ਸੰਗਰੂਰ (ਵੈੱਬ ਡੈਸਕ, ਬੇਦੀ) : ਸੰਗਰੂਰ ਦੇ ਪਿੰਡ ਮੰਗਵਾਲ ਦੀ ਪੰਚਾਇਤ ਨੇ ਇਕ ਖ਼ਾਸ ਮਤਾ ਪਾਸ ਕੀਤਾ ਹੈ। ਜਾਣਕਾਰੀ ਮੁਤਾਬਕ ਇਸ ਮਤਾ 'ਚ ਕਿਹਾ ਗਿਆ ਹੈ ਕਿ ਜੇਕਰ ਕੋਈ ਵੀ ਬਾਹਰੀ ਵਿਅਕਤੀ ਪਿੰਡ ਦੇ ਲੜਾਈ-ਝਗੜੇ 'ਚ ਸ਼ਮੂਲੀਅਤ ਕਰਦਾ ਹੈ ਤਾਂ ਉਸਦਾ ਮੂੰਹ ਕਾਲਾ ਕਰਕੇ ਉਸ ਨੂੰ ਪਿੰਡ 'ਚ ਘੁੰਮਾਇਆ ਜਾਵੇਗਾ। ਪਿੰਡ ਦੇ ਪੰਚ ਲਖਬੀਰ ਸਿੰਘ , ਪੂਰਨ ਸਿੰਘ ਅਤੇ ਕਰਨੈਲ ਸਿੰਘ ਦਾ ਕਹਿਣਾ ਹੈ ਕਿ ਮੰਗਵਾਲ 'ਚ ਚੋਰੀ ਦੀਆਂ ਵਾਰਦਾਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਸ਼ਰਾਰਤੀ ਅਨਸਰ ਸ਼ਰੇਆਮ ਹਥਿਆਰਾਂ ਸਮੇਤ ਘੁੰਮਦੇ ਹਨ ਅਤੇ ਕਿਸੇ ਵਿਅਕਤੀ ਦੀ ਵੀ ਕੁੱਟਮਾਰ ਕਰਕੇ ਫ਼ਰਾਰ ਹੋ ਜਾਂਦੇ ਹਨ। ਜਿਸ ਦੇ ਚੱਲਦਿਆਂ ਪੰਚਾਇਤ ਅਤੇ ਪਿੰਡ ਦੇ ਸਾਰੇ ਸੰਗਠਨਾਂ ਵੱਲੋਂ ਸਮੂਹਿਕ ਤੌਰ 'ਤੇ ਇਹ ਮਤਾ ਪਾਸ ਕੀਤਾ ਗਿਆ ਹੈ ਕਿ ਜੇਕਰ ਕੋਈ ਵੀ ਬਾਹਰੀ ਵਿਅਕਤੀ ਪਿੰਡ ਦੀ ਕਿਸੇ ਵੀ ਲੜਾਈ 'ਚ ਦਖ਼ਲਅੰਦਾਜੀ ਕਰਦਾ ਹੈ ਜਾਂ ਲੜਾਈ-ਝਗੜਾ ਕਰਦਾ ਹੈ ਤਾਂ ਉਸ ਸ਼ਰਾਰਤੀ ਅਨਸਰ ਦਾ ਮੂੰਹ ਕਾਲਾ ਕਰਕੇ ਉਸ ਨੂੰ ਪਿੰਡ 'ਚ ਘੁੰਮਿਆ ਜਾਵੇਗਾ ਅਤੇ ਇਸ ਦੀ ਜ਼ਿੰਮੇਵਾਰੀ ਉਸਦੀ ਖ਼ੁਦ ਜਾਂ ਉਸ ਨੂੰ ਬੁਲਾਉਣ ਵਾਲੇ ਪਰਿਵਾਰ ਦੀ ਹੋਵੇਗੀ।
ਇਹ ਵੀ ਪੜ੍ਹੋ- ਪਰਿਵਾਰ ਦੇ 7 ਮੈਂਬਰਾਂ ਨੂੰ ਨਹਿਰ 'ਚ ਸੁੱਟ ਕੇ ਮਾਰਨ ਵਾਲੇ ਨੂੰ ਅਦਾਲਤ ਨੇ ਸੁਣਾਈ ਉਮਰ ਕੈਦ ਦੀ ਸਜ਼ਾ
ਉੱਥੇ ਹੀ ਪਿੰਡ ਬਡਰੁੱਖਾਂ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਨਸ਼ਾ ਵੇਚਣ ਅਤੇ ਨਸ਼ਾ ਖਾਣ ਵਾਲਿਆਂ ਖ਼ਿਲਾਫ਼ ਮਤਾ ਪਾਸ ਕੀਤਾ ਹੈ। ਮਤੇ ਅਨੁਸਾਰ ਜੇਕਰ ਕੋਈ ਵੀ ਪਿੰਡ ’ਚ ਨਸ਼ਾ ਵੇਚਦਾ ਫੜ੍ਹਿਆ ਗਿਆ ਤਾਂ ਪਿੰਡ ਦੀ ਪੰਚਾਇਤ ਤੇ ਕੋਈ ਵੀ ਵਿਅਕਤੀ ਉਸਦੀ ਮਦਦ ਨਹੀਂ ਕਰੇਗਾ। ਇਸ ਸਬੰਧੀ ਗੱਲ ਕਰਦਿਆਂ ਸਰਪੰਚ ਕੁਲਜੀਤ ਸਿੰਘ ਤੂਰ ਅਤੇ ਸਾਬਕਾ ਸਰਪੰਚ ਦੇ ਪੁੱਤਰ ਰਣਦੀਪ ਸਿੰਘ ਮਿੰਟੂ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਇਸ ਮਤੇ ਦਾ ਵਿਰੋਧ ਕਰੇਗਾ ਜਾਂ ਨਸ਼ਾ ਸਮੱਗਲਰਾਂ ਦੀ ਮਦਦ ਕਰੇਗਾ ਤਾਂ ਉਹ ਸਮੁੱਚੇ ਪਿੰਡ ਅਤੇ ਪੰਚਾਇਤ ਅੱਗੇ ਕਸੂਰਵਾਰ ਮੰਨਿਆ ਜਾਵੇਗਾ। ਪਿੰਡ ’ਚ ਜੇਕਰ ਕੋਈ ਵਿਅਕਤੀ ਨਸ਼ਾ ਵੇਚਣ ਵਾਲੇ ਨੂੰ ਫੜਾਉਣ ’ਚ ਮਦਦ ਕਰੇਗਾ ਤਾਂ ਪੰਚਾਇਤ ਵੱਲੋਂ ਉਸਦਾ ਉਚੇਚੇ ਤੌਰ ’ਤੇ ਸਨਮਾਨ ਕੀਤਾ ਜਾਵੇਗਾ। ਇਸ ਮੌਕੇ ਡੀ. ਐੱਸ. ਪੀ. ਭਰਭੂਰ ਸਿੰਘ ਨੇ ਪੰਚਾਇਤ ਦੇ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੋਰ ਪੰਚਾਇਤਾਂ ਅਤੇ ਲੋਕਾਂ ਨੂੰ ਵੀ ਅਜਿਹੇ ਫ਼ੈਸਲੇ ਲੈਣੇ ਚਾਹੀਦੇ ਹਨ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ ਅਤੇ ਇਕ ਤੰਦਰੁਸਤ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।
ਇਹ ਵੀ ਪੜ੍ਹੋ- ਪਟਿਆਲਾ 'ਚ ਵੱਡੀ ਵਾਰਦਾਤ, ਫੋਨ ਬੰਦ ਕਰਨ ਦਾ ਕਹਿਣ 'ਤੇ ਤੈਸ਼ 'ਚ ਆਏ ਕਲਯੁੱਗੀ ਪੁੱਤ ਨੇ ਛੱਤ ਤੋਂ ਹੇਠਾਂ ਸੁੱਟੀ ਮਾਂ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ 'ਚ ਵੱਧ ਰਿਹਾ 'ਸਵਾਈਨ ਫਲੂ' ਦਾ ਖ਼ਤਰਾ, ਹੁਣ ਤੱਕ 29 ਮਰੀਜ਼ ਆ ਚੁੱਕੇ ਸਾਹਮਣੇ
NEXT STORY