ਜਲੰਧਰ (ਵਰੁਣ)–ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਗ੍ਰਿਫ਼ਤਾਰ ਕੀਤੇ ਵਿਧਾਇਕ ਰਮਨ ਅਰੋੜਾ ਦੇ ਕਿੱਸੇ ਹੁਣ ਖੁੱਲ੍ਹ ਕੇ ਸਾਹਮਣੇ ਆਉਣ ਲੱਗੇ ਹਨ। ਰਮਨ ਅਰੋੜਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਕਪੂਰਥਲਾ ਚੌਂਕ ਵਿਚ ਸਥਿਤ ਇਕ ਨਿੱਜੀ ਹਸਪਤਾਲ ਦਾ ਮਾਮਲਾ ਵੀ ਜਾਂਚ ਦੇ ਘੇਰੇ ਵਿਚ ਹੈ। ਲਗਭਗ 9 ਸਾਲ ਪਹਿਲਾਂ ਕਪੂਰਥਲਾ ਚੌਂਕ ਵਿਚ ਸਥਿਤ ਨਿੱਜੀ ਹਸਪਤਾਲ ਦੀ ਪਾਰਕਿੰਗ ਨੂੰ ਲੈ ਕੇ ਵੀ ਇਸੇ ਤਰ੍ਹਾਂ ਦਾ ਵਿਵਾਦ ਹੋਇਆ ਸੀ। ਗੈਰ-ਕਾਨੂੰਨੀ ਪਾਰਕਿੰਗ ਨੂੰ ਲੈ ਕੇ ਨੋਟਿਸ ਪਹੁੰਚਿਆ ਤਾਂ ਹਸਪਤਾਲ ਮੈਨੇਜਮੈਂਟ ਵਿਚ ਖਲਬਲੀ ਮਚ ਗਈ।
ਇਹ ਵੀ ਪੜ੍ਹੋ: ਫਸ ਸਕਦੇ ਨੇ MLA ਰਮਨ ਅਰੋੜਾ ਦੇ ਕਈ ਨਜ਼ਦੀਕੀ ਰਿਸ਼ਤੇਦਾਰ, ਵਿਜੀਲੈਂਸ ਕੱਸੇਗੀ ਸ਼ਿਕੰਜਾ
ਇਸੇ ਵਿਚਕਾਰ ਇਕ ਗੰਜੇ ਆਗੂ ਨੂੰ ਵਿਚਾਲੇ ਉਤਾਰਿਆ ਗਿਆ, ਜਿਸ ਨੇ ਸਾਰਾ ਮਾਮਲਾ ਰਫ਼ਾ-ਦਫ਼ਾ ਕਰਨ ਦਾ ਭਰੋਸਾ ਦਿੱਤਾ ਅਤੇ ਫਿਰ ਵਿਧਾਇਕ ਰਮਨ ਅਰੋੜਾ ਨਾਲ ਹਸਪਤਾਲ ਮੈਨੇਜਮੈਂਟ ਦੀ ਗੁਪਤ ਮੀਟਿੰਗ ਕਰਵਾ ਦਿੱਤੀ। ਮੀਟਿੰਗ ਵਿਚ ਇਸ ਮਾਮਲੇ ਨੂੰ ਦਬਾਉਣ ਲਈ 50 ਲੱਖ ਰੁਪਏ ਦੀ ਡੀਲ ਹੋਈ। ਸਾਰੀ ਗੱਲ ਫਾਈਨਲ ਹੋ ਗਈ, ਜਿਸ ਤੋਂ ਬਾਅਦ ਜਦੋਂ ਪੇਮੈਂਟ ਅਦਾ ਕੀਤੀ ਗਈ ਤਾਂ ਪੈਸੇ ਵੰਡਣ ਨੂੰ ਲੈ ਕੇ ਗੰਜੇ ਆਗੂ ਅਤੇ ਵਿਧਾਇਕ ਵਿਚਕਾਰ ਤਕਰਾਰ ਹੋ ਗਿਆ। ਵਿਵਾਦ ਇੰਨਾ ਵਧਿਆ ਕਿ ਉਨ੍ਹਾਂ ਇਕ-ਦੂਜੇ ਨੂੰ ਬੁਲਾਉਣਾ ਬੰਦ ਕਰ ਦਿੱਤਾ। ਦੂਜੇ ਪਾਸੇ ਵਿਧਾਇਕ ਰਮਨ ਅਰੋੜਾ ਅਤੇ ਇਕ ਮਕਸੂਦਾਂ ਸਬਜ਼ੀ ਮੰਡੀ ਦੇ ਪਿਆਜ਼-ਲਸਣ ਦੇ ਆੜ੍ਹਤੀ ਦੀ ਨੇੜਤਾ ਕਾਫ਼ੀ ਚਰਚਿਤ ਹੈ। ਜਾਂਚ ਵਿਚ ਸਾਹਮਣੇ ਆਇਆ ਕਿ ਰਮਨ ਅਰੋੜਾ ਦੀ ਕੁਲੈਕਸ਼ਨ ਆੜ੍ਹਤੀ ਹੀ ਕਰਦਾ ਸੀ। ਹਾਲਾਂਕਿ ਆੜ੍ਹਤੀ ਦੇ ਚਰਨਜੀਤਪੁਰਾ ਸਥਿਤ ਘਰ ਵਿਚ ਹੋਈ ਰੇਡ ਨੇ ਇਸ ਨੂੰ ਪੁਖ਼ਤਾ ਵੀ ਕਰ ਦਿੱਤਾ।

ਇਹ ਵੀ ਪੜ੍ਹੋ: ਵੱਡਾ ਖ਼ੁਲਾਸਾ: ਗ੍ਰਿਫ਼ਤਾਰ ATP ਜਾਣਬੁੱਝ ਕੇ ਉਸਾਰੀ ਅਧੀਨ ਇਮਾਰਤਾਂ ਨੂੰ ਨਿਸ਼ਾਨਾ ਬਣਾ ਭੇਜਦਾ ਸੀ ਨੋਟਿਸ
ਵਿਜੀਲੈਂਸ ਦੀ ਪੁੱਛਗਿੱਛ ਵਿਚ ਆੜ੍ਹਤੀ ਦਾ ਨਾਂ ਸਾਹਮਣੇ ਆਇਆ ਤਾਂ ਪਤਾ ਲੱਗਾ ਕਿ ਇਧਰੋਂ-ਉਧਰੋਂ ਇਕੱਠੇ ਕੀਤੇ ਗਏ ਪੈਸਿਆਂ ਦਾ ਇਕ ਪਲਾਟ ਜੇ. ਪੀ. ਨਗਰ ਵਿਚ ਖ਼ਰੀਦਿਆ ਗਿਆ ਹੈ। ਇਸ ਪਲਾਟ ’ਤੇ ਕੂੜੇ ਦਾ ਢੇਰ ਲੱਗਦਾ ਹੁੰਦਾ ਸੀ, ਜਿਸ ਨੂੰ ਕਾਫ਼ੀ ਘੱਟ ਕੀਮਤ ’ਤੇ ਖ਼ਰੀਦਿਆ ਗਿਆ ਅਤੇ ਕੀਮਤ ਘੱਟ ਕਰਵਾਉਣ ਲਈ ਜ਼ਬਰਦਸਤੀ ਕੀਤੀ ਗਈ। ਉਕਤ ਪਲਾਟ ਦੀ ਕੀਮਤ ਵੀ ਕਰੋੜਾਂ ਵਿਚ ਦੱਸੀ ਜਾ ਰਹੀ ਹੈ, ਜਿਸ ਦੇ ਸਬੰਧਤ ਦਸਤਾਵੇਜ਼ ਵਿਜੀਲੈਂਸ ਜਾਂਚ ਦੇ ਘੇਰੇ ਵਿਚ ਲਿਆ ਸਕਦੀ ਹੈ। ਇਹ ਉਹੀ ਆੜ੍ਹਤੀ ਹੈ, ਜਿਹੜਾ ਧਾਰਮਿਕ ਸਮਾਰੋਹ ਵਿਚਕਾਾਰ ਰਮਨ ਅਰੋੜਾ ਨੂੰ ਮਿਲਿਆ ਸੀ ਅਤੇ ਫਿਰ ਰਮਨ ਅਰੋੜਾ ਦੇ ਵਿਧਾਇਕ ਬਣਦੇ ਹੀ ਉਹ ਉਸ ਲਈ ਕੁਲੈਕਸ਼ਨ ਕਰਦਾ ਸੀ, ਜਿਸ ਵਿਚ ਉਸ ਦੀ ਭੈਣ ਵੀ ਸ਼ਾਮਲ ਸੀ।

ਇਹ ਵੀ ਪੜ੍ਹੋ: MLA ਰਮਨ ਅਰੋੜਾ 'ਤੇ ਐਕਸ਼ਨ ਮਗਰੋਂ ਹੋਰ ਵਿਧਾਇਕ ਤੇ ਨੇਤਾ ਵੀ ਸਰਕਾਰ ਦੀ ਰਾਡਾਰ ’ਤੇ, ਡਿੱਗੇਗੀ ਗਾਜ
ਵਿਧਾਇਕ ਦੇ ਕਹਿਣ ’ਤ ਰੋਕੀ ਗਈ ਸੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਵਿਚ ਹੋਏ ਘਪਲੇ ਦੀ ਜਾਂਚ?
ਪ੍ਰਧਾਨ ਮੰਤਰੀ ਆਵਾਸ ਯੋਜਨਾ ਵਿਚ ਹੋਏ ਘਪਲੇ ਨੂੰ ਲੈ ਕੇ ਜਿਸ ਸਾਬਕਾ ਕੌਂਸਲਰ ਦਾ ਨਾਂ ਸਾਹਮਣੇ ਆਇਆ ਸੀ, ਉਹ ਹਾਲ ਹੀ ਵਿਚ ਹੋਈਆਂ ਚੋਣਾਂ ਦੌਰਾਨ ਰਮਨ ਅਰੋੜਾ ਦੇ ਪੈਰਾਂ ਵਿਚ ਜਾ ਡਿੱਗਿਆ ਸੀ। ਹੁਣ ਮੰਨਿਆ ਜਾ ਰਿਹਾ ਹੈ ਕਿ ਵਿਧਾਇਕ ਨੇ ਹੀ ਇਸ ਘਪਲੇ ਦੀ ਜਾਂਚ ਰੁਕਵਾਈ ਸੀ, ਜਿਸ ਕਾਰਨ ਸਾਬਕਾ ਕੌਂਸਲਰ (ਹੁਣ 'ਆਪ' ਵਿਚ) ਦੇ ਖ਼ਿਲਾਫ਼ ਕੋਈ ਐਕਸ਼ਨ ਨਹੀਂ ਲਿਆ ਜਾ ਸਕਿਆ। 2023 ਤੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਫਾਈਲ ਵਿਜੀਲੈਂਸ ਕੋਲ ਪਈ ਹੋਈ ਹੈ ਪਰ ਅਜੇ ਤਕ ਇਸ ਮਾਮਲੇ ਵਿਚ ਕੋਈ ਐਕਸ਼ਨ ਨਹੀਂ ਲਿਆ ਗਿਆ ਪਰ ਵਿਧਾਇਕ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਮੁੱਦਾ ਉਠਾਉਣ ਵਾਲੇ ਲੋਕਾਂ ਨੂੰ ਉਮੀਦ ਹੈ ਕਿ ਵਿਜੀਲੈਂਸ ਬਿਊਰੋ ਇਸ ਘਪਲੇ ਵਿਚ ਵੀ ਐਕਸ਼ਨ ਲਵੇਗਾ ਕਿਉਂਕਿ ਹੁਣ ਦਬਾਅ ਪਾਉਣ ਵਾਲਾ ਕੋਈ ਨਹੀਂ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਇਨ੍ਹਾਂ ਜ਼ਿਲ੍ਹਿਆਂ ਲਈ 27 ਤੱਕ Alert, ਮੌਸਮ ਦੀ ਵੱਡੀ ਭਵਿੱਖਬਾਣੀ, ਜਾਣੋ ਕਦੋਂ ਪਵੇਗਾ ਮੀਂਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
GNDU ਨੇ ਬੰਦ ਕੀਤੀ ਇਹ ਡਿਗਰੀ, ਜਥੇਦਾਰ ਕੋਲ ਪਹੁੰਚੇ ਵਿਦਿਆਰਥੀ
NEXT STORY