ਜਲੰਧਰ (ਵਿਸ਼ੇਸ਼) : ਵਿਜੀਲੈਂਸ ਵਿਭਾਗ ਨੇ ਪੰਜਾਬ ਦੇ ਖੇਡ ਵਿਭਾਗ ਵਿਚ ਖੇਡ ਮਾਫੀਆ ਦੀ ਭਰਮਾਰ ਅਤੇ ਬੇਨਿਯਮੀਆਂ ਸਬੰਧੀ ਮਿਲੀਆਂ ਸ਼ਿਕਾਇਤਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਮਾਮਲਾ ਸਾਬਕਾ ਕਾਂਗਰਸ ਸਰਕਾਰ ਵੇਲੇ ਖੇਡ ਵਿਭਾਗ ਵਿੱਚ ਹੋਏ ਕਰੋੜਾਂ ਰੁਪਏ ਦੇ ਖੇਡ ਕਿੱਟਾਂ ਦੀ ਖ਼ਰੀਦ ਘੁਟਾਲੇ ਨਾਲ ਸਬੰਧਤ ਹੈ। ਇਸ ਘਪਲੇ 'ਚ ਖੇਡ ਵਿਭਾਗ ਦੇ ਉੱਚ ਅਧਿਕਾਰੀਆਂ ਸਮੇਤ ਹੋਰ ਅਧਿਕਾਰੀ ਵੀ ਫਸ ਸਕਦੇ ਹਨ। ਜ਼ਿਕਰਯੋਗ ਹੈ ਕਿ ਵ੍ਹਿਸਲ ਬਲੋਅਰ ਸੇਵਾਮੁਕਤ ਪੀ.ਸੀ.ਐੱਸ. ਇਕਬਾਲ ਸਿੰਘ ਸੰਧੂ ਨੇ ਪਿਛਲੇ ਸਾਲ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਇਸ ਘਪਲੇ ਦਾ ਪਰਦਾਫਾਸ਼ ਕੀਤਾ ਸੀ।
ਇਸ ਮਾਮਲੇ ਨੂੰ ਉਜਾਗਰ ਕਰਦਿਆਂ ਇਕਬਾਲ ਸਿੰਘ ਸੰਧੂ ਨੇ ਸਵਾਲ ਉਠਾਇਆ ਸੀ ਕਿ ਸਾਬਕਾ ਸਰਕਾਰ ਵੱਲੋਂ 2019 ਵਿੱਚ ਖੇਡ ਵਿਭਾਗ ਵਿੱਚ ਬੇਨਿਯਮੀਆਂ ਅਤੇ ਵਿੱਤੀ ਘਪਲੇ ਦੇ ਦੋਸ਼ੀ ਪਾਏ ਜਾਣ ਦੇ ਬਾਵਜੂਦ ਸੁਖਬੀਰ ਸਿੰਘ ਗਰੇਵਾਲ ਨੂੰ 69 ਸਾਲ ਦੀ ਉਮਰ ਵਿੱਚ ਪੰਜਾਬ ਸਪੋਰਟਸ ਇੰਸਟੀਚਿਊਟ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਕਿਨ੍ਹਾਂ ਹਾਲਾਤਾਂ ਵਿੱਚ ਦਿੱਤੀ ਗਈ ਸੀ। ਡਾਇਰੈਕਟਰ (ਸਿਖਲਾਈ ਅਤੇ ਕੋਰਸ) ਦੇ ਅਹੁਦੇ 'ਤੇ ਨਿਯੁਕਤ ਕੀਤਾ ਗਿਆ ਹੈ।
ਕਿਵੇਂ ਕੀਤਾ ਗਿਆ ਖਰੀਦ ਘੁਟਾਲਾ
ਪਿਛਲੇ ਸਾਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਖੇਡ ਵਿਭਾਗ ਕੋਲ 3.33 ਕਰੋੜ ਰੁਪਏ (11000 ਖਿਡਾਰੀਆਂ ਲਈ 3000 ਰੁਪਏ ਪ੍ਰਤੀ ਖਿਡਾਰੀ) ਦਾ ਬਜਟ ਮੌਜੂਦ ਸੀ, ਪਰ ਚੋਣ ਜ਼ਾਬਤਾ ਜਲਦੀ ਹੀ ਲਾਗੂ ਹੋਣ ਦੇ ਖਦਸ਼ੇ ਦੇ ਮੱਦੇਨਜ਼ਰ ਖੇਡ ਵਿਭਾਗ ਡਾਇਰੈਕਟ ਬੈਨੀਫਿਟ ਟਰਾਂਸਫਰ ਸਕੀਮ ਸ਼ੁਰੂ ਕੀਤੀ। ਇਸ ਤਹਿਤ ਹਰੇਕ ਖਿਡਾਰੀ ਦੇ ਬੈਂਕ ਖਾਤੇ ਵਿੱਚ 3000 ਰੁਪਏ ਸਿੱਧੇ ਭੇਜੇ ਜਾ ਸਕਦੇ ਹਨ ਤਾਂ ਜੋ ਖਿਡਾਰੀ ਖੁਦ ਆਪਣੀ ਲੋੜ ਅਨੁਸਾਰ ਕਿੱਟ ਖਰੀਦ ਸਕਣ। ਖੇਡ ਵਿਭਾਗ ਨੇ ਇਕ ਗੂਗਲ ਸ਼ੀਟ ਤਿਆਰ ਕੀਤੀ, ਜਿਸ ਵਿਚ ਹਰੇਕ ਖਿਡਾਰੀ ਦੇ ਬੈਂਕ ਖਾਤਿਆਂ ਸਮੇਤ ਉਨ੍ਹਾਂ ਦੇ ਕੋਚਾਂ ਰਾਹੀਂ ਵੇਰਵੇ ਭਰੇ ਗਏ।
ਸੰਧੂ ਨੇ ਦੱਸਿਆ ਸੀ ਕਿ ਉਨ੍ਹਾਂ ਕੋਲ ਹਰੇਕ ਖਿਡਾਰੀ ਦਾ ਨਾਂ, ਮੋਬਾਈਲ ਨੰਬਰ ਅਤੇ ਪਤਾ ਮੌਜੂਦ ਹੈ, ਜਿਸ ਨੂੰ ਉਹ ਜਲਦੀ ਹੀ ਜਨਤਕ ਕਰਨਗੇ। ਪਰਮਿੰਦਰ ਪਾਲ ਸਿੰਘ, ਡਾਇਰੈਕਟਰ (ਖੇਡ), ਪੰਜਾਬ ਨੇ ਡਾਟਾ ਇਕੱਤਰ ਕਰਨ ਅਤੇ ਪ੍ਰਤੀ ਖਿਡਾਰੀ 3000 ਰੁਪਏ ਦੇ ਸਿੱਧੇ ਬੈਂਕ ਟ੍ਰਾਂਸਫਰ ਵਿੱਚ ਮੁੱਖ ਭੂਮਿਕਾ ਨਿਭਾਈ। ਕਿਉਂਕਿ ਉਸ ਨੇ ਇਸ ਤਰ੍ਹਾਂ ਦੀ ਸਕੀਮ ਨੂੰ ਹੋਰਨਾਂ ਵਿਭਾਗਾਂ ਵਿੱਚ ਵੀ ਸਫਲਤਾਪੂਰਵਕ ਲਾਗੂ ਕੀਤਾ ਸੀ। ਕੋਚਾਂ ਵੱਲੋਂ ਉਨ੍ਹਾਂ ਖਿਡਾਰੀਆਂ ਤੋਂ ਖੇਡ ਕਿੱਟਾਂ ਲਈ ਫਰਮਾਂ/ਵਿਕਰੇਤਾਵਾਂ ਦੇ ਨਾਂ 'ਤੇ ਚੈਕ ਲਏ ਗਏ ਸਨ, ਜਿਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕੀਤਾ ਗਿਆ ਸੀ।
ਚੈੱਕ ਫੇਲ੍ਹ ਹੋਣ ਕਾਰਨ ਬੁਰੀ ਤਰ੍ਹਾਂ ਫਸੇ ਕੋਚ
ਇਹ ਵੀ ਦੇਖਣ ’ਚ ਆਇਆ ਹੈ ਕਿ ਇਨ੍ਹਾਂ ਕਿੱਟਾਂ ’ਚ ਖਿਡਾਰੀਆਂ ਨੂੰ ਲੋੜੀਂਦਾ ਸਾਮਾਨ ਨਹੀਂ ਮਿਲਿਆ। ਹਾਕੀ ਖਿਡਾਰੀਆਂ ਨੂੰ ਐਸਟ੍ਰੋਟਰਫ ਸ਼ੂਜ਼, ਐਥਲੀਟਾਂ ਨੂੰ ਸਪਾਈਕਸ, ਬਾਸਕਟਬਾਲ ਖਿਡਾਰੀਆਂ ਨੂੰ ਬਾਸਕਟਬਾਲ ਸ਼ੂਜ਼, ਟੈਨਿਸ ਖਿਡਾਰੀਆਂ ਨੂੰ ਟੈਨਿਸ ਸ਼ੂਜ਼ ਦਿੱਤੇ ਜਾਣੇ ਸਨ ਪਰ ਇਨ੍ਹਾਂ ਖਿਡਾਰੀਆਂ ਨੂੰ 2 ਜੋੜੀ ਜੌਗਰ ਸ਼ੂਜ਼ ਦੇ ਨਾਲ ਜੀਨਸ ਦਿੱਤੀ ਗਈ। ਜ਼ਿਕਰਯੋਗ ਹੈ ਕਿ ਚੈੱਕ ਫੇਲ੍ਹ ਹੋਣ ਕਾਰਨ ਸਬੰਧਿਤ ਕੋਚ ਦੀ ਹਾਲਤ ਬਹੁਤ ਤਰਸਯੋਗ ਹੋ ਗਈ ਸੀ, ਅਜਿਹੀ ਹਾਲਤ ’ਚ ਕੋਚ ਨੂੰ ਰਾਸ਼ੀ ਦੇਣ ਦੀ ਜ਼ਿੰਮੇਵਾਰੀ ਫਰਮ ਨੂੰ ਸੌਂਪੀ ਗਈ ਸੀ।
ਬੱਸੀ ਪਠਾਣਾਂ ਦੇ ਕਮਿਊਨਿਟੀ ਹੈਲਥ ਸੈਂਟਰ 'ਚੋਂ ਨਸ਼ਾ ਛੁਡਾਊ ਗੋਲੀਆਂ ਗਾਇਬ, ਜਾਂਚ ਲਈ ਬਣਾਈ ਕਮੇਟੀ
NEXT STORY