ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਵਿਜੀਲੈਂਸ ਵਿਭਾਗ ਸੰਗਰੂਰ ਦੀ ਟੀਮ ਵਲੋਂ ਰਿਸ਼ਵਤ ਦੇ ਮਾਮਲੇ ਵਿਚ ਪਿੰਡ ਠੀਕਰੀਵਾਲਾ ਵਿਚ ਸੇਵਾਵਾਂ ਨਿਭਾਅ ਰਹੇ ਪਟਵਾਰੀ ਨੂੰ ਰਿਸ਼ਵਤ ਲੈਣ ਦੇ ਮਾਮਲੇ ਵਿਚ ਰੰਗੀ ਹੱਥੀ ਕਾਬੂ ਕਰਨ ਦੀ ਜਾਣਕਾਰੀ ਮਿਲੀ ਹੈ।
ਇਹ ਵੀ ਪੜ੍ਹੋ- ਭ੍ਰਿਸ਼ਟਾਚਾਰ ਖ਼ਿਲਾਫ਼ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ, ਗੁਰੂਹਰਸਹਾਏ ਦਾ BDPO ਤੇ ਪੰਚਾਇਤ ਸਕੱਤਰ ਮੁਅੱਤਲ
ਜਾਣਕਾਰੀ ਅਨੁਸਾਰ ਪ੍ਰਦੀਪ ਸਿੰਘ ਵਾਸੀ ਠੀਕਰੀਵਾਲਾ ਨੇ ਦੱਸਿਆ ਕਿ ਉਸਦੇ ਪਿਤਾ ਦੀ ਮੌਤ ਤੋਂ ਬਾਅਦ ਜ਼ਮੀਨ ਦੇ ਇੰਤਕਾਲ ਨੂੰ ਲੈ ਕੇ ਉਹ ਪਟਵਾਰੀ ਦੇ ਕੋਲ ਵਾਰ-ਵਾਰ ਚੱਕਰ ਲਗਾ ਰਿਹਾ ਸੀ ਅਤੇ ਪਟਵਾਰੀ ਇੰਤਕਾਲ ਕਰਨ ਤੋਂ ਵਾਰ-ਵਾਰ ਆਨਾਕਾਨੀ ਕਰ ਰਿਹਾ ਸੀ ਅਤੇ ਉਸ ਨੇ ਤਿੰਨ ਹਜ਼ਾਰ ਰੁਪਏ ਦੀ ਮੰਗ ਕੀਤੀ। ਤਿੰਨ ਹਜ਼ਾਰ ਰੁਪਏ ਦੇਣ ’ਤੇ ਉਸ ਨੇ ਹੁਣ ਮੁੜ ਉਸ ਤੋਂ 10 ਹਜ਼ਾਰ ਰੁਪਏ ਦੀ ਮੰਗ ਕੀਤੀ, ਜਿਸ ’ਤੇ ਪ੍ਰਦੀਪ ਸਿੰਘ ਨੇ ਵਿਜੀਲੈਂਸ ਵਿਭਾਗ ਨੂੰ ਸ਼ਿਕਾਇਤ ਦਿੱਤੀ ਅਤੇ ਅੱਜ ਪਟਵਾਰੀ 10 ਹਜ਼ਾਰ ਰੁਪਏ ਸਮੇਤ ਰੰਗੇ ਹੱਥੀਂ ਫੜ੍ਹ ਲਿਆ ਗਿਆ।
ਇਹ ਵੀ ਪੜ੍ਹੋ- ਚੰਡੀਗੜ੍ਹ ਤੋਂ ਦੋਸਤ ਨੂੰ ਮਿਲਣ ਬਟਾਲਾ ਆਏ ਨੌਜਵਾਨਾਂ ਨਾਲ ਵਾਪਰਿਆ ਹਾਦਸਾ, ਸੋਚਿਆ ਨਾ ਸੀ ਇੰਝ ਆਵੇਗੀ ਮੌਤ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਮੋਹਾਲੀ 'ਚ 'ਨਿਵੇਸ਼ ਪੰਜਾਬ ਸੰਮੇਲਨ' ਅੱਜ, ਸੂਬੇ ਨੂੰ ਕਰੋੜਾਂ ਦੇ ਵੱਡੇ ਪ੍ਰਾਜੈਕਟ ਮਿਲਣ ਦੀ ਉਮੀਦ
NEXT STORY