰਿਫ਼ਤਾਰ ਕਰਕੇ ਕੇਸ ਦਰਜ ਕਰ ਲਿਆ ਸੀ।
ਨੌਦੀਪ ’ਤੇ ਹੋਏ ਤਸ਼ੱਦਦ ਦਾ ਮਾਮਲਾ ਭੱਖਿਆ, ਹੁਣ ਰੂਪਨਗਰ ਵਿਚ ਵਿਦਿਆਰਥੀਆਂ ਨੇ ਕੀਤਾ ਪ੍ਰਦਰਸ਼ਨ
NEXT STORY